ਮਾਨਸਾ: 2 ਬੁਲੇਟ ਸਵਾਰਾਂ ਨੇ ਪਿਉ ਨਾਲ ਘਰ ਪਰਤ ਰਹੇ 6 ਸਾਲਾ ਬੱਚੇ ਨੂੰ ਮਾਰੀਆਂ ਗੋਲੀਆਂ, ਮੌਕੇ ‘ਤੇ ਹੋਈ ਮੌ/ਤ

Rajneet Kaur
2 Min Read

ਮਾਨਸਾ: ਮਾਨਸਾ ਦੇ ਪਿੰਡ ਕੋਟਲੀ ਕਲਾਂ ਵਿਖੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ 6 ਸਾਲਾ ਬੱਚੇ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵੀਰਵਾਰ ਦੇਰ ਰਾਤ ਦੀ ਹੈ। ਪਿਤਾ ਤੇ ਭੈਣ ਦਾ ਹੱਥ ਫੜ੍ਹ ਕੇ ਚੱਲ ਰਹੇ 6 ਸਾਲ ਦੇ ਬੱਚੇ ਨੂੰ ਦੋ ਬੁਲੇਟ ਸਵਾਰਾਂ ਨੇ ਗੋਲੀਆਂ ਮਾਰ ਦਿੱਤੀਆਂ। ਇਹ ਗੋਲੀਆਂ ਪਿਤਾ ਜਸਪ੍ਰੀਤ ਸਿੰਘ ਲਈ ਸੀ ਪਰ ਨਿਸ਼ਾਨਾ 6 ਸਾਲ ਦਾ ਛੋਟਾ ਬੱਚਾ ਬਣ ਗਿਆ। ਇਸ ਦੌਰਾਨ ਗੋਲੀ ਬੱਚੇ ਦੇ ਸਿਰ ‘ਚ ਲੱਗ ਗਈ, ਜਿਸ ਨੂੰ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪਿਤਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ 6 ਸਾਲ ਦੇ ਬੇਟੇ ਉਦੇਵੀਰ ਤੇ ਬੇਟੀ ਨਾਲ ਪਿੰਡ ਦੀ ਸੜਕ ‘ਤੇ ਜਾ ਰਹੇ ਸਨ। ਉਦੋਂ ਹੀ ਬੁਲੇਟ ਮੋਟਰਸਾਈਕਲ ‘ਤੇ ਦੋ ਨੌਜਵਾਨ ਆਏ। ਬਾਈਕ ‘ਤੇ ਸਵਾਰ ਇਕ ਨੌਜਵਾਨ ਨੇ ਉਨ੍ਹਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਹ ਤਾਂ ਬਚ ਗਏ ਪਰ ਗੋਲੀਆਂ ਉਨ੍ਹਾਂ ਦੇ 6 ਸਾਲ ਦੇ ਪੁੱਤਰ ਨੂੰ ਲੱਗੀ। ਘਟਨਾ ਵਾਲੀ ਥਾਂ ‘ਤੇ ਹੀ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ 6 ਸਾਲ ਦੇ ਬੱਚੇ ਨੂੰ ਮਾਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਇਸ ਲਈ ਉਹ ਇਨਸਾਫ਼ ਦੀ ਮੰਗ ਕਰਦੇ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਲੋਕ ਪਿੰਡ ਦੇ ਹੀ ਵਸਨੀਕ ਹਨ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment