ਨਿਊਜ਼ ਡੈਸਕ: ਆਂਧਰਾ ਪ੍ਰਦੇਸ਼ ਦੇ ਅੰਬੇਡਕਰ ਕੋਨਸੀਮਾ ਜ਼ਿਲ੍ਹੇ ਵਿੱਚ ਇੱਕ ਗੈਸ ਲੀਕ ਹੋਣ ਦੀ ਘਟਨਾ ਵਾਪਰੀ ਹੈ। ਜ਼ਿਲ੍ਹੇ ਦੇ ਰਾਜੋਲੂ ਟਾਊਨ ਦੇ ਇਰੁਸੁਮੰਡਾ ਅਤੇ ਮਲਕੀਪੁਰਮ ਡਿਵੀਜ਼ਨਾਂ ਵਿੱਚ ONGC ਗੈਸ ਲੀਕ ਹੋ ਗਈ ਹੈ। ਭਾਰੀ ਗੈਸ ਲੀਕ ਹੋਣ ਕਾਰਨ ਸਥਾਨਿਕ ਨਿਵਾਸੀਆਂ ਵਿੱਚ ਦਹਿਸ਼ਤ ਫੈਲ ਗਈ ਹੈ। ਕਈ ਥਾਵਾਂ ‘ਤੇ ਅੱਗ ਵੀ ਲੱਗੀ ਹੈ, ਜਿਸ ਕਾਰਨ ਅੱਗ ਦੀਆਂ ਉੱਚੀਆਂ ਲਾਟਾਂ ਉੱਠ ਰਹੀਆਂ ਹਨ।
ਨੇੜਲੇ ਸਥਾਨਿਕ ਲੋਕਾਂ ਨੇ ONGC ਅਧਿਕਾਰੀਆਂ ਨੂੰ ਗੈਸ ਲੀਕ ਹੋਣ ਬਾਰੇ ਸੁਚੇਤ ਕੀਤਾ ਹੈ। ਪ੍ਰਸ਼ਾਸਨਿਕ ਕਰਮਚਾਰੀ ਸਥਿਤੀ ਨੂੰ ਕਾਬੂ ਕਰਨ ਲਈ ONGC ਟੀਮ ਨਾਲ ਕੰਮ ਕਰ ਰਹੇ ਹਨ। ਅੱਗ ਲੱਗਣ ਦੀ ਘਟਨਾ ਤੋਂ ਬਾਅਦ, ਇਲਾਕਾ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਫਾਇਰ ਵਿਭਾਗ ਦੇ ਅਧਿਕਾਰੀ ਬਾਲਕ੍ਰਿਸ਼ਨ ਨੇ ਕਿਹਾ ਕਿ ਗੈਸ ਲੀਕ ਮਲਕੀਪੁਰਮ ਡਿਵੀਜ਼ਨ ਦੇ ਇਰੁਸੁਮੰਡਾ ਪਿੰਡ ਵਿੱਚ ਹੋਈ ਹੈ। ਸਥਾਨਿਕ ਲੋਕਾਂ ਨੇ ਓਐਨਜੀਸੀ ਅਧਿਕਾਰੀਆਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਹੈ। ਨੇੜਲੇ ਤਿੰਨ ਪਿੰਡਾਂ ਨੂੰ ਗੈਸ ਅਤੇ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ। ਸਥਿਤੀ ਦਾ ਜਾਇਜ਼ਾ ਲੈਣ ਲਈ ਓਐਨਜੀਸੀ ਦੀ ਇੱਕ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਲੀਕ ਹੋਣ ਵਾਲੀ ਗੈਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

