ਪਾਕਿਸਤਾਨ ਵੱਲੋਂ ‘ਗਜ਼ਨਵੀ’ ਮਿਜ਼ਾਈਲ ਦਾ ਸਫਲ ਪ੍ਰੀਖਣ, ‘ਗਜ਼ਨਵੀ’ ਪ੍ਰਮਾਣੂ ਹਥਿਆਰਾਂ ਨੂੰ ਲੈ ਜਾਣ ‘ਚ ਸਮਰਥ

TeamGlobalPunjab
1 Min Read

ਇਸਲਾਮਾਬਾਦ  : ਪਾਕਿਸਤਾਨ ਨੇ ਵੀਰਵਾਰ ਨੂੰ ਜ਼ਮੀਨ ਤੋਂ ਜ਼ਮੀਨ ‘ਤੇ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ‘ਗਜ਼ਨਵੀ’ ਦਾ ਪ੍ਰੀਖਣ ਕੀਤਾ, ਜਿਹੜਾ ਕਾਮਯਾਬ ਰਿਹਾ। ਇਹ ਮਿਜ਼ਾਈਲ ਪਰਮਾਣੂ ਹਥਿਆਰ ਲੈ ਕੇ ਹਮਲਾ ਕਰਨ ‘ਚ ਸਮਰੱਥ ਹੈ। ਇਹ 290 ਕਿਲੋਮੀਟਰ ਦੀ ਦੂਰੀ ਤਕ ਮਾਰ ਕਰ ਸਕਦੀ ਹੈ। ਇਹ ਜਾਣਕਾਰੀ ਪਾਕਿਸਤਾਨੀ ਫ਼ੌਜ ਨੇ ਦਿੱਤੀ ਹੈ।

ਫ਼ੌਜ ਨੇ ਕਿਹਾ ਹੈ ਕਿ ਗਜ਼ਨਵੀ ਨਾਂ ਦੀ ਇਸ ਬੈਲਿਸਟਿਕ ਮਿਜ਼ਾਈਲ ਦੇ ਸਫਲ ਪ੍ਰੀਖਣ ਨਾਲ ਫ਼ੌਜ ਦੇ ਸਟ੍ਰੈਟੇਜਿਕ ਫੋਰਸਿਜ਼ ਕਮਾਂਡ ਨੂੰ ਨਵੀਂ ਤਾਕਤ ਮਿਲੇਗੀ। ਉਸਨੂੰ ਤਕਨੀਕ ਆਧਾਰਤ ਹਥਿਆਰਾਂ ਦੇ ਮਾਮਲੇ ‘ਚ ਅੱਗੇ ਹੋਣ ਦਾ ਮੌਕਾ ਮਿਲੇਗਾ। ਪ੍ਰਰੀਖਣ ਦੇ ਸਮੇਂ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਨਰਲ ਮੁਹੰਮਦ ਅਲੀ, ਵਿਗਿਆਨੀ ਤੇ ਇੰਜੀਨੀਅਰ ਮੌਜੂਦ ਸਨ ।

ਮਿਲਟਰੀ ਮੀਡੀਆ ਵਿੰਗ ਮੁਤਾਬਕ ਗਜ਼ਨਵੀ ਕਈ ਤਰ੍ਹਾਂ ਦੇ ਪਰਮਾਣੂ ਹਥਿਆਰਾਂ ਨਾਲ 290 ਕਿਲੋਮੀਟਰ ਦੀ ਦੂਰੀ ‘ਤੇ ਮੌਜੂਦ ਟੀਚੇ ‘ਤੇ ਹਮਲਾ ਕਰਨ ‘ਚ ਸਮਰੱਥ ਹੈ। ਆਰਮੀ ਸਟ੍ਰੈਟਜਿਕ ਫੋਰਸਿਸ ਕਮਾਂਡ ਦੇ ਕਮਾਂਡਰ ਨੇ ਮਿਜ਼ਾਈਲ ਦੇ ਸਾਰੇ ਮਾਪਦੰਡ ‘ਤੇ ਖਰਾ ਉਤਰਨ ‘ਤੇ ਖ਼ੁਸ਼ੀ ਪ੍ਰਗਟਾਈ ਤੇ ਪ੍ਰਾਜੈਕਟ ਨਾਲ ਜੁੜੇ ਸਾਰੇ ਲੋਕਾਂ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਆਰਿਫ ਅਲਵੀ ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਗਜ਼ਨਵੀ ਮਿਜ਼ਾਈਲ ਦੇ ਕਾਮਯਾਬ ਪ੍ਰੀਖਣ ‘ਤੇ ਕਮਾਂਡ, ਵਿਗਿਆਨੀਆਂ ਤੇ ਇੰਜੀਨੀਅਰਾਂ ਨੂੰ ਵਧਾਈ ਦਿੱਤੀ ਹੈ ।

Share this Article
Leave a comment