ਓਨਟਾਰੀਓ ‘ਚ ਐਮਰਜੈਂਸੀ ਦਾ ਐਲਾਨ, ਗੁਰੂ ਘਰਾਂ ‘ਚ 50 ਤੋਂ ਵੱਧ ਲੋਕਾਂ ਦੇ ਇਕ‌ੱਠ ‘ਤੇ ਰੋਕ

TeamGlobalPunjab
2 Min Read

ਟੋਰਾਂਟੋ: ਕੋਰੋਨਾਵਾਇਰਸ ਕਾਰਨ ਪੈਦਾ ਹੋਏ ਚਿੰਤਾਜਨਕ ਹਾਲਾਤ ਦੇ ਮੱਦੇਨਜ਼ਰ ਉਨਟਾਰੀਓ ਦੇ ਪ੍ਰੀਮੀਅਰ ਡੌਗ ਫੋਰਡ ਨੇ ਐਮਰਜੰਸੀ ਦਾ ਐਲਾਨ ਕਰ ਦਿਤਾ ਹੈ। ਪ੍ਰੈਸ ਕਾਨਫ਼ਰੰਸ ਦੌਰਾਨ ਫੋਰਡ ਨੇ ਕਿਹਾ ਕਿ ਰੈਸਟਰੈਂਟ ਅਤੇ ਬਾਰ ਪੂਰੀ ਤਰ੍ਹਾਂ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਜਦਕਿ ਗੁਰਦਵਾਰਾ ਸਾਹਿਬ ਅਤੇ ਹੋਰ ਧਾਰਮਿਕ ਥਾਵਾਂ ਤੇ 50 ਤੋਂ ਵੱਧ ਲੋਕਾਂ ਦੇ ਇਕ‌ੱਠ ਵਾਲੇ ਸਮਾਗਮਾਂ ‘ਤੇ ਪਾਬੰਧੀ ਲਾਈ ਗਈ ਹੈ।

ਉਨ੍ਹਾਂ ਕਿਹਾ ਕਿ ਬੰਦ ਦੇ ਹੁਕਮ ਸਾਰੀਆਂ ਪਬਲਿਕ ਲਾਇਬ੍ਰੇਰੀਜ਼ ਪ੍ਰਾਈਵੇਟ ਸਕੂਲਾਂ, ਸਾਰ ਲਾਇਸੰਸਸ਼ੁਦਾ ਚਾਈਲਡ ਕੇਅਰ ਸੈਂਟਰਾਂ, ਪ੍ਰੋਗਰਾਮਾਂ, ਸਿਨੇਮਾ ਘਰਾਂ ਅਤੇ ਸੰਗੀਤ ਸਮਾਗਮ ਵਾਲੀਆਂ ਥਾਵਾਂ ‘ਤੇ ਲਾਗੂ ਹੋਣਗੇ। ਡਗ ਫੋਰਡ ਨੇ ਕਿਹਾ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਓਨਟਾਰੀਓ ਦੇ ਇਤਿਹਾਸ ਵਿਚ ਕਦੇ ਵੀ ਅਜਿਹੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਸਾਨੂੰ ਸਾਰਿਆਂ ਨੂੰ ਪੂਰਨ ਜ਼ਿੰਮੇਵਾਰੀ ਨਾਲ ਅੱਗੇ ਵਧਣਾ ਪਵੇਗਾ।

ਫੋਰਡ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਵਾਲੇ ਹਰ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਮੈਂ ਸੂਬੇ ਦੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ਼ ਕਰਦਾ ਹਾਂ ਅਤੇ ਯਕੀਨ ਦਵਾਉਂਦਾ ਹਾਂ ਕਿ ਲੋਕਾਂ ਦੀ ਆਰਥਿਕ ਮਦਦ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਐਮਰਜੰਸੀ ਦੇ ਐਲਾਨ ਮਗਰੋਂ ਸੂਬਾ ਸਰਕਾਰ ਨੂੰ ਲੋਕਾਂ ਦੀ ਆਵਾਜਾਈ ਅਤੇ ਸਫਰ ਨਾਲ ਸਬੰਧਤ ਹੁਕਮ ਜਾਰੀ ਕਰਨ ਦੀਆਂ ਤਾਕਤਾਂ ਮਿਲ ਗਈਆਂ ਹਨ। ਫੋਰਡ ਨੇ ਕਿਹਾ ਨੇ ਕਿਹਾ ਕਿ ਐਮਰਜੰਸੀ ਦੇ ਐਲਾਨ ਨਾਲ ਜ਼ਰੂਰੀ ਕੰਮਕਾਜ ਨਹੀਂ ਰੁਕਣਗੇ। ਇਹ ਕੋਈ ਸ਼ਟ ਡਾਉਨ ਨਹੀਂ ਹੈ ਰੋਜ਼ਾਨਾ ਜ਼ਿੰਦਗੀ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਹਰ ਪਰਵਾਰ ਨੂੰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਗਰੋਸਰੀ ਸਟੋਰ, ਕਨਵੀਨੀਅੱਸ ਸਟੋਰ, ਫ਼ਾਰਮੇਸੀਜ਼, ਪਬਲਿਕ ਟਾਂਜ਼ਿਟ, ਕੰਸਟ੍ਰਕਸ਼ਨ ਦਾ ਕੰਮ ਅਤੇ ਦਫ਼ਤਰੀ ਕੰਮ ਪਹਿਲਾਂ ਵਾਂਗ ਚਲਦਾ ਰਹੇਗਾ।

- Advertisement -

Share this Article
Leave a comment