ਸਾਬਕਾ CEO ਪਰਾਗ ਅਗਰਵਾਲ ਸਮੇਤ ਤਿੰਨ ਅਧਿਕਾਰੀ ਟਵਿੱਟਰ ਖਿਲਾਫ ਪਹੁੰਚੇ ਅਦਾਲਤ ‘ਚ

Rajneet Kaur
3 Min Read

ਨਿਊਜ਼ ਡੈਸਕ: ਪਰਾਗ ਅਗਰਵਾਲ ਸਮੇਤ ਤਿੰਨ ਸਾਬਕਾ ਅਹਿਮ ਅਧਿਕਾਰੀ ਟਵਿਟਰ ਖਿਲਾਫ ਅਦਾਲਤ ‘ਚ ਪਹੁੰਚ ਗਏ ਹਨ। ਪਿਛਲੇ ਸਾਲ ਐਲਨ ਮਸਕ ਦੁਆਰਾ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਤਿੰਨਾਂ ਨੂੰ ਕੰਪਨੀ ਤੋਂ ਕੱਢ ਦਿੱਤਾ ਗਿਆ ਸੀ।  ਯੂਐਸ ਵਿੱਚ ਡੇਲਾਵੇਅਰ ਚੈਂਸਰੀ ਕੋਰਟ ਵਿੱਚ ਦਾਇਰ ਕੀਤੇ ਗਏ ਨਵੀਨਤਮ ਮੁਕੱਦਮੇ ਦੇ ਅਨੁਸਾਰ ਸਾਬਕਾ ਸੀਈਓ ਪਰਾਗ ਅਗਰਵਾਲ, ਕੰਪਨੀ ਦੇ ਸਾਬਕਾ ਮੁੱਖ ਕਾਨੂੰਨੀ ਅਤੇ ਵਿੱਤੀ ਅਫਸਰਾਂ ਨੇ  ਦਾਅਵਾ ਕੀਤਾ ਹੈ ਕਿ ਕੰਪਨੀ ‘ਤੇ ਉਨ੍ਹਾਂ ਦਾ 1 ਮਿਲੀਅਨ ਡਾਲਰ ਤੋਂ ਜ਼ਿਆਦਾ ਬਕਾਇਆ ਹੈ। ਉਧਰ ਯੂਐੱਸ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਟਵਿੱਟਰ ਡੀਲ ਦੀ ਜਾਂਚ ਕਰ ਰਿਹਾ ਹੈ। ਕਮਿਸ਼ਨ ਇਹ ਦੇਖ ਰਿਹਾ ਹੈ ਕਿ ਏਲਨ ਮਸਕ ਨੇ ਟਵਿੱਟਰ ਦੇ ਸ਼ੇਅਰ ਖਰੀਦਦੇ ਸਮੇਂ ਨਿਯਮਾਂ ਦਾ ਪਾਲਣ ਕੀਤੀ ਸੀ ਜਾਂ ਨਹੀਂ।

ਟਵਿੱਟਰ ਦੇ ਕੋ-ਫਾਊਂਡਰ ਜੈਕ ਡੋਰਸੀ ਨੇ 29 ਨਵੰਬਰ 2021 ਨੂੰ ਟਵਿੱਟਰ ਦੇ ਸੀਈਓ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਜਿਸ ਦੇ ਬਾਅਦ ਪਰਾਗ ਅਗਰਵਾਲ ਨੂੰ ਕੰਪਨੀ ਦਾ ਸੀਈਓ ਬਣਾਇਆ ਗਿਆ ਸੀ। ਸੀਈਓ ਬਣਨ ਤੋਂ ਪਹਿਲਾਂ ਪਰਾਗ ਟਵਿੱਟਰ ਦੇ ਚੀਫ ਟੈਕਨਾਲੋਜੀ ਆਫਿਸਰ ਸਨ। ਸੀਈਓ ਵਜੋਂ ਅਗਰਵਾਲ ਦੀ ਤਨਖਾਹ 1 ਮਿਲੀਅਨ ਡਾਲਰ ਸੀ। ਹੁਣ ਦੇ ਹਿਸਾਬ ਨਾਲ ਰੁਪਏ ਵਿਚ ਇਹ 8.21 ਕਰੋੜ ਰੁਪਏ ਦੇ ਲਗਭਗ ਹੁੰਦੀ ਹੈ।

ਅਦਾਲਤੀ ਫਾਈਲਿੰਗ ਦੇ ਅਨੁਸਾਰ, ਤਿੰਨਾਂ ਨੇ ਕਈ ਕਾਰਵਾਈਆਂ ਦੇ ਸਬੰਧ ਵਿੱਚ ਅਟਾਰਨੀ ਦੀਆਂ ਫੀਸਾਂ ਅਤੇ ਖਰਚਿਆਂ ਸਮੇਤ ਮਹੱਤਵਪੂਰਨ ਖਰਚੇ ਕੀਤੇ। ਰਿਪੋਰਟਾਂ ਦੇ ਅਨੁਸਾਰ, ਟਵਿੱਟਰ ਛੱਡਣ ਤੋਂ ਬਾਅਦ ਇਨ੍ਹਾਂ ਤਿੰਨ ਉੱਚ ਅਧਿਕਾਰੀਆਂ ਨੂੰ ਲਗਭਗ 90-100 ਮਿਲੀਅਨ ਡਾਲਰ ਦਾ ਐਗਜ਼ਿਟ ਪੈਕੇਜ ਮਿਲਿਆ ਹੈ।ਅਦਾਲਤੀ ਫਾਈਲਿੰਗ ਵਿੱਚ ਯੂਐਸ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐਸਈਸੀ) ਅਤੇ ਨਿਆਂ ਵਿਭਾਗ (ਡੀਓਜੇ) ਦੁਆਰਾ ਇਨ੍ਹਾਂ ਅਧਿਕਾਰੀਆਂ ਤੋਂ ਪੁੱਛਗਿੱਛ ਨਾਲ ਸਬੰਧਤ ਕਈ ਖਰਚਿਆਂ ਦਾ ਜ਼ਿਕਰ ਕੀਤਾ ਗਿਆ ਹੈ, ਪਰ ਜਾਂਚ ਦੀ ਪ੍ਰਕਿਰਤੀ ਜਾਂ ਜਾਂਚ ਅਜੇ ਵੀ ਜਾਰੀ ਹੈ ਜਾਂ ਨਹੀਂ, ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ।

ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਪਰਾਗ ਅਗਰਵਾਲ ਅਤੇ ਤਤਕਾਲੀ ਸੀਐਫਓ ਨੇਡ ਸੇਗਲ ਨੇ ਪਿਛਲੇ ਸਾਲ ਯੂਐਸ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਵਿੱਚ ਗਵਾਹੀ ਦਿੱਤੀ ਸੀ ਅਤੇ ਸੰਘੀ ਅਥਾਰਟੀਆਂ ਨਾਲ ਸੰਪਰਕ ਕਰਨਾ ਜਾਰੀ ਰੱਖ ਰਹੇ ਹਨ। ਦੱਸ ਦੇਈਏ ਕਿ ਜੈਕ ਡੋਰਸੀ ਨੇ 29 ਨਵੰਬਰ 2021 ਨੂੰ ਟਵਿੱਟਰ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਪਰਾਗ ਅਗਰਵਾਲ ਨੂੰ ਕੰਪਨੀ ਦਾ ਸੀਈਓ ਬਣਾਇਆ ਗਿਆ ਸੀ। ਪਰਾਗ ਸੀਈਓ ਬਣਨ ਤੋਂ ਪਹਿਲਾਂ ਟਵਿੱਟਰ ਦੇ ਮੁੱਖ ਤਕਨਾਲੋਜੀ ਅਧਿਕਾਰੀ ਸਨ। ਸਾਲ 2021 ਵਿੱਚ ਉਨ੍ਹਾਂ ਨੂੰ 3.04 ਮਿਲੀਅਨ ਡਾਲਰ ਤਨਖਾਹ ਅਤੇ ਹੋਰ ਭੱਤੇ ਵਜੋਂ ਮਿਲੇ ਹਨ। ਸੀਈਓ ਵਜੋਂ ਅਗਰਵਾਲ ਦੀ ਤਨਖਾਹ 1 ਮਿਲੀਅਨ ਡਾਲਰ ਯਾਨੀ 9 ਕਰੋੜ 24 ਲੱਖ ਰੁਪਏ ਸਾਲਾਨਾ ਦੱਸੀ ਗਈ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment