ਪਾਕਿ ਨੇ ਫਿਰ ਕੀਤੀ ਅਜਿਹੀ ਹਰਕਤ ਕਿ ਦੋਵਾਂ ਮੁਲਕਾਂ ‘ਚ ਵਧ ਸਕਦਾ ਹੈ ਤਣਾਅ!  ਤੋੜੀ ਸਾਲਾਂ ਪੁਰਾਣੀ ਰੀਤ!

TeamGlobalPunjab
1 Min Read

ਅੰਮ੍ਰਿਤਸਰ : ਕਸ਼ਮੀਰ ਅੰਦਰ ਧਾਰਾ 370 ਹਟਾਏ ਜਾਣ ਤੋਂ ਬਾਅਦ ਗੁਆਂਢੀ ਮੁਲਕ ਪਾਕਿਸਤਾਨ ਬੌਖਲਾਇਆ ਹੋਇਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿੱਥੇ ਇਸ ਕਾਰਵਾਈ ਤੋਂ ਬਾਅਦ ਪਾਕਿ ਨੇ ਭਾਰਤ ਨਾਲ ਵਪਾਰਕ ਸਬੰਧ ਤੋੜ ਲਏ ਹਨ ਉੱਥੇ ਹੀ ਵਾਹਘਾ ਬਾਰਡਰ ‘ਤੇ ਕਈ ਦਹਾਕਿਆਂ ਤੋਂ ਚੱਲੀ ਆ ਰਹੀ ਮਿਠਾਈ ਦੇਣ ਦੀ ਪ੍ਰਥਾ ਨੂੰ ਵੀ ਤੋੜ ਦਿੱਤਾ ਹੈ। ਜੀ ਹਾਂ ਈਦ ਤੋਂ ਬਾਅਦ ਇੱਕ ਵਾਰ ਫਿਰ ਪਾਕਿ ਵੱਲੋਂ ਮਿਠਾਈ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ।

ਜਾਣਕਾਰੀ ਮੁਤਾਬਿਕ ਬੀਤੀ ਰਾਤ ਭਾਰਤ ਵੱਲੋਂ ਇਸ ਪ੍ਰਥਾ ਨੂੰ ਕਾਇਮ ਰੱਖਣ ਲਈ ਬੀਤੀ ਰਾਤ ਪਾਕਿ ਰੇਂਜਰਾ ਨਾਲ ਸੰਪਰਕ ਸਾਧਿਆ ਗਿਆ ਸੀ ਪਰ ਉਨ੍ਹਾਂ ਵੱਲੋਂ ਮੁੜ ਇਨਕਾਰ ਕਰ ਦਿੱਤਾ ਗਿਆ। ਦੱਸ ਦਈਏ ਕਿ ਭਾਰਤ ਅਤੇ ਪਾਕਿ ਵੱਲੋਂ ਸੁਤੰਤਰਤਾ ਦਿਵਸ, ਦੀਵਾਲੀ, ਅਤੇ ਈਦ ਜਿਹੇ ਤਿਉਹਾਰਾਂ ‘ਤੇ ਮਿਠਾਈਆਂ ਦਾ ਅਦਾਨ ਪ੍ਰਦਾਨ ਕੀਤਾ ਜਾਂਦਾ ਹੈ ਪਰ ਪਾਕਿ ਵੱਲੋਂ ਈਦ ਦੇ ਮੌਕੇ ਤੋਂ ਇਹ ਪ੍ਰਥਾ ਨੂੰ ਤੋੜ ਦਿੱਤਾ ਗਿਆ ਹੈ।

Share this Article
Leave a comment