ਬ੍ਰਿਟੇਨ – ਪੰਜ ਦਿਨਾਂ ਬਾਅਦ ਬ੍ਰਿਟੇਨ ਨੂੰ ਕੋਰੋਨਾ ਤੋਂ ਥੋੜੀ ਜਿਹੀ ਰਾਹਤ ਮਿਲੀ। 19 ਜਨਵਰੀ ਤੋਂ ਦੇਸ਼ ‘ਚ ਲਗਾਤਾਰ ਇਕ ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਸਨ। ਬੀਤੇ ਐਤਵਾਰ ਨੂੰ ਇਹ ਗਿਣਤੀ 610 ਸੀ। ਹਾਲਾਂਕਿ, ਹਰ ਦਿਨ 30 ਹਜ਼ਾਰ ਤੋਂ ਵੱਧ ਨਵੇਂ ਮਰੀਜ਼ ਪਾਏ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਸਰਕਾਰ ਨੇ ਦੇਸ਼ ‘ਚ ਤਾਲਾਬੰਦੀ ਨੂੰ 17 ਜੁਲਾਈ ਤੱਕ ਵਧਾ ਦਿੱਤਾ ਹੈ। ਦੂਜੇ ਪਾਸੇ, ਪਾਕਿਸਤਾਨ ਨੇ ਐਮਰਜੈਂਸੀ ਵਰਤੋਂ ਲਈ ਰੂਸ ਦੀ ਸਪੁਟਨਿਕ ਵੀ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਬ੍ਰਿਟੇਨ ‘ਚ ਜਿਆਦਾ ਖਤਰੇ ਵਾਲੇ ਦੇਸ਼ਾਂ ਦੇ ਯਾਤਰੀਆਂ ਨੂੰ 10 ਦਿਨਾਂ ਲਈ ਅਲੱਗ ਰੱਖਿਆ ਜਾਵੇਗਾ। ਅੱਜ ਇਸ ਮੁੱਦੇ ‘ਤੇ ਕੈਬਨਿਟ ਦੀ ਬੈਠਕ ਹੋਵੇਗੀ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਵੀ ਅਜਿਹਾ ਹੀ ਨਿਯਮ ਬਣਾਇਆ ਸੀ। ਹੁਣ ਤੱਕ, ਨਵੇਂ ਰੂਪਾਂ ਦੇ ਵੱਧ ਰਹੇ ਖ਼ਤਰੇ ਦੇ ਵਿਚਾਲੇ, ਇੱਥੇ 36,47,463 ਮਾਮਲੇ ਪ੍ਰਾਪਤ ਹੋਏ ਹਨ। ਦੱਸ ਦਈਏ ਬੀਤੇ ਐਤਵਾਰ ਨੂੰ ਦੇਸ਼ ‘ਚ 30,004 ਮਰੀਜ਼ਾਂ ‘ਚ ਵਾਇਰਸ ਦੀ ਪੁਸ਼ਟੀ ਹੋਈ। ਸਾਊਥ ਅਫਰੀਕਾ ਵੇਰਿਏੰਟ ਦੇ 77 ਤੇ ਬ੍ਰਾਜ਼ੀਲ ਵੇਰਿਏੰਟ ਦੇ 9 ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰੀ ਮੈਟ ਹੈਨਕੌਕ ਨੇ ਕਿਹਾ ਕਿ ਮੁਢਲੇ ਸਬੂਤ ਸੰਕੇਤ ਦਿੰਦੇ ਹਨ ਕਿ ਨਵੇਂ ਕੇਸ ਲੌਕਡਾਊਨ ਕਰਕੇ ਘਟ ਰਹੇ ਹਨ। ਇਸਤੋਂ ਇਲਾਵਾ ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇਸ ਮੈਨੂਅਲ ਲੋਪੇਜ਼ ਓਬਰੇਡੋਰ ਕੋਰੋਨਾ ਸਕਾਰਾਤਮਕ ਪਾਏ ਗਏ ਹਨ। ਐਂਡਰੇਸ ‘ਚ ਵਾਇਸ ਦੇ ਹਲਕੇ ਲੱਛਣ ਦਿਖਾਈ ਦੇ ਰਹੇ ਹਨ। ਆਸਟਰੇਲੀਆ ਨੇ ਫਾਈਜ਼ਰ ਦੇ ਟੀਕੇ ਨੂੰ ਐਮਰਜੈਂਸੀ ਮਨਜ਼ੂਰੀ ਦੇ ਦਿੱਤੀ ਹੈ। ਇਹ ਮਨਜੂਰ ਹੋਣ ਵਾਲੀ ਪਹਿਲੀ ਟੀਕਾ ਹੈ। ਇੱਥੇ ਫਰਵਰੀ ਦੇ ਅੰਤ ਤੱਕ ਟੀਕਾਕਰਨ ਸ਼ੁਰੂ ਹੋਣ ਦੀ ਉਮੀਦ ਹੈ।