ਫੋਰਡ ਸਰਕਾਰ ਨੇ ਰੀਓਪਨਿੰਗ ਓਂਟਾਰੀਓ ਐਕਟ ਤਹਿਤ ਐਮਰਜੰਸੀ ਆਰਡਰਜ਼ ‘ਚ ਕੀਤਾ ਵਾਧਾ

TeamGlobalPunjab
2 Min Read

ਟੋਰਾਂਟੋ : ਫੋਰਡ ਸਰਕਾਰ ਨੇ ਰੀਓਪਨਿੰਗ ਓਨਟਾਰੀਓ ਐਕਟ ਤਹਿਤ  ਐਮਰਜੰਸੀ ਆਰਡਰਜ਼ ਵਿੱਚ ਮਾਰਚ 2022 ਤੱਕ ਦਾ ਵਾਧਾ ਕਰ ਦਿੱਤਾ ਹੈ।

ਇਸਦਾ ਪ੍ਰਭਾਵੀ ਅਰਥ ਹੈ ਕਿ ਮੌਜੂਦਾ ਪੀਸੀ ਸਰਕਾਰ ਰੀਓਪਨਿੰਗ ਓਂਟਾਰੀਓ ਐਕਟ (ROA) ਦੇ ਅਧੀਨ ਪ੍ਰਭਾਵ ਵਿੱਚ ਕਿਸੇ ਵੀ ਐਮਰਜੈਂਸੀ ਆਦੇਸ਼ਾਂ ਨੂੰ , ਬਿਨਾਂ ਵੋਟ ਜਾਂ ਬਹਿਸ ਦੇ, ਯੋਜਨਾ ਤੋਂ ਘੱਟ ਤੋਂ ਘੱਟ ਤਿੰਨ ਮਹੀਨਿਆਂ ਲਈ “ਸੋਧ ਅਤੇ ਵਧਾ” ਸਕਦੀ ਹੈ।

ਪਿਛਲੀ ਵਾਰ ਇਸ ਨੂੰ ਮਈ ਵਿੱਚ ਵਧਾਇਆ ਗਿਆ ਸੀ। ਸਰਕਾਰ ਦੀਆਂ ਵਿਸ਼ੇਸ਼ ਸ਼ਕਤੀਆਂ ਦੀ ਮਿਆਦ ਇਸ ਸਾਲ 1 ਦਸੰਬਰ ਨੂੰ ਖਤਮ ਹੋਣ ਵਾਲੀ ਸੀ।

ਇਹ ਐਮਰਜੰਸੀ ਆਰਡਰਜ਼ ਪਹਿਲੀ ਦਸੰਬਰ ਨੂੰ ਐਕਸਪਾਇਰ ਹੋਣ ਜਾ ਰਹੇ ਸਨ। ਮੰਗਲਵਾਰ ਨੂੰ ਕੁਈਨਜ਼ ਪਾਰਕ ਵਿਖੇ ਸਾਲੀਸਿਟਰ ਜਨਰਲ ਸਿਲਵੀਆ ਜੋਨਜ਼ ਵੱਲੋਂ ਪਾਸ ਕੀਤੇ ਗਏ ਇੱਕ ਮਤੇ ਤੋਂ ਬਾਅਦ ਇਨ੍ਹਾਂ ਹੁਕਮਾਂ ਵਿੱਚ ਵਾਧਾ ਕੀਤਾ ਗਿਆ। ਇਸ ਮਤੇ ਦੇ ਪਾਸ ਹੋਣ ਨਾਲ ਫਰਡ ਸਰਕਾਰ ਨੂੰ 28 ਮਾਰਚ 2022 ਤੱਕ ਇਨ੍ਹਾਂ ਹੁਕਮਾਂ ਵਿੱਚ ਵਾਧਾ ਕਰਨ ਦੀ ਪਾਵਰ ਮਿਲ ਗਈ ਹੈ।

- Advertisement -

ਆਰਓਏ ਤਹਿਤ ਹਰੇਕ ਹੁਕਮ 30 ਦਿਨਾਂ ਲਈ ਕੈਬਨਿਟ ਵੱਲੋਂ ਪਾਸ ਹੋਣੇ ਜ਼ਰੂਰੀ ਹਨ।

ਸਾਲੀਸਿਟਰ ਜਨਰਲ ਸਿਲਵੀਆ ਜੋਨਸ ਦੇ ਤਰਜ਼ਮਾਨ ਨੇ ਦੱਸਿਆ ਕਿ ਐਮਰਜੰਸੀ ਪਾਵਰਜ਼ ਵਿੱਚ ਵਾਧੇ ਨਾਲ ਸਰਕਾਰ ਨੂੰ ਕੋਵਿਡ-19 ਸਬੰਧੀ ਸਾਰੀਆਂ ਰਹਿੰਦੀਆਂ ਪਾਬੰਦੀਆਂ ਮਾਰਚ ਤੱਕ ਹਟਾਉਣ ਦਾ ਅਖ਼ਤਿਆਰ ਮਿਲ ਗਿਆ ਹੈ।

ਆਰਓਏ ਵਿੱਚ ਵਾਧੇ ਤੋਂ ਬਿਨਾਂ ਪਬਲਿਕ ਹੈਲਥ ਮਾਪਦੰਡ ਪਹਿਲੀ ਦਸੰਬਰ ਤੋਂ ਹੀ ਖ਼ਤਮ ਹੋ ਜਾਣੇ ਸਨ। ਰੀਓਪਨਿੰਗ ਐਕਟ ਤਹਿਤ ਇਸ ਸਮੇਂ 28 ਆਰਡਰਜ਼ ਪ੍ਰਭਾਵੀ ਹਨ, ਇਨ੍ਹਾਂ ਵਿੱਚ ਵੈਕਸੀਨੇਸ਼ਨ ਦਾ ਸਬੂਤ ਵਿਖਾਉਣਾ ਵੀ ਇੱਕ ਹੈ।ਇਸ ਮਹੀਨੇ ਦੇ ਸ਼ੁਰੂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਹੋਣ ਕਾਰਨ ਓਂਟਾਰੀਓ ਨੇ ਰੀਓਪਨਿੰਗ ਪਲੈਨ ਦੇ ਅਗਲੇ ਕਦਮ ਉੱਤੇ ਰੋਕ ਲਾ ਦਿੱਤੀ ਸੀ।

Share this Article
Leave a comment