ਨਾਰੀ ਜੀਵਨ ਤੇ ਉਮਰ ਦੇ ਨਾਲ-ਨਾਲ ਬਦਲਦੀਆਂ ਭੋਜਨ ਲੋੜਾਂ

TeamGlobalPunjab
2 Min Read

-ਅਸ਼ਵਨੀ ਚਤਰਥ

ਇੱਕ ਔਰਤ ਘਰ ਦੇ ਸਾਰੇ ਹੀ ਜੀਆਂ ਦੇ ਖਾਣੇ ਨੂੰ ਸੁਆਦੀ ਅਤੇ ਮਿਆਰੀ ਬਣਾਉਣ ਵਿੱਚ ਲੱਗੀ ਰਹਿੰਦੀ ਹੈ ਪਰ ਆਪ ਉਹ ਬਚਿਆ ਹੋਇਆ ਖਾਣਾ ਹੀ ਖਾਂਦੀ ਹੈ| ਬਚਪਨ ਤੋਂ ਲੈ ਕੇ ਬਜ਼ੂਰਗ ਅਵਸਥਾ ਤੱਕ ਔਰਤਾਂ ਵਿੱਚ ਅਨੇਕਾਂ ਸਰੀਰਿਕ ਅਤੇ ਹਾਰਮੋਨਜ਼ ਸੰਬੰਧੀ ਤਬਦੀਲੀਆਂ ਆਉਂਦੀਆਂ ਹਨ| ਵਿਗਿਆਨੀ ਦੱਸਦੇ ਹਨ ਕਿ ਇਹਨਾਂ ਤਬਦੀਲੀਆਂ ਕਾਰਨ ਔਰਤਾਂ ਦੀਆਂ ਭੋਜਨ ਲੋੜਾਂ ਵੀ ਬਦਲਦੀਆਂ ਰਹਿੰਦੀਆਂ ਹਨ।

ਆਓ ਜਾਣੀਏ ਇਸ ਸੰਬੰਧੀ ਕੁਝ ਜ਼ਰੂਰੀ ਗੱਲਾਂ:

• ਬਚਪਨ ਵਿੱਚ ਤਾਂ ਲੜਕੇ ਅਤੇ ਲੜਕੀਆਂ ਦੀਆਂ ਭੋਜਨ ਜ਼ਰੂਰਤਾਂ ਆਮ ਤੌਰ ‘ਤੇ ਇੱਕ ਹੀ ਤਰ੍ਹਾਂ ਦੀਆਂ ਹੁੰਦੀਆਂ ਹਨ

- Advertisement -

• 13-14 ਸਾਲ ਦੀ ਕਿਸ਼ੋਰ ਅਵਸਥਾ ਸ਼ੁਰੂ ਹੁੰਦਿਆਂ ਹੀ ਲੜਕੀਆਂ ਵਿੱਚ ਸਰੀਰਕ ਅਤੇ ਹਾਰਮੋਨ ਸੰਬੰਧੀ ਤਬਦੀਲੀਆਂ ਹੋਣ ਕਾਰਨ ਉਹਨਾਂ ਨੂੰ ਆਇਰਨ, ਕੈਲਸ਼ਿਆਮ ਅਤੇ ਵਿਟਾਮਿਨ ਡੀ ਦੀ ਲੋੜ ਹੁੰਦੀ ਹੈ ਜੋ ਕਿ ਦੁੱਧ, ਮਟਰ, ਪਨੀਰ, ਪਾਲਕ ਆਦਿ ਤੋਂ ਪੂਰੀ ਕੀਤੀ ਜਾ ਸਕਦੀ ਹੈ

• ਅਗਲੀ ਅਵਸਥਾ ਸਹੁਰੇ ਘਰ ਵਿੱਚ ਗਰਭ ਅਵਸਥਾ ਦੀ ਹੁੰਦੀ ਹੈ ਜਿਸਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਜ਼ਿੰਕ, ਕੈਲਸ਼ਿਆਮ, ਫ਼ੌਲਿਕ ਐਸਿਡ ਦੀ ਜ਼ਰੂਰਤ ਫ਼ਲੀਆਂ, ਸਾਬਤ ਕਣਕ ਦਾ ਆਟਾ, ਦੁੱਧ ਅਤੇ ਫਲ ਆਦਿ ਤੋਂ ਪੂਰੀ ਕੀਤੀ ਜਾ ਸਕਦੀ ਹੈ

• ਇਸ ਤੋਂ ਬਾਅਦ ਗਰਭ ਅਵਸਥਾ ਵਿੱਚ ਮਾਂ ਅਤੇ ਉਸਦੇ ਪੇਟ ਅੰਦਰ ਪਲ ਰਹੇ ਬੱਚੇ ਲਈ ਵੱਧ ਊਰਜਾ ਵਾਲਾ ਭੋਜਨ, ਕੈਲ੍ਹੀਅਮ, ਫ਼ੌਲਿਕ ਐਸਿਡ, ਆਇਰਨ ਅਤੇ ਉਮੇਗਾ 3 ਚਰਬੀ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਦੁੱਧ, ਪਨੀਰ, ਹਰੀਆਂ ਸਬਜੀਆਂ, ਫਲ ਅਤੇ ਸੋਇਆਬੀਨ ਤੋਂ ਪੂਰੀ ਹੁੰਦੀ ਹੈ

• ਬੱਚੇ ਦੇ ਜਨਮ ਤੋਂ ਬਾਅਦ, ਬੱਚੇ ਨੂੰ ਦੁੱਧ ਪਿਲਾਉਣ ਵਾਸਤੇ ਮਾਂ ਨੂੰ ਆਪ ਦੁੱਧ, ਫਲ, ਪਨੀਰ, ਮੂੰਗਫਲੀ ਅਤੇ ਸੰਤੁਲਿਤ ਭੋਜਨ ਲੈਣਾ ਚਾਹੀਦਾ ਹੈ

• ਕਾਫੀ ਸਮੇਂ ਬਾਅਦ ਅਧਖੜ ਉਮਰ ਦੀਆਂ ਔਰਤਾਂ ਵਿੱਚ ਅਗਲੀ ਤਬਦੀਲੀ ਮਾਸਿਕ ਧਰਮ ਰੁਕਣ ਦੀ ਹੁੰਦੀ ਹੈ, ਜਿਸ ਵਿੱਚ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ| ਇਸ ਅਵਸਥਾ ਵਿੱਚ ਔਰਤਾਂ ਨੂੰ ਕੈਲਸ਼ਿਆਮ, ਵਿਟਾਮਿਨ ਡੀ, ਸੋਇਆਬੀਨ, ਫਲ, ਸਬਜ਼ੀਆਂ, ਚਰਬੀ ਰਹਿਤ ਖਾਣਾ ਪ੍ਰਾਪਤ ਕਰਨਾ ਚਾਹੀਦਾ ਹੈ

- Advertisement -

• ਬਜ਼ੂਰਗ ਔਰਤਾਂ ਨੂੰ ਆਪਣੀ ਖੁਰਾਕ ਵਿੱਚ ਖੰਡ, ਘਿਉ, ਨਮਕ ਘੱਟ ਕਰਕੇ ਹਲਕੇ ਭੋਜਨ ਦੇ ਨਾਲ ਦੁੱਧ, ਦਹੀਂ, ਫਲ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜੋਕੇ ਸਮੇਂ ਵਿੱਚ ਗ੍ਰੀਨ ਟੀ ਦੀ ਵਰਤੀ ਵੀ ਕੀਤੀ ਜਾਂਦੀ ਹੈ ਜੋ ਕਿ ਕਾਫੀ ਲਾਭਕਾਰੀ ਸਿੱਧ ਹੋ ਸਕਦੀ ਹੈ

Share this Article
Leave a comment