ਭਾਰਤ : ਧਨਤੇਰਸ ਦੇ ਪਵਿੱਤਰ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੂਹ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਦੇਸ਼ ਵਾਸੀਆਂ ਦੀ ਖੁਸ਼ੀ, ਸ਼ਾਂਤੀ, ਖੁਸ਼ਹਾਲੀ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਿਆਂ ਭਗਵਾਨ ਧਨਵੰਤਰੀ ਅੱਗੇ ਸਭ ਦੇ ਜੀਵਨ ਵਿੱਚ ਸੁੱਖ-ਸਮ੍ਰਿੱਧੀ ਬਣਾਈ ਰੱਖਣ ਦੀ ਅਰਦਾਸ ਕੀਤੀ।ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਧਨਤੇਰਸ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਬੇਅੰਤ ਸ਼ੁਭਕਾਮਨਾਵਾਂ। ਭਗਵਾਨ ਧਨਵੰਤਰੀ ਦੀ ਬ੍ਰਹਮ ਕਿਰਪਾ ਨਾਲ ਹਰ ਵਿਅਕਤੀ ਦਾ ਜੀਵਨ ਖੁਸ਼ੀ, ਸ਼ਾਂਤੀ ਅਤੇ ਉੱਤਮ ਸਿਹਤ ਨਾਲ ਭਰਪੂਰ ਰਹੇ।
ਇਹ ਵੀ ਪੜ੍ਹੌ : ਮਰਦਮਸ਼ੁਮਾਰੀ 2027: ਸਪੈਸ਼ਲ ਚਾਰਜਿਜ਼ ਸਬੰਧੀ ਸਟੇਟ ਨੋਡਲ ਅਫ਼ਸਰਾਂ ਦੀ ਮੀਟਿੰਗ
ਉਨ੍ਹਾਂ ਨੇ ਅੱਗੇ ਕਾਮਨਾ ਕੀਤੀ ਕਿ ਦੇਸ਼ ਦੇ ਹਰ ਪਰਿਵਾਰ ਵਿੱਚ ਖੁਸ਼ਹਾਲੀ ਅਤੇ ਖੁਸ਼ੀ ਦਾ ਦੀਵਾ ਹਮੇਸ਼ਾ ਜਗਦਾ ਰਹੇ। ਇਸ ਪਵਿੱਤਰ ਤਿਉਹਾਰ ਦੇ ਮੌਕੇ ਹਰ ਘਰ ਵਿੱਚ ਸੁੱਖ-ਸਮ੍ਰਿੱਧੀ ਅਤੇ ਸਕਾਰਾਤਮਕਤਾ ਦਾ ਵਾਸ ਹੋਵੇ। ਜ਼ਿਕਰਯੋਗ ਹੈ ਕਿ ਧਨਤੇਰਸ ਨੂੰ ਦੀਵਾਲੀ ਦੇ ਤਿਉਹਾਰ ਦੀ ਸ਼ੁਰੂਆਤ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਧਨਵੰਤਰੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਲੋਕ ਆਪਣੀ ਸਮਰੱਥਾ ਅਨੁਸਾਰ ਸੋਨਾ, ਚਾਂਦੀ, ਬਰਤਨ ਅਤੇ ਹੋਰ ਨਵੀਆਂ ਵਸਤਾਂ ਦੀ ਖਰੀਦਦਾਰੀ ਕਰਦੇ ਹਨ।

