ਪਾਕਿਸਤਾਨੀ PM ਦਾ ਵੱਡਾ ਬਿਆਨ, ‘ਮੈਂ ਤਾਲਿਬਾਨ ਨਾਲ ਸ਼ਾਂਤੀ ਵਾਰਤਾਂ ਲਈ ਤਿਆਰ ਹਾਂ’

Global Team
3 Min Read

ਇਸਲਾਮਾਬਾਦ/ਕਾਬੁਲ: ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ 48 ਘੰਟਿਆਂ ਦਾ ਸੀਜ਼ਫਾਇਰ ਵੀਰਵਾਰ ਸ਼ਾਮ 6 ਵਜੇ ਖਤਮ ਹੋਣ ਵਾਲਾ ਹੈ। ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਨੇ ਤਾਲਿਬਾਨ ਨਾਲ ਸ਼ਾਂਤੀ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸ਼ਾਂਤੀ ਲਈ ਤਿਆਰ ਹੈ, ਪਰ ਇਹ ਗੱਲਬਾਤ ‘ਵਾਜ਼ਿਬ ਅਤੇ ਇੱਕ ਦੂਜੇ ਦੇ ਸਨਮਾਨ’ ‘ਤੇ ਅਧਾਰਤ ਹੋਣੀ ਚਾਹੀਦੀ ਹੈ। ਸ਼ਰੀਫ ਨੇ ਇਹ ਗੱਲ ਬੁੱਧਵਾਰ ਨੂੰ ਫੈਡਰਲ ਕੈਬਨਿਟ ਦੀ ਮੀਟਿੰਗ ਵਿੱਚ ਕਹੀ।

ਸ਼ਹਬਾਜ਼ ਸ਼ਰੀਫ ਨੇ ਕਿਹਾ, “ਅਸੀਂ ਅਫਗਾਨਿਸਤਾਨ ਨੂੰ ਭਰਾ ਵਾਂਗੂ ਸਮਝਿਆ ਅਤੇ ਸ਼ਾਂਤੀ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਪਰ ਅਫਗਾਨਿਸਤਾਨ ਨੇ ਸ਼ਾਂਤੀ ਨੂੰ ਤਰਜੀਹ ਨਾ ਦੇ ਕੇ ਜੰਗ ਦਾ ਰਾਹ ਚੁਣਿਆ।” ਉਨ੍ਹਾਂ ਨੇ ਦਾਅਵਾ ਕੀਤਾ ਕਿ ਹਾਲੀਆ ਹਮਲੇ ਭਾਰਤ ਦੇ ਇਸ਼ਾਰੇ ‘ਤੇ ਹੋਏ, ਕਿਉਂਕਿ ਉਸ ਵੇਲੇ ਅਫਗਾਨ ਵਿਦੇਸ਼ ਮੰਤਰੀ ਅਮੀਰ ਖਾਨ ਮੁੱਤਕੀ ਭਾਰਤ ਦੇ ਦੌਰੇ ‘ਤੇ ਸਨ। ਹਾਲਾਂਕਿ, ਉਨ੍ਹਾਂ ਨੇ ਇਸ ਦਾਅਵੇ ਦਾ ਕੋਈ ਸਬੂਤ ਨਹੀਂ ਦਿੱਤਾ। ਸ਼ਰੀਫ ਨੇ ਕਿਹਾ, ‘ਹੁਣ ਅਫਗਾਨਿਸਤਾਨ ਨੇ ਫੈਸਲਾ ਕਰਨਾ ਹੈ ਕਿ ਉਹ ਸਥਾਈ ਸੀਜ਼ਫਾਇਰ ਚਾਹੁੰਦਾ ਹੈ ਜਾਂ ਨਹੀਂ। ਅਸੀਂ ਗੱਲਬਾਤ ਲਈ ਤਿਆਰ ਹਾਂ।”

ਪਾਕਿਸਤਾਨ ਨੇ ਕਾਬੁਲ ਵਿੱਚ ਕੀਤੇ ਹਵਾਈ ਹਮਲੇ

ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਤਣਾਅ ਉਦੋਂ ਵਧਿਆ ਜਦੋਂ ਪਾਕਿਸਤਾਨ ਨੇ ਕਾਬੁਲ ਵਿੱਚ 2 ਹਵਾਈ ਹਮਲੇ ਕੀਤੇ। ਇਸ ਦੇ ਜਵਾਬ ਵਿੱਚ ਤਾਲਿਬਾਨ ਨੇ ‘ਜਵਾਬੀ ਕਾਰਵਾਈ’ ਕੀਤੀ। ਦੋਹਾਂ ਦੇਸ਼ਾਂ ਨੇ ਮੰਗਲਵਾਰ ਨੂੰ 48 ਘੰਟਿਆਂ ਦਾ ਸੀਜ਼ਫਾਇਰ ਕੀਤਾ, ਜਿਸ ਵਿੱਚ ਦੋਵਾਂ ਨੇ ਦਾਅਵਾ ਕੀਤਾ ਕਿ ਇਹ ਦੂਜੇ ਪਾਸੇ ਦੀ ਅਪੀਲ ‘ਤੇ ਹੋਇਆ। ਸ਼ਰੀਫ ਨੇ ਕਿਹਾ ਕਿ ਅਫਗਾਨ ਧਰਤੀ ਤੋਂ ਅੱਤਵਾਦੀ ਗਤੀਵਿਧੀਆਂ ਹੋ ਰਹੀਆਂ ਹਨ, ਜਿਸ ਵਿੱਚ ਨਿਰਦੋਸ਼ ਲੋਕ ਅਤੇ ਪਾਕਿਸਤਾਨੀ ਸਿਪਾਹੀ ਮਾਰੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਨੇ ਕਈ ਵਾਰ ਕਾਬੁਲ ਨੂੰ ਚੇਤਾਵਨੀ ਦਿੱਤੀ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਸ਼ਰੀਫ ਨੇ ਕਿਹਾ, “ਅਸੀਂ ਸਬਰ ਦੀ ਹੱਦ ਤੱਕ ਪਹੁੰਚ ਗਏ ਸੀ, ਇਸ ਲਈ ਜਵਾਬੀ ਕਾਰਵਾਈ ਕਰਨੀ ਪਈ।”

ਭਾਰਤ ਨੇ ਕਿਹਾ- ਇਹ ਪਾਕਿਸਤਾਨ ਦੀ ਪੁਰਾਣੀ ਆਦਤ 

ਸ਼ਰੀਫ ਨੇ ਕਿਹਾ ਕਿ ਡਿਪਟੀ ਪੀਐੱਮ ਇਸ਼ਾਕ ਡਾਰ, ਰੱਖਿਆ ਮੰਤਰੀ ਖ਼ਵਾਜ਼ਾ ਆਸਿਫ਼ ਅਤੇ ਹੋਰ ਵੱਡੇ ਅਧਿਕਾਰੀਆਂ ਨੇ ਕਾਬੁਲ ਦਾ ਦੌਰਾ ਕਰਕੇ ਸ਼ਾਂਤੀ ਅਤੇ ਤਰੱਕੀ ਬਾਰੇ ਗੱਲ ਕੀਤੀ ਸੀ। ਪਰ ਅਫਗਾਨਿਸਤਾਨ ਨੇ ਇਨ੍ਹਾਂ ਕੋਸ਼ਿਸ਼ਾਂ ਦਾ ਜਵਾਬ ਹਮਲਿਆਂ ਨਾਲ ਦਿੱਤਾ। ਇਸ ਦੌਰਾਨ ਭਾਰਤ ਨੇ ਅਫਗਾਨਿਸਤਾਨ ਦਾ ਸਮਰਥਨ ਕਰਦੇ ਹੋਏ ਪਾਕਿਸਤਾਨ ‘ਤੇ ਅੱਤਵਾਦ ਨੂੰ ਪਨਾਹ ਦੇਣ ਦਾ ਇਲਜ਼ਾਮ ਲਗਾਇਆ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਬੁੱਧਵਾਰ ਨੂੰ ਕਿਹਾ, “ਅੱਤਵਾਦੀ ਸੰਗਠਨਾਂ ਨੂੰ ਪਨਾਹ ਦੇਣਾ ਅਤੇ ਆਪਣੀਆਂ ਨਾਕਾਮੀਆਂ ਦਾ ਠੀਕਰਾ ਗੁਆਂਢੀਆਂ ‘ਤੇ ਭੰਨਣਾ ਪਾਕਿਸਤਾਨ ਦੀ ਪੁਰਾਣੀ ਆਦਤ ਹੈ। ‘

 

Share This Article
Leave a Comment