ਰਸ਼ਮੀ ਦੇਸਾਈ ਨੇ ਤੋੜੀ ਚੁੱਪੀ, ਅਰਹਾਨ ਨੇ ਉਸਦੀ ਗੈਰ ਮੌਜੂਦਗੀ ‘ਚ ਅਕਾਊਂਟ ‘ਚੋਂ ਕਢਵਾਏ ਸੀ ਲੱਖਾਂ ਰੁਪਏ

TeamGlobalPunjab
2 Min Read

ਮੁੰਬਈ : ਬਿੱਗ ਬਾਸ 13 ਫੇਮ ਰਸ਼ਮੀ ਦੇਸਾਈ ਤੇ ਅਰਹਾਨ ਖ਼ਾਨ ਦਾ ਬ੍ਰੇਕਅਪ ਹੋ ਚੁੱਕਾ ਹੈ। ਦੋਵੇਂ ਜਦੋਂ ਬਿੱਗ ਬਾਸ ‘ਚ ਸੀ ਤਾਂਂ ਉਸ ਦੌਰਾਨ ਸਲਮਾਨ ਖ਼ਾਨ ਨੇ ਅਰਹਾਨ ਵਾਰੇ ਕੁਝ ਅਜਿਹੇ ਖੁਲਾਸੇ ਕੀਤੇ ਸਨ ਜਿਸ ਵਾਰੇ ‘ਚ ਰਸ਼ਮੀ ਦੇਸਾਈ ਨੂੰ ਨਹੀਂ ਪਤਾ ਸੀ।

ਬਿੱਗ ਬਾਸ ਤੋਂ ਬਾਹਰ ਆਉਣ ਤੋਂ ਬਾਅਦ ਹੁਣ ਅਦਾਕਾਰਾ ਨੇ ਬੈਂਕ ਅਕਾਊਂਟ ‘ਚ ਹੋਈ ਹੇਰਾ ਫੇਰੀ ‘ਤੇ ਵੀ ਚੁੱਪੀ ਤੋੜੀ ਹੈ। ਇੱਕ ਚੈਨਲ ਨਾਲ ਗੱਲਬਾਤ ‘ਚ ਰਸ਼ਮੀ ਨੇ ਦੱਸਿਆ, ਉਹ ਟ੍ਰਾਂਜੈਕਸ਼ਨ ਮੇਰੀ ਗੈਰ ਮੌਜੂਦਗੀ ‘ਚ ਹੋਈਆਂ ਹਨ। ਜਦ ਮੈਂ ਬਿੱਗ ਬਾਸ ਦੇ ਘਰ ਵਿੱਚ ਸੀ ਉਸ ਸਮੇਂ ਇਹ ਸਭ ਕੀਤਾ ਗਿਆ। ਇਸ ਲਈ ਇਸ ਵਾਰੇ ਮੈਨੂੰ ਕੁਝ ਨਹੀਂ ਪਤਾ ਸੀ। ਜਦ ਮੈਂ ਬਿੱਗ ਬਾਸ ‘ਚੋਂ ਬਾਹਰ ਆਈ ਤਾਂ ਉਸ ਤੋਂ ਬਾਅਦ ਇਹ ਸਭ ਪਤਾ ਚੱਲਿਆ। ਮੈਂ ਆਪਣੇ ਅਕਾਊਂਟ ਸਟਾਫ਼ ਨੂੰ ਪਰਸਨਲ ਟ੍ਰਾਂਜੈਕਸ਼ਨ ਦੇ ਸਕ੍ਰੀਨਸ਼ਾਟ ਸ਼ੇਅਰ ਕੀਤੇ ਕਿ ਅਰਹਾਨ ਨੇ ਮੇਰੇ ਅਕਾਊਂਟ ‘ਚੋਂ ਪੈਸੇ ਕਿਉਂ ਟ੍ਰਾਂਜੈਕਸ਼ਨ ਕੀਤੇ।

ਇਸ ਦੇ ਇਲਾਵਾ ਮੈਂ ਉਨ੍ਹਾਂ ਲੋਕਾਂ ਨੂੰ ਨਹੀਂ ਜਾਣਦੀ ਜਿਨ੍ਹਾਂ ਦੇ ਦੁਆਰਾ ਇਹ ਪੈਸਿਆਂ ਨੂੰ ਟ੍ਰਾਂਜੈਕਸ਼ਨ ਕੀਤੇ ਹਨ। ਇਨ੍ਹਾਂ ਹੀ ਨਹੀਂ ਅਰਹਾਨ ਨੇ 15 ਲੱਖ ਦੇ ਇਲਾਵਾ ਵੀ ਮੇਰੇ ਤੋਂ ਪੈਸੇ ਲਏ ਹਨ ਜੋ ਹੁਣ ਉਹ ਵਾਪਸ ਕਰਨ ਤੋਂ ਮਨ੍ਹਾਂ ਕਰ ਰਿਹਾ ਹੈ।

- Advertisement -

ਰਸ਼ਮੀ ਨੇ ਦੱਸਿਆ ਕਿ ਮੈਨੂੰ ਇਹ ਵੀ ਨਹੀਂ ਪਤਾ ਕਿ ਮੇਰੇ ਬੈਂਕ ਸਟੇਟਮੈਂਟ ਦੇ ਸਕ੍ਰੀਨਸ਼ਾਟ ਕਿਸ ਨੇ ਲੀਕ ਕੀਤੇ। ਜੇ ਇਹ ਮੈਂ ਲੀਕ ਕੀਤੇ ਹੁੰਦੇ ਤਾਂ ਮੈਂ ਬਿੱਗ ਬੌਸ ਤੋਂ ਆ ਕੇ ਦੋ ਮਹੀਨੇ ਦਾ ਇੰਤਜ਼ਾਰ ਕਿਉਂ ਕਰਦੀ।

Share this Article
Leave a comment