ਅਮਰੀਕਾ: 700 ਤੋਂ ਵੱਧ ਨਰਸਾਂ 7 ਮਹੀਨੇ ਤੋਂ ਹੜਤਾਲ ‘ਤੇ, ਸਭ ਤੋਂ ਲੰਬੀ ਨਰਸਾਂ ਦੀ ਹੜਤਾਲ ਦਾ ਰਿਕਾਰਡ ਕੀਤਾ ਕਾਇਮ

TeamGlobalPunjab
2 Min Read

ਫਰਿਜ਼ਨੋ (ਕੈਲੀਫੋਰਨੀਆ): ਵਰਸੇਸਟਰ, ਮੈਸੇਚਿਉਸੇਟਸ ਦੇ ਸੇਂਟ ਵਿਨਸੇਂਟ ਹਸਪਤਾਲ ਵਿਚ ਨਰਸਿੰਗ ਹੜਤਾਲ ਨੇ ਸ਼ੁੱਕਰਵਾਰ ਨੂੰ ਆਪਣਾ 7ਵਾਂ ਮਹੀਨਾ ਮਨਾਇਆ, ਜਦਕਿ ਯੂਨੀਅਨ ਅਤੇ ਹਸਪਤਾਲ ਦੇ ਅਧਿਕਾਰੀਆਂ ਦਰਮਿਆਨ ਗੱਲਬਾਤ ਲਗਾਤਾਰ ਲੰਮੀ ਹੁੰਦੀ ਜਾ ਰਹੀ ਹੈ। 700 ਤੋਂ ਵੱਧ ਨਰਸਾਂ ਨੇ 8 ਮਾਰਚ ਨੂੰ ਮਹਾਂਮਾਰੀ ਦੁਆਰਾ ਵਿਗੜੇ ਸਟਾਫਿੰਗ ਦੇ ਗੰਭੀਰ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ  ਹੜਤਾਲ ਸ਼ੁਰੂ ਕੀਤੀ ਸੀ ਪਰ ਮਹੀਨਿਆਂ ਦੀ ਗੱਲਬਾਤ ਦੇ ਬਾਵਜੂਦ ਮੈਸੇਚਿਉਸੇਟਸ ਨਰਸ ਐਸੋਸੀਏਸ਼ਨ ਦੀ ਪ੍ਰਤੀਨਿਧਤਾ ਕਰ ਰਹੇ ਕਾਮਿਆਂ ਨੇ ਕਿਹਾ ਕਿ ਡੈਲਾਸ ਅਧਾਰਤ ਟੇਨੇਟ ਹੈਲਥਕੇਅਰ ਦੀ ਮਲਕੀਅਤ ਵਾਲਾ ਇਹ ਹਸਪਤਾਲ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰੇਗਾ। ਨਰਸਾਂ ਨੇ ਹੁਣ ਰਾਜ ਦੇ ਇਤਿਹਾਸ ਵਿੱਚ ਸਭ ਤੋਂ ਲੰਬੀ ਨਰਸਾਂ ਦੀ ਹੜਤਾਲ ਦਾ ਰਿਕਾਰਡ ਕਾਇਮ ਕੀਤਾ ਹੈ।

ਇਹ ਉਹ ਜਗ੍ਹਾ ਨਹੀਂ ਹੈ ਜਿੱਥੇ ਅਸੀਂ ਹੋਣ ਦੀ ਉਮੀਦ ਕਰਦੇ ਸੀ, ”58 ਸਾਲਾ ਮੈਰੀ ਰੀਟਾਕੋ ਨੇ ਕਿਹਾ, ਜਿਸਨੇ 1983 ਵਿੱਚ ਸੇਂਟ ਵਿਨਸੈਂਟ ਵਿਖੇ ਨਰਸ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ।ਨਰਸਾਂ ਦਾ ਕਹਿਣਾ ਹੈ ਕਿ ਹਸਪਤਾਲ ਵਿਚ ਮਰੀਜ਼ਾਂ ਦੀ ਸੰਭਾਲ ਲਈ ਸਟਾਫ ਦੀ ਘਾਟ ਸੀ, ਜਿਸ ਕਾਰਨ ਉਨ੍ਹਾਂ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਦੇਖਭਾਲ ਦੀ ਗੁਣਵੱਤਾ ਵਿੱਚ ਕਮੀ ਆਈ। ਕਰਮਚਾਰੀਆਂ ਦੀਆਂ ਮੁਸ਼ਕਲਾਂ ਮਹਾਮਾਰੀ ਤੋਂ ਪਹਿਲਾਂ ਸ਼ੁਰੂ ਹੋਈਆਂ ਸਨ ਤੇ ਯੂਨੀਅਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਹੜਤਾਲ ਕਰਨ ਲਈ ਵੋਟ ਪਾਉਣ ਤੋਂ ਪਹਿਲਾਂ 18 ਮਹੀਨਿਆਂ ਤੋਂ ਵੱਧ ਸਮੇਂ ਤੋਂ ਹਸਪਤਾਲ ਨਾਲ ਗੱਲਬਾਤ ਕਰ ਰਹੇ ਸਨ।ਮੈਸੇਚਿਉਸੇਟਸ ਨਰਸ ਐਸੋਸੀਏਸ਼ਨ ਨੇ ਕਿਹਾ ਕਿ ਨਰਸਾਂ ਬਹੁਤ ਜ਼ਿਆਦਾ ਕੰਮ ਕਰ ਰਹੀਆਂ ਸਨ ਨ ਅਤੇ ਉਨ੍ਹਾਂ ਨੂੰ ਢੁੱਕਵੇਂ ਨਿੱਜੀ ਸੁਰੱਖਿਆ ਉਪਕਰਣ (ਪੀ. ਪੀ. ਈ.) ਵੀ ਨਹੀਂ ਮਿਲੇ ਸਨ । ਇਨ੍ਹਾਂ ਨਰਸਾਂ ਦੀ ਹੜਤਾਲ ਫਿਲਹਾਲ ਜਾਰੀ ਹੈ ਅਤੇ ਹਸਪਤਾਲ ਪ੍ਰਸ਼ਾਸਨ ਤੋਂ ਮੰਗਾਂ ਮੰਨਣ ਤੱਕ ਜਾਰੀ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ।

Share this Article
Leave a comment