Home / ਭਾਰਤ / ਜਦੋਂ 8ਵੀਂ ਦੀ ਵਿਦਿਆਰਥਣ ਨੇ ਹੋਸਟਲ ‘ਚ ਦਿੱਤਾ ਬੱਚੀ ਨੂੰ ਜਨਮ ਤਾਂ ਕੱਢ ਦਿੱਤਾ ਬਾਹਰ, ਜੰਗਲ ‘ਚ ਗੁਜ਼ਾਰਨੀ ਪਈ ਰਾਤ
Odisha: Class 8 student gives birth to baby

ਜਦੋਂ 8ਵੀਂ ਦੀ ਵਿਦਿਆਰਥਣ ਨੇ ਹੋਸਟਲ ‘ਚ ਦਿੱਤਾ ਬੱਚੀ ਨੂੰ ਜਨਮ ਤਾਂ ਕੱਢ ਦਿੱਤਾ ਬਾਹਰ, ਜੰਗਲ ‘ਚ ਗੁਜ਼ਾਰਨੀ ਪਈ ਰਾਤ

ਭੁਵਨੇਸ਼ਵਰ: ਓਡੀਸ਼ਾ ‘ਚ ਕੰਧਮਾਲ ਜ਼ਿਲ੍ਹੇ ਦੇ ਸਰਕਾਰੀ ਆਦਿਵਾਸੀ ਰਿਹਾਇਸ਼ੀ ਸਕੂਲ ਵਿੱਚ ਇੱਕ ਨਬਾਲਗ ਵਿਦਿਆਰਥਣ ਨੇ ਆਪਣੇ ਬੋਰਡਿੰਗ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਛੇ ਕਰਮਚਾਰੀਆਂ ਦੇ ਖਿਲਾਫ ਐਤਵਾਰ ਨੂੰ ਕਾਰਵਾਈ ਕੀਤੀ। ਕੰਧਮਾਲ ਜ਼ਿਲ੍ਹਾ ਕਲਿਆਣ ਅਧਿਕਾਰੀ ਚਾਰੂਲਤਾ ਮਲਿਕ ਨੇ ਕਿਹਾ ਕਿ ਅਠਵੀਂ ਜਮਾਤ ਵਿੱਚ ਪੜ੍ਹਨੇ ਵਾਲੀ 14 ਸਾਲ ਦਾ ਵਿਦਿਆਰਥਣ ਨੇ ਸ਼ਨੀਵਾਰ ਨੂੰ ਸਕੂਲ ਦੇ ਹੋਸਟਲ ਵਿੱਚ ਬੱਚੀ ਨੂੰ ਜਨਮ ਦਿੱਤਾ। ਓਡੀਸ਼ਾ ਦੇ ਆਦਿਵਾਸੀ ਅਤੇ ਪੇਂਡੂ ਵਿਕਾਸ ਵਿਭਾਗ ਵਲੋਂ ਸੰਚਾਲਿਤ ਸੇਵਾ ਆਸ਼ਰਮ ਹਾਈ ਸਕੂਲ ਕੰਧਮਾਲ ਦੇ ਦਰਿੰਗਬਾੜੀ ਵਿੱਚ ਸਥਿਤ ਹੈ। ਇੱਕ ਵਿਦਿਆਰਥੀ ਗ੍ਰਿਫਤਾਰ ਮਲਿਕ ਨੇ ਕਿਹਾ ਕਿ ਘਟਨਾ ਦੇ ਸਬੰਧ ਵਿੱਚ ਦਰਿੰਗਬਾੜੀ ਕਾਲਜ ਦੇ ਤੀਸਰੀ ਸਾਲ ਦੇ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਲਾ ਕਲੈਕਟਰ ਡੀ ਬਰੂੰਡਾ ਨੇ ਕਿਹਾ ਕਿ ਸੰਸਥਾਨ ਦੇ ਦੋ ਮੈਟਰਨ, ਦੋ ਬਾਵਰਚੀ ਅਤੇ ਅਟੈਂਡੈਂਟ, ਇੱਕ ਮਹਿਲਾ ਅਤੇ ਇੱਕ ਸਹਾਇਕ ਨਰਸ ਦੇ ਖਿਲਾਫ ਡਿਊਟੀ ਵਿੱਚ ਲਾਪਰਵਾਹੀ ਵਰਤਣ ਦੇ ਇਲਜ਼ਾਮ ਵਿੱਚ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਸਕੂਲ ਦੀ ਪ੍ਰਿੰਸੀਪਲ ਰਾਧਾ ਰਾਣੀ ਦਲੇਈ ਨੂੰ ਵੀ ਮੁਅਤਲ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ । ਉਥੇ ਹੀ ਲੜਕੀ ਨੇ ਐਤਵਾਰ ਨੂੰ ਇਲਜ਼ਾਮ ਲਗਾਇਆ ਕਿ ਬੱਚੀ ਨੂੰ ਜਨਮ ਦੇਣ ਤੋਂ ਥੋੜ੍ਹੀ ਦੇਰ ਬਾਅਦ ਹੀ ਦੋਵਾਂ ਨੂੰ ਹੋਸਟਲ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਉਸਨੂੰ ਨੇੜ੍ਹੇ ਦੇ ਇੱਕ ਜੰਗਲ ਵਿੱਚ ਸ਼ਰਣ ਲੈਣ ਨੂੰ ਮਜਬੂਰ ਹੋਣਾ ਪਿਆ। ਸਥਾਨਕ ਪੁਲਿਸ ਨੇ ਐਤਵਾਰ ਨੂੰ ਦੋਵਾਂ ਨੂੰ ਹਸਪਤਾਲ ਲੈ ਗਏ। ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਧਰਨਾ ਲਗਾ ਕੇ ਰਾਸ਼ਟਰੀ ਰਾਜ ਮਾਰਗ 59 ਨੂੰ ਰੋਕ ਦਿੱਤਾ। ਉਨ੍ਹਾਂ ਦੀ ਮੰਗ ਹੈ ਕਿ ਮੁਲਜਮਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਸਕੂਲ ਦੀ ਪ੍ਰਿੰਸੀਪਲ ਅਤੇ ਹੋਸਟਲ ਦੀ ਵਾਰਡਨ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

Check Also

ਇਸ ਵਾਰ ਗਣਤੰਤਰ ਦਿਵਸ ‘ਤੇ ਪਰੰਪਰਾਵਾਂ ‘ਚ ਬਦਲਾਅ, ਜਾਣੋ ਰਾਜਪਥ ‘ਤੇ ਕੀ ਹੋਵੇਗਾ ਖਾਸ? 

ਨਵੀਂ ਦਿੱਲੀ- ਦੇਸ਼ ਅੱਜ ਆਪਣਾ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ‘ਚ …

Leave a Reply

Your email address will not be published. Required fields are marked *