ਨਿਰਭਿਆ ਦੇ ਦੋਸ਼ੀਆਂ ਦੀਆਂ ਸਾਰੀਆਂ ਚਾਲਾਂ ਹੋਈਆਂ ਨਾਕਾਮ! ਕੱਲ ਹੋਵੇਗੀ ਫਾਂਸੀ

TeamGlobalPunjab
1 Min Read

ਨਵੀਂ ਦਿੱਲੀ: ਨਿਰਭਿਆ ਦੇ ਦੋਸ਼ੀਆਂ ਨੂੰ ਕਲ ਯਾਨੀ 20 ਮਾਰਚ ਨੂੰ ਫਾਂਸੀ ਤੇ ਲਟਕਾ ਦਿੱਤਾ ਜਾਵੇਗਾ ਇਸ ਗਲ ਤੇ ਪਟਿਆਲਾ ਹਾਊਸ ਕੋਰਟ ਨੇ ਮੋਹਰ ਲਗਾ ਦਿੱਤੀ ਹੈ । ਇਸ ਫਾਂਸੀ ਨੂੰ ਰੁਕਵਾਉਣ ਲਈ ਦੋਸ਼ੀਆਂ ਵਲੋਂ ਬਹੁਤ ਕੋਸ਼ਿਸ਼ ਕੀਤੀ ਗਈ ਪਰ ਅਦਾਲਤ ਨੇ ਸਜਾ ਬਰਕਰਾਰ ਰੱਖੀ ਹੈ।
ਦਸ ਦੇਈਏ ਕਿ ਇਸ ਤੋਂ ਪਹਿਲਾਂ ਚਾਰੋਂ ਦੋਸ਼ੀ ਤਿੰਨ ਵਾਰ ਫਾਂਸੀ ਰੁਕਵਾਉਣ ਵਿੱਚ ਕਾਮਯਾਬ ਹੋਗਏ ਸਨ। ਇਸ ਵਾਰ ਵੀ ਦੋਸ਼ੀਆਂ ਨੇ ਕਦੀ ਨਾਬਾਲਿਗ ਦਸ ਕੇ ਕਦੀ ਕੋਈ ਹੋਰ ਬਹਾਨਾ ਬਣਾ ਕੇ ਫਾਂਸੀ ਤੋਂ ਬਚਣ ਦੀ ਕੋਸ਼ਿਸ਼ ਕੀਤੀ । ਦੋਸ਼ੀ ਪਵਨ ਨੇ ਪਟੀਸ਼ਨ ਪਾਈ ਸੀ ਕਿ ਉਹ ਉਸ ਸਮੇਂ ਨਾਬਾਲਿਗ ਸੀ। ਇਸ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਰਦ ਕਰ ਦਿੱਤਾ ਸੀ । ਇਸੇ ਤਰ੍ਹਾਂ ਮੁਕੇਸ਼ ਦਾ ਕਹਿਣਾ ਸੀ ਕਿ ਉਹ ਉਸ ਸਮੇਂ ਦਿੱਲੀ ਚ ਮੌਜੂਦ ਨਹੀਂ ਸੀ ।

Share this Article
Leave a comment