ਸਕੂਲਾਂ ਨੂੰ ਮੁੜ ਖੋਲ੍ਹਣ ਸਬੰਧੀ ਓਂਟਾਰੀਓ ਸਰਕਾਰ ਦਾ ਵੱਡਾ ਐਲਾਨ

TeamGlobalPunjab
2 Min Read

ਟੋਰਾਂਟੋ : ਓਂਟਾਰੀਓ ਦੀ ਡੱਗ ਫੋਰਡ ਸਰਕਾਰ ਨੇ ਬੁੱਧਵਾਰ ਨੂੰ ਸੂਬੇ ਵਿੱਚ ਸਕੂਲਾਂ ਵਿੱਚ ‘ਇਨ ਪਰਸਨ ਲਰਨਿੰਗ’ ਸਬੰਧੀ ਅਹਿਮ ਐਲਾਨ ਕੀਤਾ। ਫੋਰਡ ਸਰਕਾਰ ਨੇ ਫੈਸਲਾ ਲਿਆ ਹੈ ਕਿ ਸਕੂਲ ਵਰ੍ਹਾ ਖ਼ਤਮ ਹੋਣ ਤੋਂ ਪਹਿਲਾਂ ਵਿਦਿਆਰਥੀ ਕਲਾਸਾਂ ਵਿੱਚ ਵਾਪਿਸ ਨਹੀਂ ਜਾਣਗੇ।

ਪ੍ਰੀਮੀਅਰ ਡੱਗ ਫੋਰਡ ਨੇ ਘੋਸ਼ਣਾ ਕੀਤੀ ਹੈ ਕਿ ਓਂਟਾਰੀਓ ਦੇ ਸਾਰੇ ਸਕੂਲ ਸਤੰਬਰ ਤੱਕ ਵਿਅਕਤੀਗਤ ਸਿਖਲਾਈ ਲਈ ਦੁਬਾਰਾ ਨਹੀਂ ਖੁੱਲਣਗੇ । ਫੋਰਡ ਨੇ ਇਹ ਐਲਾਨ ਸਿੱਖਿਆ ਮੰਤਰੀ ਸਟੀਫਨ ਲੇਸੀ ਅਤੇ ਸਿਹਤ ਮੰਤਰੀ ਕ੍ਰਿਸਟੀਨ ਈਲੀਅਟ ਦੇ ਨਾਲ ਬੁੱਧਵਾਰ ਦੁਪਹਿਰ ਕੀਤਾ।

 

 

ਸਿੱਖਿਆ ਮੰਤਰੀ ਸਟੀਫਨ ਲਿਚੇ ਤੇ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਦੀ ਹਾਜ਼ਰੀ ਵਿੱਚ ਕੁਈਨਜ਼ ਪਾਰਕ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਵਿਦਿਆਰਥੀਆਂ, ਅਧਿਆਪਕਾਂ ਤੇ ਹੋਰ ਸਟਾਫ ਦੇ ਕਲਾਸਾਂ ਵਿੱਚ ਢੁੱਕਣ ਦਾ ਇਹ ਸਹੀ ਸਮਾਂ ਨਹੀਂ ਹੈ। ਫੋਰਡ ਨੇ ਸੱਭ ਤੋਂ ਪਹਿਲਾਂ ਭਾਰਤ ਵਿੱਚ ਪਾਏ ਗਏ ਡੈਲਟਾ ਬੀ·1·617 ਕੋਵਿਡ-19 ਵੇਰੀਐਂਟ ਦੇ ਤੇਜ਼਼ੀ ਨਾਲ ਫੈਲਣ ਉੱਤੇ ਚਿੰਤਾ ਪ੍ਰਗਟਾਈ ਤੇ ਉਨ੍ਹਾਂ ਆਖਿਆ ਕਿ ਓਂਟਾਰੀਓ ਵਿੱਚ ਇਹ ਸਟ੍ਰੇਨ ਤੇਜ਼ੀ ਨਾਲ ਫੈਲ ਸਕਦਾ ਹੈ।

- Advertisement -

ਫੋਰਡ ਨੇ ਆਖਿਆ ਕਿ ਉਹ ਇਸ ਤਰ੍ਹਾਂ ਦੇ ਖਤਰੇ ਮੁੱਲ ਨਹੀਂ ਲੈ ਸਕਦੇ। ਜ਼ਿਕਰਯੋਗ ਹੈ ਕਿ ਓਂਟਾਰੀਓ ਹੀ ਕੈਨੇਡਾ ਦਾ ਇੱਕ ਮਾਤਰ  ਪ੍ਰੋਵਿੰਸ ਹੈ ਜਿੱਥੇ ਇਨ ਪਰਸਨ ਲਰਨਿੰਗ ਲਈ ਸਕੂਲ ਬੰਦ ਰੱਖੇ ਗਏ ਹਨ। ਇਸ ਮੌਕੇ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਉਨ੍ਹਾਂ ਅਜਿਹਾ ਇਸ ਲਈ ਕੀਤਾ ਹੈ ਕਿਉਂਕਿ ਸੇਫ਼ਟੀ ਹੀ ਉਨ੍ਹਾਂ ਦੀ ਤਰਜ਼ੀਹ ਹੈ।

Share this Article
Leave a comment