ਚੀਨ ਦੇ ਹੇਨਾਨ ਸੂਬੇ ‘ਚ ਹੜ੍ਹਾਂ ਕਾਰਨ ਭਾਰੀ ਤਬਾਹੀ, 25 ਲੋਕਾਂ ਦੀ ਗਈ ਜਾਨ

TeamGlobalPunjab
2 Min Read

ਬੀਜਿੰਗ : ਭਾਰੀ ਬਾਰਸ਼ ਦੇ ਕਾਰਨ ਚੀਨ ਦਾ ਹੇਨਾਨ ਸੂਬਾ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ। ਹੜ੍ਹ ਕਾਰਨ ਕਰੀਬ 25 ਲੋਕਾਂ ਦੀ ਮੌਤ ਹੋ ਗਈ ਹੈ। ਲਗਭਗ 2 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕਰ ਦਿੱਤਾ ਗਿਆ ਹੈ। ਹੇਨਾਨ ਪ੍ਰਾਂਤ ਦੇ ਝੇਂਗਝੋ ਸ਼ਹਿਰ ਵਿੱਚ ਮੰਗਲਵਾਰ ਸ਼ਾਮ 5 ਵਜੇ ਤੱਕ ਰਿਕਾਰਡ 457.5 ਮਿਲੀਮੀਟਰ (18 ਇੰਚ) ਮੀਂਹ ਪਿਆ। ਇਸ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਬਿਜਲੀ ਚਲੀ ਗਈ। ਸੜਕਾਂ ਪਾਣੀ ਵਿਚ ਡੁੱਬ ਗਈਆਂ। ਇਹ ਸ਼ਹਿਰ ਦੁਨੀਆ ਵਿਚ ਐਪਲ ਆਈਫੋਨਜ਼ ਦੇ ਉਤਪਾਦਨ ਦਾ ਸਭ ਤੋਂ ਵੱਡਾ ਅਧਾਰ ਹੈ ।

 

ਝੇਂਗਝੋ ਰੇਲਵੇ ਸਟੇਸ਼ਨ ‘ਤੇ 160 ਤੋਂ ਵੱਧ ਰੇਲ ਗੱਡੀਆਂ ਰੋਕੀਆਂ ਗਈਆਂ ਹਨ । ਇੱਥੇ ਏਅਰਪੋਰਟ ‘ਤੇ ਸ਼ਹਿਰ ਨੂੰ ਜਾਣ ਵਾਲੀਆਂ ਅਤੇ ਆਉਣ ਵਾਲੀਆਂ 260 ਉਡਾਣਾਂ ਨੂੰ ਰੱਦ ਕਰਨਾ ਪਿਆ ।

- Advertisement -

ਹੜ੍ਹ ਕਾਰਨ 80 ਤੋਂ ਵੱਧ ਬੱਸਾਂ ਦੀਆਂ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ। 100 ਤੋਂ ਵੱਧ ਬੱਸਾਂ ਦੇ ਰਾਹ ਤਬਦੀਲ ਕੀਤੇ ਗਏ। ਸਬਵੇਅ ਸੇਵਾਵਾਂ ਨੂੰ ਵੀ ਅਸਥਾਈ ਤੌਰ ਤੇ ਮੁਅੱਤਲ ਕਰ ਦਿੱਤਾ ਗਿਆ ਹੈ ।

ਹੜ੍ਹਾਂ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੀਆਂ ਕਈ ਸੜਕਾਂ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈਆਂ ਹਨ।

- Advertisement -

ਸਬਵੇ ਟਨਲ ‘ਚ ਪਾਣੀ ਦਾਖਲ ਹੋਣ ਤੋਂ ਬਾਅਦ ਕਈ ਯਾਤਰੀ ਰੇਲ’ ਚ ਫਸੇ

ਬਰਸਾਤੀ ਪਾਣੀ ਸ਼ਹਿਰ ਦੀ ਲਾਈਨ-5 ਸਬਵੇਅ ਸੁਰੰਗ ‘ਚ ਵੜ ਗਿਆ, ਜਿਸ ਕਾਰਨ ਕਈ ਯਾਤਰੀ ਰੇਲ’ ਚ ਫਸ ਗਏ। ਪੁਲਿਸ ਅਧਿਕਾਰੀ, ਫਾਇਰ ਬ੍ਰਿਗੇਡ ਦੇ ਕਰਮਚਾਰੀ ਅਤੇ ਹੋਰ ਸਥਾਨਕ ਉਪ-ਜ਼ਿਲ੍ਹਾ ਕਰਮਚਾਰੀ ਮੌਕੇ ‘ਤੇ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ। ਹਾਲਾਂਕਿ, ਸਬਵੇਅ ਦਾ ਪਾਣੀ ਹੌਲੀ ਹੌਲੀ ਘੱਟ ਰਿਹਾ ਹੈ ਅਤੇ ਯਾਤਰੀ ਸੁਰੱਖਿਅਤ ਹਨ ।

Share this Article
Leave a comment