8 ਘੰਟੇ ਦੀ ਨੀਂਦ ਪੂਰੀ ਕਰਨ ਤੋਂ ਬਾਅਧ ਵੀ ਆਉਂਦੀ ਹੈ ਨੀਂਦ? ਤਾਂ ਅਪਣਾਓ ਇਹ ਉਪਾਅ

Rajneet Kaur
2 Min Read

ਨਿਊਜ਼ ਡੈਸਕ: ਜਿਸ ਤਰ੍ਹਾਂ ਸਿਹਤਮੰਦ ਰਹਿਣ ਲਈ ਪੌਸ਼ਟਿਕ ਆਹਾਰ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਹੀ ਵਿਅਕਤੀ ਲਈ ਲੋੜੀਂਦੀ ਨੀਂਦ ਲੈਣੀ ਵੀ ਬਹੁਤ ਜ਼ਰੂਰੀ ਹੈ। ਹਰ ਵਿਅਕਤੀ ਨੂੰ ਘੱਟੋ-ਘੱਟ 7-8 ਘੰਟੇ ਦੀ ਨੀਂਦ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਕੁਝ ਲੋਕਾਂ ਨੂੰ ਇਹ ਸਮੱਸਿਆ ਹੁੰਦੀ ਹੈ ਕਿ ਰਾਤ ਨੂੰ ਚੰਗੀ ਨੀਂਦ ਲੈਣ ਤੋਂ ਬਾਅਦ ਵੀ ਉਹ ਦਿਨ ਭਰ ਆਲਸ ਮਹਿਸੂਸ ਕਰਦੇ ਹਨ। ਯਾਨੀ ਕਿ 8 ਘੰਟੇ ਸੌਣ ਤੋਂ ਬਾਅਦ ਵੀ ਉਨ੍ਹਾਂ ਨੂੰ ਹਰ ਸਮੇਂ ਨੀਂਦ ਆਉਂਦੀ ਹੈ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ‘ਚੋਂ ਹੋ, ਜਿਨ੍ਹਾਂ ਨੂੰ 10 ਤੋਂ 12 ਘੰਟੇ ਸੌਣ ਤੋਂ ਬਾਅਦ ਵੀ ਥਕਾਵਟ ਜਾਂ ਨੀਂਦ ਆਉਂਦੀ ਹੈ, ਤਾਂ ਤੁਹਾਨੂੰ ਕੁਝ ਨੁਸਖੇ ਅਪਣਾਉਣੇ ਚਾਹੀਦੇ ਹਨ।

ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਰਾਤ ਨੂੰ ਕਾਫ਼ੀ ਨੀਂਦ ਲੈਣ ਦੇ ਬਾਵਜੂਦ ਦਿਨ ਭਰ ਨੀਂਦ ਅਤੇ ਆਲਸ ਕਿਉਂ ਆਉਂਦਾ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਜੇਕਰ ਤੁਸੀਂ ਕਿਸੇ ਕੰਮ ਕਾਰਨ ਰਾਤ ਨੂੰ ਦੇਰ ਨਾਲ ਸੌਂਦੇ ਹੋ 8 ਘੰਟੇ ਦੀ ਨੀਂਦ ਨਹੀਂ ਮਿਲਦੀ। ਜਲਦੀ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਜ਼ਿਆਦਾ ਤਣਾਅ ਲੈਣਾ, ਜ਼ਿਆਦਾ ਚਾਹ ਜਾਂ ਕੌਫੀ ਪੀਣਾ, ਸਰੀਰਕ ਗਤੀਵਿਧੀਆਂ ਨਾ ਕਰਨਾ ਆਦਿ।

ਜੇਕਰ ਤੁਸੀਂ ਰਾਤ ਨੂੰ ਜ਼ਿਆਦਾ ਸੋਚਣ ਤੋਂ ਦੂਰ ਹੋ ਕੇ ਸੌਂ ਜਾਂਦੇ ਹੋ, ਤਾਂ ਤੁਹਾਨੂੰ ਜ਼ਿਆਦਾ ਨੀਂਦ ਤੋਂ ਛੁਟਕਾਰਾ ਮਿਲ ਸਕਦਾ ਹੈ। ਨਾਲ ਹੀ, ਹਰ ਸਮੇਂ ਸੌਣ ਤੋਂ ਬਚਣ ਲਈ, ਤੁਹਾਨੂੰ ਇਹ ਤਰੀਕੇ ਅਪਣਾਉਣੇ ਚਾਹੀਦੇ ਹਨ

ਆਪਣੇ ਸੌਣ ਦਾ ਸਮਾਂ ਸੈੱਟ ਕਰੋ।

- Advertisement -

 ਹਨੇਰੇ ਕਮਰੇ ‘ਚ ਸੌਂਵੋ ਅਤੇ ਤਾਪਮਾਨ ਨੂੰ ਆਪਣੇ ਮੁਤਾਬਕ ਰੱਖੋ।

 ਰਾਤ ਨੂੰ ਹਲਕੀ ਖੁਰਾਕ ਲਓ।

ਰਾਤ ਨੂੰ ਕਦੇ ਵੀ ਭੁੱਖੇ ਨਹੀਂ ਨਾ ਸੋਂਵੋ।

 ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਕਿਤਾਬ ਪੜ੍ਹੋ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment