ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ  ਨੇ ਤਾਲਿਬਾਨ ਦੀ ਕੀਤੀ ਤਾਰੀਫ,ਵੀਡੀਓ ਵਾਇਰਲ

TeamGlobalPunjab
1 Min Read

ਕਰਾਚੀ: ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪਾਕਿਸਤਾਨ ਵਿਚ ਖੁਸ਼ੀ ਦਾ ਮਾਹੌਲ ਹੈ।  ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ  ਨੇ ਮੀਡੀਆ ਨੂੰ ਹੈਰਾਨ ਕਰਨ ਵਾਲਾ ਬਿਆਨ ਦਿੰਦੇ ਹੋਏ ਦਾਅਵਾ ਕੀਤਾ ਕਿ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਵਾਲਾ ਤਾਲਿਬਾਨ ਪਾਜ਼ੇਟਿਵ ਮਾਈਂਡ (ਹਾਂ-ਪੱਖੀ ਸੋਚ) ਦੇ ਨਾਲ ਆਇਆ ਹੈ।

ਅਫ਼ਰੀਦੀ  ਨੇ ਕਿਹਾ ਕਿ ਤਾਲਿਬਾਨ ਔਰਤਾਂ ਨੂੰ ਕੰਮ ਕਰਨ ਦਾ ਅਧਿਕਾਰ ਦੇ ਰਹੇ ਹਨ। ਸ਼ਾਹਿਦ ਅਫਰੀਦੀ ਦੀ ਨਜ਼ਰ ਵਿਚ, ਤਾਲਿਬਾਨ ਦੇ ਆਉਣ ਨਾਲ ਅਫ਼ਗਾਨਿਸਤਾਨ ਵਿਚ ਸਭ ਕੁਝ ਠੀਕ ਹੋ ਜਾਵੇਗਾ ਅਤੇ ਕ੍ਰਿਕਟ ਵੀ ਬਹਾਲ ਹੋ ਜਾਵੇਗਾ। ਤਾਲਿਬਾਨ ਕ੍ਰਿਕਟ ਦਾ ਸਮਰਥਨ ਕਰਦੇ ਹਨ। ਇਸ ਲਈ, ਆਉਣ ਵਾਲੇ ਦਿਨਾਂ ਵਿਚ ਅਫ਼ਗਾਨਿਸਤਾਨ ਵਿਚ ਵੀ ਕ੍ਰਿਕਟ ਦਾ ਰੋਮਾਂਚ ਵੇਖਿਆ ਜਾ ਸਕਦਾ ਹੈ।

Share this Article
Leave a comment