ਰਾਕੇਟ ਹਮਲਿਆਂ ਨਾਲ ਹਿੱਲਿਆ ਕਾਬੁਲ, 8 ਦੀ ਮੌਤ ਤੇ ਕਈ ਜ਼ਖ਼ਮੀ

TeamGlobalPunjab
1 Min Read

ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਨੂੰ ਲਗਾਤਾਰ ਜ਼ੋਰਦਾਰ ਧਮਾਕਿਆਂ ਨੂੰ ਹਿਲਾ ਕੇ ਰੱਖ ਦਿੱਤਾ। ਰਿਪੋਰਟਾਂ ਮੁਤਾਬਕ ਇਹ ਧਮਾਕੇ ਰਿਹਾਇਸ਼ੀ ਇਲਾਕੇ ‘ਚ ਹੋਏ। ਮਿਲੀ ਜਾਣਕਾਰੀ ਮੁਤਾਬਕ ਰਾਕੇਟ ਹਮਲੇ ‘ਚ 8 ਲੋਕਾਂ ਦੀ ਮੌਤ ਹੋ ਗਈ ਤੇ 21 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ। ਰਿਪੋਰਟਾਂ ‘ਚ ਦੱਸਿਆ ਗਿਆ ਹੈ ਕਿ ਇੱਥੇ 14 ਰਾਕੇਟ ਦਾਗੇ ਗਏ।

ਫਿਲਹਾਲ ਇਸ ਸਬੰਧੀ ਅਧਿਕਾਰੀਆਂ ਨੇ ਕੋਈ ਬਿਆਨ ਨਹੀਂ ਦਿੱਤਾ। ਹਾਲਾਂਕਿ, ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਸ਼ਨੀਵਾਰ ਨੂੰ ਦੋ ਛੋਟੇ ਟਿਸਕੀ ਬੰਬ ਨਾਲ ਧਮਾਕੇ ਹੋਏ ਸਨ। ਇਨ੍ਹਾਂ ਵਿਚੋਂ ਇਕ ਨੇ ਪੁਲਿਸ ਦੀ ਕਾਰ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਵਿਚ ਇਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ ਤੇ 3 ਤਿੰਨ ਜ਼ਖ਼ਮੀ ਹੋ ਗਏ ਸਨ।

ਇਹ ਧਮਾਕੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਤੇ ਤਾਲਿਬਾਨ, ਅਫਗਾਨ ਸਰਕਾਰ ਦੀ ਖਾੜੀ ਰਾਜ ਕਤਰ ਵਿਚਾਲੇ ਇੱਕ ਬੈਠਕ ਤੋਂ ਪਹਿਲਾਂ ਹੋਏ ਹਨ।

Share this Article
Leave a comment