ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੇਫਿਟ ਦਾ ਸਭ ਤੋਂ ਵੱਧ ਫਾਇਦਾ ਅਪਰਾਧੀਆਂ ਨੇ ਚੁੱਕਿਆ

TeamGlobalPunjab
1 Min Read

ਟੋਰਾਂਟੋ : ਕੋਰੋਨਾ ਮਹਾਂਮਾਰੀ ਦੌਰਾਨ ਕੈਨੇਡਾ ਵਾਸੀਆਂ ਦੀ ਆਰਥਿਕ ਸਹਾਇਤਾ ਲਈ ਫ਼ੈਡਰਲ ਸਰਕਾਰ ਨੇ ਅਰਬਾਂ ਡਾਲਰ ਖਰਚ ਕੀਤੇ ਪਰ ਇਸ ਦਾ ਲਾਭ ਸਭ ਤੋਂ ਵੱਧ ਅਪਰਾਧੀਆਂ ਨੂੰ ਹੋਇਆ। ਠੱਗ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੇਫਿਟ ਅਤੇ ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ ਯੋਜਨਾਵਾਂ ਨੂੰ ਚਲਾਕੀ ਵਰਤ ਕੇ ਹਾਸਲ ਕਰਦੇ ਰਹੇ।

ਇੱਕ ਰਿਪੋਰਟ ਮੁਤਾਬਕ ਮਹਾਂਮਾਰੀ ਦੌਰਾਨ ਅਪਰਾਧਕ ਗਿਰੋਹਾਂ ਵੱਲੋਂ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੇਫ਼ਿਟ ਅਧੀਨ ਮਿਲ ਰਹੇ 2 ਹਜ਼ਾਰ ਡਾਲਰ ਲਈ ਚੋਰੀ ਕੀਤੇ ਸ਼ਨਾਖਤੀ ਦਸਤਾਵੇਜ਼ਾਂ ਦੇ ਆਧਾਰ ‘ਤੇ ਅਰਜ਼ੀਆਂ ਦਾਇਰ ਕੀਤੀਆਂ ਗਈਆਂ। ਜਾਣਕਾਰੀ ਮੁਤਾਬਕ ਉਨ੍ਹਾਂ ਵਲੋਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਉਨ੍ਹਾਂ ਦੇ ਨਾਮ `ਤੇ ਐਮਰਜੈਂਸੀ ਸਹਾਇਤਾ ਦੀਆਂ ਅਰਜ਼ੀਆਂ ਦਾਖ਼ਲ ਕੀਤੀਆਂ ਜਾਂਦੀਆਂ ਸਨ।

ਕੈਨੇਡੀਅਨ ਖੁਫੀਆ ਏਜੰਸੀ ਦੀ ਸਾਬਕਾ ਵਿਸ਼ਲੇਸ਼ਕ ਜੈਸਿਕਾ ਡੇਵਿਸ ਨੇ ਦੱਸਿਆ ਕਿ ਅਪਰਾਧੀਆਂ ਵੱਲੋਂ ਧੋਖਾਧੜੀ ਰਾਹੀਂ ਐਮਰਜੈਂਸੀ ਸਹਾਇਤਾ ਹਾਸਲ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਪ੍ਰਿਪੇਡ ਕਾਰਡਾਂ ‘ਚ ਤਬਦੀਲ ਕੀਤਾ ਜਾ ਰਿਹਾ ਹੈ ਤਾਂਕਿ ਕਿਸੇ ਨੂੰ ਕਾਬੂ ਨਾ ਕੀਤਾ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਦੀ ਸ਼ੁਰੂਆਤ ਤੋਂ 31 ਅਕਤੂਬਰ 2020 ਤੱਕ 30 ਹਜ਼ਾਰ ਸ਼ੱਕੀ ਟਾਂਜ਼ੈਕਸ਼ਨਜ਼ ਹੋਈਆਂ ਜੋ ਕੋਰੋਨਾ ਮਹਾਂਮਾਰੀ ਦੇ ਆਰਥਿਕ ਲਾਭ ਨਾਲ ਸਬੰਧਤ ਸਨ।

Share this Article
Leave a comment