ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨਾਂ ਦੀਆਂ ਯੋਜਨਾਵਾਂ ਮੁਲਤਵੀ ਕਰਨ ਦਾ ਕੀਤਾ ਫੈਸਲਾ

TeamGlobalPunjab
1 Min Read

ਵਰਲਡ ਡੈਸਕ – ਪਾਕਿਸਤਾਨ ‘ਚ ਵਿਰੋਧੀ ਪਾਰਟੀਆਂ ਨੇ ਬੀਤੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਸਤੀਫੇ ਦੀ ਮੰਗ ਤੇ ਦੇਸ਼ ‘ਚ ਚੋਣਾਂ ਕਰਵਾਉਣ ਲਈ ਇਸ ਮਹੀਨੇ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਦੀਆਂ ਯੋਜਨਾਵਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ 11 ਵਿਰੋਧੀ ਪਾਰਟੀਆਂ ਦਾ ਗੱਠਜੋੜ ਹੈ ਤੇ 26 ਮਾਰਚ ਨੂੰ ਇਸਲਾਮਾਬਾਦ ‘ਚ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ।

 ਪੀਡੀਐਮ ਦੀ ਬੈਠਕ ‘ਚ ਕਈ ਮੁੱਦਿਆਂ ‘ਤੇ ਵੱਖੋ ਵੱਖਰੇ ਵਿਚਾਰਾਂ ਕਰਕੇ, ਕਿਸੇ ਵੀ ਰਣਨੀਤੀ ਦਾ ਸਰਬਸੰਮਤੀ ਨਾਲ ਫੈਸਲਾ ਨਹੀਂ ਹੋ ਸਕਿਆ। ਮੀਟਿੰਗ ਤੋਂ ਬਾਅਦ ਪੀਡੀਐਮ ਦੇ ਪ੍ਰਧਾਨ ਮੌਲਾਨਾ ਫਜ਼ਲੂਰ ਰਹਿਮਾਨ ਤੇ ਹੋਰ ਨੇਤਾਵਾਂ ਨੇ ਦੱਸਿਆ ਕਿ ਗੱਠਜੋੜ ਨੇ ਵੱਖ ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ।

ਇਸਤੋਂ ਇਲਾਵਾ ਰਹਿਮਾਨ ਨੇ ਕਿਹਾ ਕਿ ਪਾਕਿਸਤਾਨ ਪੀਪਲਜ਼ ਪਾਰਟੀ ਨੇ ਅਸਤੀਫੇ ਦੀ ਮੰਗ ‘ਤੇ ਇਤਰਾਜ਼ ਜਤਾਇਆ ਤੇ ਫੈਸਲਾ ਲੈਣ ਲਈ ਸਮਾਂ ਮੰਗਿਆ। ਰਹਿਮਾਨ ਨੇ ਕਿਹਾ, ਉਹ ਕੇਂਦਰੀ ਕਾਰਜਕਾਰੀ ਕਮੇਟੀ ਦੀ ਬੈਠਕ ਕਰਨਗੇ ਤੇ ਸਾਨੂੰ ਦੱਸਣਗੇ। ਉਦੋਂ ਤੱਕ ਲਾਂਗ ਮਾਰਚ ਮੁਲਤਵੀ ਕਰ ਦਿੱਤਾ ਜਾਂਦਾ ਹੈ।

TAGGED:
Share this Article
Leave a comment