ਜੈਤੂਨ ਤੇਲ ਹੈ ਵਰਦਾਨ, ਜਾਣੋ ਜੈਤੂਨ ਤੇਲ ਦੇ ਅਣਗਿਣਤ ਫਾਇਦਿਆਂ ਬਾਰੇ

TeamGlobalPunjab
4 Min Read

ਨਿਉਜ ਡੈਸਕ : ਜੈਤੂਨ ਦੇ ਤੇਲ ਦੀ ਵਰਤੋਂ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਵਿੱਚ ਵਿਟਾਮਿਨ-ਈ, ਵਿਟਾਮਿਨ-ਕੇ ਦੇ ਨਾਲ-ਨਾਲ ਓਮੇਗਾ-3 ਅਤੇ ਓਮੇਗਾ-6 ਐਸਿਡ ਅਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਜੋ ਸੋਜ ਅਤੇ ਕੋਲੇਸਟ੍ਰੋਲ ਨੂੰ ਘਟਾਉਂਦੇ ਵਿੱਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਮੈਡੀਟੇਰੀਅਨ ਖੁਰਾਕ ਸਭ ਤੋਂ ਜ਼ਿਆਦਾ ਲਾਭਦਾਇਕ ਹੁੰਦੀ ਹੈ। ਇਸ ਖੁਰਾਕ ਦਾ ਸਭ ਤੋਂ ਪ੍ਰਮੁੱਖ ਹਿੱਸਾ ਜੈਤੂਨ ਦਾ ਤੇਲ ਹੈ।

ਇੱਕ ਤਾਜ਼ਾ ਅਧਿਐਨ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਜੈਤੂਨ ਦਾ ਤੇਲ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਸਹਾਇਤਾ ਕਰਦਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਅੱਧਾ ਚਮਚ ਜੈਤੂਨ ਦੇ ਤੇਲ ਦਾ ਸੇਵਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ 15 ਪ੍ਰਤੀਸ਼ਤ ਅਤੇ ਕੋਰੋਨਰੀ ਹਾਰਟ ਡਿਜੀਜ (ਬਿਮਾਰੀ) ਦਾ ਖਤਰਾ 21 ਪ੍ਰਤੀਸ਼ਤ ਘੱਟ ਹੋ ਜਾਂਦਾ ਹੈ। ਇਸ ਦੇ ਨਾਲ ਹੀ ਜੈਤੂਨ ਦੇ ਤੇਲ ਦੀ ਵਰਤੋਂ ਭੋਜਨ ਪਕਾਉਣ ਲਈ ਵੀ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਜੈਤੂਨ ਦੇ ਤੇਲ ਦੇ ਸਰੀਰ ਨੂੰ ਹੋਣ ਵਾਲੇ ਅਣਗਿਣਤ ਫਾਇਦਿਆਂ ਬਾਰੇ :

Φτιάξτε λάδι για μυϊκούς πόνους, ρευματισμούς, ψύξεις, κρυώματα ...

ਕੋਲੈਸਟਰੋਲ ਕੰਟਰੋਲ ਕਰਨ ਵਿੱਚ ਮਦਦਗਾਰ

- Advertisement -

ਜੈਤੂਨ ਤੇਲ ਵਿੱਚ ਮੌਜੂਦ ਵਸਾ ਖੂਨ ਵਿੱਚ ਲਿਪਿਡ ਦੀ ਮਾਤਰਾ ਨੂੰ ਬਣਾਈ ਰੱਖਦਾ ਹੈ। ਇਸ ਲਈ ਜੈਤੂਨ ਦੇ ਤੇਲ ਦੀ ਭੋਜਨ ਵਿੱਚ ਵਰਤੋਂ ਕਰਨ ਨਾਲ ਕੋਲੈਸਟਰੋਲ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।

ਦਿਮਾਗ ਤੇਜ਼ ਕਰਨ ਵਿੱਚ ਮਦਦਗਾਰ

ਜੈਤੂਨ ਦੇ ਤੇਲ ਵਿੱਚ ਵਿਟਾਮਿਨ-ਈ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਲਈ ਜੈਤੂਨ ਤੇਲ ਦੇ ਸੇਵਨ ਨਾਲ ਦਿਮਾਗ ਤੇਜ਼ ਹੁੰਦਾ ਹੈ ਤੇ ਦਿਮਾਗ ‘ਤੇ ਭਾਰ ਵੀ ਮਹਿਸੂਸ ਨਹੀਂ ਹੁੰਦਾ।

Increase IQ smart ways daily these five ways will help you

ਸ਼ੂਗਰ ਤੇ ਛਾਤੀ ਦੇ ਰੋਗਾਂ ਤੋਂ ਛੁਟਕਾਰਾ

- Advertisement -

ਭੋਜਨ ਵਿੱਚ ਜੈਤੂਨ ਤੇਲ ਦੀ ਵਰਤੋਂ ਕਰਨ ਨਾਲ ਸ਼ੂਗਰ ਦੀ ਬਿਮਾਰੀ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਲਈ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਵਿਅਕਤੀ ਆਪਣੇ ਭੋਜਨ ਵਿੱਚ ਜੈਤੂਨ ਤੇਲ ਦੀ ਵਰਤੋਂ ਕਰਕੇ ਇਸ ਗੰਭੀਰ ਬਿਮਾਰੀ ਤੋਂ ਰਾਹਤ ਮਹਿਸੂਸ ਕਰ ਸਕਦੇ ਹਨ। ਇਸ ਤੋਂ ਇਲਾਵਾ ਭੋਜਨ ਵਿੱਚ ਇਸ ਦੇ ਇਸਤੇਮਾਲ ਨਾਲ ਛਾਤੀ ਦੇ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਜੈਤੂਨ ਦੇ ਤੇਲ ਵਿੱਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਔਰਤਾਂ ਦੀ ਛਾਤੀ ਦੇ ਕੈਂਸਰ ਤੋਂ ਰੱਖਿਆ ਕਰਦੇ ਹਨ।

ਮੋਟਾਪਾ ਅਤੇ ਤਣਾਅ ਦੂਰ ਕਰਦਾ ਹੈ

ਜੈਤੂਨ ਤੇਲ ਵਿੱਚ ਭੋਜਨ ਬਣਾਉਣ ਨਾਲ ਬਹੁਤ ਘੱਟ ਫੈਟ ਮਿਲਦੀ ਹੈ। ਇਸ ਲਈ ਜੈਤੂਨ ਤੇਲ ਦੇ ਸੇਵਨ ਨਾਲ ਮੋਟਾਪਾ ਤੋਂ ਬਹੁਤ ਜਲਦੀ

ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਅਸੀਂ ਤਣਾਅ ਦੀ ਸਮੱਸਿਆ ਤੋਂ ਪੀੜਤ ਰਹਿੰਦੇ ਹਾਂ। ਜੇਕਰ ਜੈਤੂਨ ਤੇਲ ਦਾ ਰੋਜ਼ਾਨਾ ਆਪਣੀ ਖੁਰਾਕ ਵਿੱਚ ਸੇਵਨ ਕੀਤਾ ਜਾਵੇ ਤਾਂ ਇਹ ਸਾਡੇ ਮਾਨਸਿਕ ਤੇ ਸਰੀਰਕ ਤਣਾਅ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।

ਮੋਟਾਪਾ ਅਤੇ ਡਾਇਬਟੀਜ਼ ਨੂੰ ਕਿਵੇਂ ਰੋਕਣਾ ...

ਕਬਜ਼ ਤੇ ਜੋੜਾਂ ਦੇ ਦਰਦ ਤੋਂ ਰਾਹਤ

ਕਬਜ਼ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਲਈ ਜੈਤੂਨ ਦੇ ਤੇਲ ਦੀ ਭੋਜਨ ਵਿੱਚ ਵਰਤੋਂ ਕਾਫੀ ਫਾਇਦੇਮੰਦ ਹੋ ਸਕਦੀ ਹੈ। ਜੈਤੂਨ ਤੇਲ ਵਿੱਚ ਮੌਜੂਦ ਲੈਕਸਟਿਵ ਅਤੇ ਇੰਫਿਲੀਮੇਟਰੀ ਗੁਣ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦੇ ਹਨ। ਜੈਤੂਨ ਤੇਲ ਪੇਟ ਵਿੱਚ ਗੈਸ, ਕਸਾਅ ਅਤੇ ਐਸਿਡ ਦੀ ਸਮੱਸਿਆ ਤੋਂ ਵੀ ਰਾਹਤ ਦਵਾਉਂਦਾ ਹੈ। ਜੈਤੂਨ ਤੇਲ ਜੋੜਾਂ ਦੇ ਦਰਦ ਤੋਂ ਵੀ ਛੁਟਕਾਰਾ ਦਵਾਉਂਦਾ ਹੈ। 2 ਚਮਚ ਸੇਬ ਦੇ ਸਿਰਕੇ ਵਿੱਚ ਜੈਤੂਨ ਦਾ ਤੇਲ ਪਾ ਕੇ ਇਸ ਦਾ ਲੇਪ ਬਣਾ ਕੇ ਦਰਦ ਵਾਲੀ ਥਾਂ ‘ਤੇ ਲਗਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ।

ਗੋਡਿਆਂ ਦਾ ਦਰਦ

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment