ਓਟਾਵਾ: ਜੰਗਲ ਦੀ ਅੱਗ ਦੇ ਧੂੰਏਂ ਨੇ ਘੇਰਿਆ ਸ਼ਹਿਰ, ਹਵਾ ਪ੍ਰਦੂਸ਼ਣ ਉੱਚ ਪੱਧਰ ‘ਤੇ

Rajneet Kaur
2 Min Read

ਓਂਟਾਰੀਓ: ਕੈਨੇਡਾ ਦੇ ਓਂਟਾਰੀਓ ਦੇ ਜੰਗਲ ‘ਚ ਲੱਗੀ ਭਿਆਨਕ ਅੱਗ ਦਾ ਕਹਿਰ ਸ਼ਹਿਰਾਂ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਅੱਗ ਨਾਲ ਫੈਲ ਰਹੇ ਧੂੰਏ ਕਾਰਨ ਓਟਾਵਾ   ‘ਚ ਹਵਾ ਦੀ ਗੁਣਵੱਤਾ ਖ਼ਾਸੀ ਪ੍ਰਭਾਵਿਤ ਹੋਈ ਹੈ।

ਐਨਵਾਇਰਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਜੰਗਲਾਂ ਦੀ ਅੱਗ ਦੇ ਧੂੰਏਂ ਕਾਰਨ ਹਵਾ ਪ੍ਰਦੂਸ਼ਣ  ਉੱਚ ਪੱਧਰ ‘ਤੇ ਹੈ। ਐਨਵਾਇਰਮੈਂਟ ਕੈਨੇਡਾ ਦਾ ਏਅਰ ਕੁਆਲਿਟੀ ਹੈਲਥ ਇੰਡੈਕਸ ਸਾਰੀ ਸਵੇਰ ਖਤਰੇ ਦੇ ਸਭ ਤੋਂ ਉੱਚੇ ਪੱਧਰ ‘ਤੇ ਸੀ। ਓਟਾਵਾ, ਕਿੰਗਸਟਨ, ਕੌਰਨਵੌਲ ਅਤੇ ਬੈਲਵਿਲ ਇਲਾਕੇ ਵਿਚ 10+ ਦਰਜ ਹੋਇਆ, ਜਿਸਨੂੰ ਲੋਕਾਂ ਦੀ ਸਿਹਤ ਲਈ ਬਹੁਤ ਨੁਕਸਾਨਦੇਹ ਮੰਨਿਆ ਜਾ ਰਿਹਾ ਹੈ।ਗੈਟੀਨੌ ਦਾ ਮੌਜੂਦਾ ਪੱਧਰ ਅਜੇ ਉਪਲਬਧ ਨਹੀਂ ਹੈ ਪਰ ਬੁੱਧਵਾਰ ਨੂੰ ਜੋਖਮ ਦਾ ਪੱਧਰ ਬਹੁਤ ਜ਼ਿਆਦਾ ਹੋਣ ਅਤੇ ਰਾਤ ਨੂੰ ਮੱਧਮ ਜੋਖਮ ਦੀ ਭਵਿੱਖਬਾਣੀ ਕੀਤੀ ਗਈ ਹੈ। ਸਥਾਨਿਕ ਜੰਗਲ ਦੀ ਅੱਗ ਦੇ ਨਾਲ-ਨਾਲ ਕਿਊਬਿਕ ਵਿੱਚ ਜੰਗਲ ਦੀ ਅੱਗ ਦੇ ਧੂੰਏਂ ਦੇ ਸਿੱਟੇ ਵਜੋਂ ਹਵਾ ਦੀ ਗੁਣਵੱਤਾ ਵਿਗੜ ਗਈ ਹੈ।ਬਹੁਤ ਜ਼ਿਆਦਾ ਜੋਖਮ  ਪੱਧਰ ਦਾ ਮਤਲਬ ਹੈ ਕਿ ਲੋਕਾਂ ਨੂੰ ਬਾਹਰ ਦੀਆਂ ਗਤੀਵਿਧੀਆਂ ਨੂੰ ਘਟਾਉਣ ਅਤੇ ਪ੍ਰਦੂਸ਼ਣ ਤੋਂ ਸਿਹਤ ਸਮੱਸਿਆ ਹੋ ਸਕਣ ਵਾਲੇ ਲੋਕਾਂ ਜਿਵੇਂ ਬਜ਼ੁਰਗਾਂ, ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ, ਬਾਹਰਲੀਆਂ ਗਤੀਵਿਧੀਆਂ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ।

ਦਸ ਦਈਏ ਕਿ  ਓਟਾਵਾ  ਖੇਤਰ ਦੇ ਸਾਰੇ ਸਕੂਲ ਬੋਰਡਾਂ ਨੇ ਧੂੰਏਂ ਕਾਰਨ ਬਾਹਰੀ ਸਮਾਗਮਾਂ ਨੂੰ ਰੱਦ ਕਰ ਦਿੱਤਾ ਹੈ। ਜਿਸ ਵਿੱਚ OCSB ਦੀ ਐਲੀਮੈਂਟਰੀ ਸਕੂਲ ਟਰੈਕ ਅਤੇ ਫੀਲਡ ਮੀਟਿੰਗ ਅਤੇ OCDSB ਦੀ ਜੂਨੀਅਰ ਰੀਜਨ 1 ਟਰੈਕ ਮੀਟਿੰਗ ਸ਼ਾਮਿਲ ਹੈ।ਮੌਸਮ ਅਨੁਮਾਨਾਂ ਦੇ ਅਨੁਸਾਰ, ਪੱਛਮੀ ਕਿਊਬੈਕ ਵਿਚ ਹਵਾ ਦੀ ਮਾੜੀ ਗੁਣਵੱਤਾ ਕੁਝ ਹੋਰ ਦਿਨ ਜਾਰੀ ਰਹਿ ਸਕਦੀ ਹੈ, ਜਦੋਂਕਿ  ਪੂਰਬੀ ਓਂਟਾਰੀਓ ‘ਚ ਵੀਰਵਾਰ ਨੂੰ ਹਵਾ ਵਿਚ ਸੁਧਾਰ ਹੋਵੇਗਾ, ਪਰ ਸ਼ੁੱਕਰਵਾਰ ਤੱਕ ਇਸਦੇ ਫਿਰ ਤੋਂ ਨਿੱਘਰ ਜਾਣ ਦਾ ਅਨੁਮਾਨ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment