ਵੇਲਜ਼ ਦੀ ਰਾਜਕੁਮਾਰੀ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ

Rajneet Kaur
1 Min Read

ਨਿਊਜ਼ ਡੈਸਕ: ਬ੍ਰਿਟੇਨ ਦੀ ਰਾਜਕੁਮਾਰੀ ਆਫ ਵੇਲਜ਼ ਕੇਟ ਨੂੰ ਲੰਡਨ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਕੇਨਸਿੰਗਟਨ ਪੈਲੇਸ ਨੇ ਬੁੱਧਵਾਰ ਨੂੰ ਦੱਸਿਆ ਕਿ ਪੇਟ ਦੀ ਸਰਜਰੀ ਸਫਲ ਰਹੀ ਹੈ ਅਤੇ ਉਹ ਦੋ ਹਫਤੇ ਤੱਕ ਹਸਪਤਾਲ ‘ਚ ਰਹੇਗੀ। ਕੇਨਸਿੰਗਟਨ ਪੈਲੇਸ ਨੇ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ ਕਿ ਵੇਲਜ਼ ਦੀ ਰਾਜਕੁਮਾਰੀ ਦੇ ਪੇਟ ਦੀ ਸਰਜਰੀ ਹੋਈ ਹੈ। ਉਹ ਦੋ ਹਫ਼ਤਿਆਂ ਤੱਕ ਹਸਪਤਾਲ ਵਿੱਚ ਰਹੇਗੀ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਗੱਦੀ ਦੇ ਵਾਰਸ ਪ੍ਰਿੰਸ ਆਫ ਵੇਲਜ਼ ਵਿਲੀਅਮ ਦੀ 42 ਸਾਲਾ ਪਤਨੀ ਨੂੰ ਮੰਗਲਵਾਰ ਨੂੰ ਕੇਂਦਰੀ ਲੰਡਨ ਦੇ ਇੱਕ ਨਿੱਜੀ ਕਲੀਨਿਕ ਵਿੱਚ ਦਾਖਲ ਕਰਵਾਇਆ ਗਿਆ ਸੀ। ਸਰਜਰੀ ਸਫਲ ਰਹੀ ਅਤੇ ਘਰ ਪਰਤਣ ਤੋਂ ਪਹਿਲਾਂ ਉਨ੍ਹਾਂ ਦੇ ਦਸ ਤੋਂ ਚੌਦਾਂ ਦਿਨ ਹਸਪਤਾਲ ਵਿਚ ਰਹਿਣ ਦੀ ਉਮੀਦ ਹੈ। ਉਨ੍ਹਾਂ   ਕਿਹਾ ਕਿ ਰਾਜਕੁਮਾਰੀ ਦੇ ਈਸਟਰ (31 ਮਾਰਚ) ਤੋਂ ਬਾਅਦ ਜਨਤਕ ਡਿਊਟੀਆਂ ‘ਤੇ ਵਾਪਿਸ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment