‘ਆਪ’ ਵਿਧਾਇਕਾਂ ਨੇ ਜੰਮੂ ਐਕਸਪ੍ਰੈਸਵੇਅ ਲਈ ਸਸਤੀ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਦਾ ਮੁੱਦਾ ਚੁੱਕਣ ਲਈ ਦਿੱਤਾ ਨੋਟਿਸ, ਸਪੀਕਰ ਨੇ ਰੱਦ ਕੀਤਾ

TeamGlobalPunjab
2 Min Read

ਚੰਡੀਗੜ੍ਹ :ਜੰਮੂ ਐਕਸਪ੍ਰੈਸ ਵੇਅ ਲਈ ਕੋਡੀਆਂ ਦੇ ਭਾਅ ਐਕੁਆਇਰ ਕੀਤੀ ਜਾ ਰਹੀ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਦਾ ਮਸਲਾ ਅੱਜ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਵਿੱਚ ਚੁੱਕਣ ਲਈ ਨੋਟਿਸ ਦਿੱਤਾ ਗਿਆ ਜਿਸ ਨੂੰ ਸਪੀਕਰ ਸਾਹਿਬ ਨੇ ਰੱਦ ਕਰ ਦਿੱਤਾ। ਸਪੀਕਰ ਵੱਲੋਂ ਰੱਦ ਕੀਤੇ ਜਾਣ ਬਾਅਦ ‘ਆਪ’ ਵਿਧਾਇਕਾਂ ਨੇ ਇਸ ਮੁੱਦੇ ਨੂੰ ਫਿਰ ਜੀਰੋ ਆਵਰ ਦੌਰਾਨ ਸਦਨ ਵਿੱਚ ਚੁੱਕਿਆ।

ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਵਿਧਾਇਕ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਅਮਨ ਅਰੋੜਾ ਨੇ ਇਸ ਮੁੱਦੇ ਉਤੇ ਚਰਚਾ ਕਰਨ ਲਈ ਨੋਟਿਸ ਦਿੱਤਾ ਜਿਸ ਨੂੰ ਸਪੀਕਰ ਨੇ ਰੱਦ ਕਰ ਦਿੱਤਾ, ਜਿਸ ਨੂੰ ਸਪੀਕਰ ਵੱਲੋਂ ਰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ‘ਆਪ’ ਵਿਧਾਇਕਾਂ ਵੱਲੋਂ ਜੀਰੋ ਆਵਰ ਵਿੱਚ ਇਸ ਮੁੱਦੇ ਨੂੰ ਚੁੱਕਿਆ ਗਿਆ।
ਵਿਧਾਇਕਾਂ ਨੇ ਕਿਹਾ ਕਿ ਜੰਮੂ ਕਟੜਾ ਐਕਸਪ੍ਰੈਸਵੇਅ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ। ਇਹ ਜ਼ਮੀਨ ਸੂਬੇ ਦੇ ਜ਼ਿਆਦਾਤਰ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਹੈ। ਰਾਜ ਦੇ ਲੋਕ ਆਪਣੀ ਜ਼ਮੀਨ ਤੋਂ ਆਪਣਾ ਗੁਜਾਰਾ ਚਲਾ ਰਹੇ ਹਨ। ਇਹ ਜ਼ਮੀਨ ਸਰਕਾਰ ਵੱਲੋਂ ਬਹੁਤ ਘੱਟ ਰੇਟ ਦੇ ਹਿਸਾਬ ਨਾਲ ਅਕਵਾਇਰ ਕੀਤੀ ਜਾ ਰਹੀ ਹੈ। ਜਿਸ ਕਾਰਨ ਸੂਬੇ ਦੇ ਲੋਕਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਸਦਨ ਦਾ ਧਿਆਨ ਇਸ ਅਹਿਮ ਮੁੱਦੇ ਵੱਲ ਦਿਵਾਉਣ ਲਈ ਅਤੇ ਵਧ ਕੀਮਤਾਂ ਦਿਵਾਉਣ ਲਈ ਨੋਟਿਸ ਦਿੱਤਾ ਸੀ, ਪ੍ਰੰਤੂ ਸਪੀਕਰ ਨੇ ਇਸ ਨੂੰ ਰੱਦ ਕਰ ਦਿੱਤਾ।
ਆਪ ਵਿਧਾਇਕਾਂ ਨੇ ਕਿਹਾ ਕਿ ਇਹ ਇਕ ਬਹੁਤ ਹੀ ਗੰਭੀਰ ਮਸਲਾ ਹੈ ਹਜਾਰਾਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਹੈ। ਵੱਡੀ ਗਿਣਤੀ ਕਿਸਾਨਾਂ ਦਾ ਇਸ ਜ਼ਮੀਨ ਉਤੇ ਹੀ ਗੁਜਾਰਾ ਚਲਦਾ ਹੈ, ਜੇਕਰ ਉਨ੍ਹਾਂ ਦੀ ਰੋਜੀ ਰੋਟੀ ਦਾ ਸਾਧਨ ਹੀ ਐਨੀ ਘੱਟ ਕੀਮਤ ਉਤੇ ਖੋਹ ਲਿਆ ਗਿਆ ਤਾਂ ਉਹ ਆਪਣੀ ਜਿੰਦਗੀ ਕਿਵੇਂ ਚਲਾਉਣਗੇ, ਪ੍ਰੰਤੂ ਸਪੀਕਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਤੇ ਇਸ ਨੁੰ ਰੱਦ ਕਰ ਦਿੱਤਾ।

Share this Article
Leave a comment