90 ਸਾਲ ਪੁਰਾਣੇ ਰੁੱਖ ਨੂੰ ਨੁਕਸਾਨ ਪਹੁੰਚਾਉਣ ‘ਤੇ ਵਿਅਕਤੀ ਨੂੰ ਲੱਗਿਆ 55 ਲੱਖ ਰੁਪਏ ਦਾ ਜ਼ੁਰਮਾਨਾ

TeamGlobalPunjab
1 Min Read

ਲੰਦਨ: ਏਸੈਕਸ (Essex) ਦੇ ਰਹਿਣ ਵਾਲੇ ਇੱਕ ਵਿਅਕਤੀ ‘ਤੇ ਰੁੱਖ ਕੱਟਣ ਦੇ ਦੋਸ਼ ਵਿੱਚ 55 ਲੱਖ ਰੁਪਏ ( 60 ਹਜ਼ਾਰ ਪਾਊਂਡ ) ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਦਰਅਸਲ, ਸਟੀਫਨ ਲਾਰੈਂਸ ਨੇ ਪਹਿਲਾਂ ਤਾਂ ਰੁੱਖ ਨੂੰ ਹਟਾਉਣ ਲਈ ਸਥਾਨਕ ਪ੍ਰਸ਼ਾਸਨ ਨੂੰ ਦੋ ਵਾਰ ਐਪਲੀਕੇਸ਼ਨਾਂ ਦਿੱਤੀਆਂ ਸਨ, ਜੋ ਖਾਰਜ ਹੋ ਗਈਆਂ। ਇਸ ਤੋਂ ਬਾਅਦ ਲਾਰੈਂਸ ਨੇ ਰੁੱਖ ਦੇ ਤਣੇ ਨੂੰ ਛਿੱਲਿਆ ਤੇ ਉਸ ਵਿੱਚ ਦੋ ਮੋਰੀਆਂ ਕਰ ਦਿੱਤੀਆਂ ਤਾਂਕਿ ਉਹ ਸੁੱਕ ਜਾਵੇ, ਜਿਸ ਤੋਂ ਬਾਅਦ ਉਸਨੂੰ ਹਟਾਉਣਾ ਆਸਾਨ ਹੋ ਜਾਵੇ।

ਸ਼ਿਕਾਇਤ ਮਿਲਣ ‘ਤੇ ਕੌਂਸਲ ਨੇ ਮੰਨਿਆ ਕਿ ਲਾਰੈਂਸ ਨੇ ਰੁੱਖ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਜਿਸ ਕਾਰਨ ਉਹ ਡਿੱਗ ਸਕਦਾ ਹੈ। ਅਫਸਰਾਂ ਨੇ ਲਾਰੈਂਸ ਦੀ ਗਲਤੀ ‘ਤੇ 12 ਦਸੰਬਰ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਉਸ ਨੇ ਜਾਣਬੁੱਝ ਕੇ ਰੁੱਖ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਸਵੀਕਾਰ ਕੀਤੀ।

ਇਸ ਤੋਂ ਬਾਅਦ ਅਦਾਲਤ ਨੇ ਪਹਿਲਾਂ ਆਦੇਸ਼ ਵਿੱਚ ਲਾਰੈਂਸ ‘ਤੇ ਲਗਭਗ 83 ਲੱਖ ਰੁਪਏ ( 90 ਹਜ਼ਾਰ ਪਾਊਂਡ ) ਦਾ ਜ਼ੁਰਮਾਨਾ ਲਗਾਇਆ। ਇਸ ਵਿੱਚ 92 ਹਜ਼ਾਰ ਰੁਪਏ ( 1004 ਪਾਊਂਡ ) ਰੁੱਖ ਦੀ ਕੀਮਤ ਤੇ 2949 ਰੁਪਏ ( 32 ਪਾਊਂਡ ) ਸਰਚਾਰਜ ਲਗਾਇਆ ਗਿਆ। ਹਾਲਾਂਕਿ, ਬਾਅਦ ਵਿੱਚ ਲਾਰੈਂਸ ਵੱਲੋਂ ਅਪੀਲ ਕਰਨ ‘ਤੇ ਅਦਾਲਤ ਨੇ ਜ਼ੁਰਮਾਨੇ ਦੀ ਰਕਮ ਨੂੰ 55 ਲੱਖ ਰੁਪਏ ( 60 ਹਜ਼ਾਰ ਪਾਊਂਡ ) ਕਰ ਦਿੱਤਾ।

- Advertisement -

Share this Article
Leave a comment