ਟੋਰਾਂਟੋ : ਓਂਟਾਰੀਓ ਦੀ ਡੱਗ ਫੋਰਡ ਸਰਕਾਰ ਨੇ ਬੁੱਧਵਾਰ ਨੂੰ ਸੂਬੇ ਵਿੱਚ ਸਕੂਲਾਂ ਵਿੱਚ ‘ਇਨ ਪਰਸਨ ਲਰਨਿੰਗ’ ਸਬੰਧੀ ਅਹਿਮ ਐਲਾਨ ਕੀਤਾ। ਫੋਰਡ ਸਰਕਾਰ ਨੇ ਫੈਸਲਾ ਲਿਆ ਹੈ ਕਿ ਸਕੂਲ ਵਰ੍ਹਾ ਖ਼ਤਮ ਹੋਣ ਤੋਂ ਪਹਿਲਾਂ ਵਿਦਿਆਰਥੀ ਕਲਾਸਾਂ ਵਿੱਚ ਵਾਪਿਸ ਨਹੀਂ ਜਾਣਗੇ।
ਪ੍ਰੀਮੀਅਰ ਡੱਗ ਫੋਰਡ ਨੇ ਘੋਸ਼ਣਾ ਕੀਤੀ ਹੈ ਕਿ ਓਂਟਾਰੀਓ ਦੇ ਸਾਰੇ ਸਕੂਲ ਸਤੰਬਰ ਤੱਕ ਵਿਅਕਤੀਗਤ ਸਿਖਲਾਈ ਲਈ ਦੁਬਾਰਾ ਨਹੀਂ ਖੁੱਲਣਗੇ । ਫੋਰਡ ਨੇ ਇਹ ਐਲਾਨ ਸਿੱਖਿਆ ਮੰਤਰੀ ਸਟੀਫਨ ਲੇਸੀ ਅਤੇ ਸਿਹਤ ਮੰਤਰੀ ਕ੍ਰਿਸਟੀਨ ਈਲੀਅਟ ਦੇ ਨਾਲ ਬੁੱਧਵਾਰ ਦੁਪਹਿਰ ਕੀਤਾ।
Unlike the original strain, we know that some of the new COVID-19 variants we are fighting are more dangerous for children.
No one wants kids back in school more than I do, but as Premier, these aren't risks I'm willing to take. pic.twitter.com/odLU4ZwlYS
— Doug Ford (@fordnation) June 2, 2021
ਸਿੱਖਿਆ ਮੰਤਰੀ ਸਟੀਫਨ ਲਿਚੇ ਤੇ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਦੀ ਹਾਜ਼ਰੀ ਵਿੱਚ ਕੁਈਨਜ਼ ਪਾਰਕ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਵਿਦਿਆਰਥੀਆਂ, ਅਧਿਆਪਕਾਂ ਤੇ ਹੋਰ ਸਟਾਫ ਦੇ ਕਲਾਸਾਂ ਵਿੱਚ ਢੁੱਕਣ ਦਾ ਇਹ ਸਹੀ ਸਮਾਂ ਨਹੀਂ ਹੈ। ਫੋਰਡ ਨੇ ਸੱਭ ਤੋਂ ਪਹਿਲਾਂ ਭਾਰਤ ਵਿੱਚ ਪਾਏ ਗਏ ਡੈਲਟਾ ਬੀ·1·617 ਕੋਵਿਡ-19 ਵੇਰੀਐਂਟ ਦੇ ਤੇਜ਼਼ੀ ਨਾਲ ਫੈਲਣ ਉੱਤੇ ਚਿੰਤਾ ਪ੍ਰਗਟਾਈ ਤੇ ਉਨ੍ਹਾਂ ਆਖਿਆ ਕਿ ਓਂਟਾਰੀਓ ਵਿੱਚ ਇਹ ਸਟ੍ਰੇਨ ਤੇਜ਼ੀ ਨਾਲ ਫੈਲ ਸਕਦਾ ਹੈ।
ਫੋਰਡ ਨੇ ਆਖਿਆ ਕਿ ਉਹ ਇਸ ਤਰ੍ਹਾਂ ਦੇ ਖਤਰੇ ਮੁੱਲ ਨਹੀਂ ਲੈ ਸਕਦੇ। ਜ਼ਿਕਰਯੋਗ ਹੈ ਕਿ ਓਂਟਾਰੀਓ ਹੀ ਕੈਨੇਡਾ ਦਾ ਇੱਕ ਮਾਤਰ ਪ੍ਰੋਵਿੰਸ ਹੈ ਜਿੱਥੇ ਇਨ ਪਰਸਨ ਲਰਨਿੰਗ ਲਈ ਸਕੂਲ ਬੰਦ ਰੱਖੇ ਗਏ ਹਨ। ਇਸ ਮੌਕੇ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਉਨ੍ਹਾਂ ਅਜਿਹਾ ਇਸ ਲਈ ਕੀਤਾ ਹੈ ਕਿਉਂਕਿ ਸੇਫ਼ਟੀ ਹੀ ਉਨ੍ਹਾਂ ਦੀ ਤਰਜ਼ੀਹ ਹੈ।