ਮੰਦੀ ਵਿਚਾਲੇ ਪਾਕਿਸਤਾਨੀ ਹਵਾਈ ਸੈਨਾ ‘ਤੇ ਵੱਡਾ ਸੰਕਟ

Prabhjot Kaur
2 Min Read

ਇਸਲਾਮਾਬਾਦ: ਪਾਕਿਸਤਾਨੀ ਹਵਾਈ ਸੈਨਾ (ਪੀਏਐਫ) ਸੰਕਟ ਦਾ ਸਾਹਮਣਾ ਕਰ ਰਹੀ ਹੈ,, ਉਹਨਾਂ ਨੂੰ ਆਪਣੇ ਪੁਰਾਣੇ ਜਹਾਜ਼ਾਂ ਦੇ ਬੇੜੇ ਨੂੰ ਰਿਟਾਇਰ ਕਰਨਾ ਪਵੇਗਾ। ਇੱਕ ਰਿਪੋਰਟ ਮੁਤਾਬਕ ਪੀਏਐਫ ਆਪਣੇ 250 ਜਹਾਜ਼ਾਂ ਨੂੰ ਪੜਾਅਵਾਰ ਬਾਹਰ ਕੱਢੇਗੀ। PAF ਹੁਣ ਆਪਣੇ ਸਭ ਤੋਂ ਪੁਰਾਣੇ ਲੜਾਕੂ ਜਹਾਜ਼, ਫਰਾਂਸ ‘ਚ  ਬਣੇ ਮਿਰਾਜ III ਨੂੰ ਰਿਟਾਇਰ ਕਰ ਰਿਹਾ ਹੈ। ਇਸ ਤੋਂ ਇਲਾਵਾ ਮਿਰਾਜ 5 ਦੇ ਇੱਕ ਹੋਰ ਬੇੜੇ ਨੂੰ ਰਿਟਾਇਰ ਕਰਨ ਦੀ ਯੋਜਨਾ ਹੈ। ਪਾਕਿਸਤਾਨ ਲਈ ਇੱਕੋ-ਇੱਕ ਵਿਕਲਪ ਚੀਨ ਦੇ ਬਣੇ ਜੇ-10ਸੀ ਵਰਗੇ ਜਹਾਜ਼ ਹਨ। ਪਾਕਿ ਹਵਾਈ ਫੌਜ ਦੇ ਸਾਹਮਣੇ ਇਹ ਸੰਕਟ ਉਦੋਂ ਆਇਆ ਹੈ ਜਦੋਂ ਦੇਸ਼ ਗੰਭੀਰ ਆਰਥਿਕ ਸੰਕਟ ਦੀ ਲਪੇਟ ‘ਚ ਹੈ ਅਤੇ ਇਸ ਦਾ ਅਸਰ ਫੌਜ ‘ਤੇ ਵੀ ਪੈ ਰਿਹਾ ਹੈ।

ਅਜਿਹੀਆਂ ਖਬਰਾਂ ਹਨ ਕਿ ਪੀਏਐਫ ਪਹਿਲਾਂ ਹੀ 22 ਜੇ-10 ਸੀਈ ਲੜਾਕੂ ਜਹਾਜ਼ ਖਰੀਦ ਚੁੱਕਾ ਹੈ। ਡੀਲ ਅਨੁਸਾਰ, ਭਾਰਤੀ ਹਵਾਈ ਸੈਨਾ ਨੂੰ ਕੁਝ ਸੋਧਾਂ ਦੇ ਨਾਲ 100 ਹੋਰ ਜੈੱਟ ਮਿਲ ਸਕਦੇ ਹਨ। J-10C ਚੌਥੀ ਪਲੱਸ ਪੀੜ੍ਹੀ ਦਾ ਮੱਧਮ ਆਕਾਰ ਦਾ ਲੜਾਕੂ ਜਹਾਜ਼ ਹੈ।

ਪਿਛਲੇ ਸਾਲ ਯਾਨੀ 2022-23 ਵਿੱਚ ਪਾਕਿਸਤਾਨ ਨੇ ਆਪਣੇ ਰੱਖਿਆ ਬਜਟ ਵਿੱਚ ਕਾਫ਼ੀ ਵਾਧਾ ਕੀਤਾ ਸੀ। 2021-22 ਦਾ ਬਜਟ ਜੋ 1,370 ਅਰਬ ਪਾਕਿਸਤਾਨੀ ਰੁਪਏ ਸੀ, ਉਹ ਪਿਛਲੇ ਸਾਲ 1,523 ਅਰਬ ਪਾਕਿਸਤਾਨੀ ਰੁਪਏ ਹੋ ਗਿਆ। ਇਹ ਵਾਧਾ 11 ਫੀਸਦੀ ਤੋਂ ਵੱਧ ਸੀ। ਕੁਝ ਸਮੇਂ ਬਾਅਦ ਪਾਕਿਸਤਾਨ ਦੀ ਅਰਥਵਿਵਸਥਾ ਰੱਖਿਆ ਬਜਟ ਦੇ ਬੋਝ ਹੇਠ ਦੱਬ ਗਈ। ਦੇਸ਼ ਦਾ ਖਰਚਾ ਵਧਦਾ ਰਿਹਾ ਪਰ ਆਮਦਨ ਘਟਦੀ ਰਹੀ। ਹੁਣ ਜਦੋਂ ਸਰਕਾਰ ਕੋਲ ਕੋਈ ਰਸਤਾ ਨਹੀਂ ਬਚਿਆ ਹੈ, ਉਹ ਫੌਜ ਨੂੰ ਗੈਰ-ਲੜਾਕੂ ਖਰਚਿਆਂ ਵਿੱਚ ਕਟੌਤੀ ਕਰਨ ਲਈ ਕਹਿ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment