Home / ਪੰਜਾਬ / ਖੇਤੀ ਦੇ ਸੁਚੱਜੇ ਵਪਾਰ ਬਾਰੇ ਆਨਲਾਈਨ ਕੋਰਸ ਕਰਵਾਇਆ

ਖੇਤੀ ਦੇ ਸੁਚੱਜੇ ਵਪਾਰ ਬਾਰੇ ਆਨਲਾਈਨ ਕੋਰਸ ਕਰਵਾਇਆ

ਚੰਡੀਗੜ੍ਹ (ਅਵਤਾਰ ਸਿੰਘ): ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ‘ਸੁਚੱਜੇ ਖੇਤੀ ਵਪਾਰ ਪ੍ਰਬੰਧਨ ਰਾਹੀਂ ਆਮਦਨੀ ਵਿੱਚ ਵਾਧਾ’ ਦੋ ਦਿਨਾਂ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ ਲਗਭਗ 30 ਸਿਖਿਆਰਥੀਆਂ ਨੇ ਭਾਗ ਲਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਆਨਲਾਈਨ ਹੋਏ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਪਾਰਕ ਪੱਧਰ ਤੇ ਜ਼ਰੂਰਤ ਅਤੇ ਮੰਗ ਨੂੰ ਸਮਝਦਿਆਂ ਹੋਇਆ ਖੇਤੀ ਕਰਕੇ ਚੰਗਾ ਮੁਨਾਫਾ ਕਿਵੇਂ ਕਮਾਇਆ ਜਾ ਸਕਦਾ ਹੈ ਇਸ ਬਾਰੇ ਯੂਨੀਵਰਸਿਟੀ ਦੇ ਵੱਖ-ਵੱਖ ਮਾਹਿਰਾਂ ਕੋਲੋਂ ਲਾਭਵੰਦ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ।

ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਡਾ. ਲਵਲੀਸ਼ ਗਰਗ ਨੇ ਦੱਸਿਆ ਕਿ ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਆਪਣੇ ਖੇਤੀ ਕਿੱਤੇ ਵਿੱਚ ਕਿਵੇਂ ਨਿਵੇਕਲਾਪਣ ਲਿਆ ਸਕਦੇ ਹਨ ਅਤੇ ਮੰਡੀਆਂ ਦੀ ਜ਼ਰੂਰਤ ਨੂੰ ਸਮਝਦੇ ਹੋਏ ਸਫ਼ਲ ਫ਼ਸਲ ਦਾ ਉਤਪਾਦਨ ਕਰਕੇ ਚੰਗਾ ਮੁਨਾਫਾ ਕਮਾਉਣ ਬਾਰੇ, ਡਾ. ਮੋਹਿਤ ਗੁਪਤਾ ਨੇ ਆਨਲਾਈਨ ਮਾਰਕਿਟਿੰਗ ਬਾਰੇ, ਡਾ. ਖੁਸ਼ਦੀਪ ਧਰਨੀ ਨੇ ਪੇਂਡੂ ਮਾਰਕਿਟਿੰਗ ਬਾਰੇ ਅਤੇ ਡਾ. ਪ੍ਰੀਤਇੰਦਰ ਕੌਰ ਨੇ ਪੈਕੇਜਿੰਗ ਅਤੇ ਲੇਬਲਿੰਗ ਵਿਸ਼ੇ ਉਪਰ ਭਰਪੂਰ ਜਾਣਕਾਰੀ ਸਾਂਝੀ ਕੀਤੀ। ਅੰਤ ਵਿੱਚ ਡਾ. ਰੁਪਿੰਦਰ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।

Check Also

ਕਿਸਾਨਾਂ ਨੂੰ ਸਮਰਥਨ ਦੇਣ ਦਿੱਲੀ ਪਹੁੰਚਿਆ ਗਾਇਕ ਬੱਬੂ ਮਾਨ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਜਾਰੀ ਹੈ, ਵਿਰੋਧ ਕਰਦੇ ਲੱਖਾਂ ਦੀ ਗਿਣਤੀ ‘ਚ …

Leave a Reply

Your email address will not be published. Required fields are marked *