Home / News / ਗੁਰੂਗ੍ਰਾਮ : ਕੈਂਟਰ ਤੇ ਆਟੋ ਦੀ ਭਿਆਨਕ ਟੱਕਰ ਵਿੱਚ ਪੰਜ ਦੀ ਮੌਤ ਤੇ 7 ਜ਼ਖਮੀ

ਗੁਰੂਗ੍ਰਾਮ : ਕੈਂਟਰ ਤੇ ਆਟੋ ਦੀ ਭਿਆਨਕ ਟੱਕਰ ਵਿੱਚ ਪੰਜ ਦੀ ਮੌਤ ਤੇ 7 ਜ਼ਖਮੀ

ਗੁਰੂਗਰਾਮ :  ਗੁਰੂਗ੍ਰਾਮ ਦੇ ਬਿਲਾਸਪੁਰ ਖੇਤਰ ਵਿਚ ਐਤਵਾਰ ਸਵੇਰੇ ਇਕ ਕੈਂਟਰ ਤੇ ਆਟੋ ਦੀ ਭਿਆਨਕ ਟੱਕਰ ਵਿੱਚ 5 ਲੋਕਾਂ ਦੀ ਮੌਤ ਹੋ ਗਈ ਤੇ 7 ਜ਼ਖਮੀ ਹੋ ਗਏ। ਜਖਮੀਆਂ ਨੂੰ ਪੁਲੀਸ ਵੱਲੋਂ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਇੰਸਪੈਕਟਰ ਜੈ ਪ੍ਰਕਾਸ਼ ਨੇ ਦੱਸਿਆ ਕਿ ਇਹ ਹਾਦਸਾ ਕੁੰਡਲੀ-ਮਨੇਸਰ-ਪਲਵਲ ਐਕਸਪ੍ਰੈਸ ਵੇਅ (ਕੇਐਮਪੀ) ‘ਤੇ ਮਾਨੇਸਰ ਨੇੜੇ ਵਾਪਰਿਆ ।

ਮਰਨ ਵਾਲਿਆਂ ਵਿੱਚ ਤਿੰਨ ਵਿਅਕਤੀ, ਇੱਕ ਔਰਤ ਤੇ ਇੱਕ ਬੱਚਾ ਸ਼ਾਮਲ ਹੈ। ਪੁਲਿਸ ਵੱਲੋਂ ਹਾਦਸੇ ਵਿੱਚ ਮਾਰੇ ਗਏ ਸਾਰੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਲੋਕ ਪਲਾਇਨ ਕਰ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਸਨ।

ਦੱਸ ਦੇਈਏ ਕਿ ਕੋਰੋਨਾਵਾਇਰਸ ਕਾਰਨ ਪ੍ਰਧਾਨ ਮੰਤਰੀ ਨੇ 14 ਅਪ੍ਰੈਲ ਤੱਕ ਦੇਸ਼ ਵਿੱਚ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਚੱਲਦਿਆਂ ਬਹੁਤ ਸਾਰੇ ਮਜ਼ਦੂਰ ਆਪਣੇ ਘਰਾਂ ਨੂੰ ਪਲਾਇਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਲਾਕਡਾਊਨ ਹੋਣ ਕਾਰਨ ਸਾਰਾ ਕੰਮ ਕਾਰ ਠੱਪ ਪਿਆ ਹੈ ਜਿਸ ਕਾਰਨ ਮਜ਼ਦੂਰ ਆਪਣੇ ਘਰਾਂ ਨੂੰ ਵਾਪਸ ਪਰਤਣ ਲਈ ਮਜ਼ਬੂਰ ਹੋ ਗਏ ਹਨ।

Check Also

ਜੱਜ ਸਾਹਮਣੇ ਪੇਸ਼ ਕੀਤਾ ਆਰੋਪੀ ਨਿਕਲਿਆ ਕੋਰੋਨਾ ਪਾਜ਼ਿਟਿਵ, ਜੱਜ ਨੂੰ ਕੀਤਾ ਕੁਆਰੰਟੀਨ

ਚੰਡੀਗੜ੍ਹ:- ਮੰਗਲਵਾਰ ਨੂੰ ਜਿਲ੍ਹਾ ਅਦਾਲਤ ਵਿਚ ਜੱਜ ਇੰਦਰਜੀਤ ਸਿੰਘ ਦੀ ਕੋਰਟ ਵਿਚ ਇਕ ਆਰੋਪੀ ਨੂੰ …

Leave a Reply

Your email address will not be published. Required fields are marked *