ਹਾਈਜੀਨ ਰੇਟਿੰਗ ਸਬੰਧੀ 30 ਜਨਵਰੀ ਤੱਕ ਦਿੱਤੇ ਜਾ ਸਕਦੇ ਹਨ ਇਤਰਾਜ਼

TeamGlobalPunjab
4 Min Read

ਚੰਡੀਗੜ੍ਹ : ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੀ ਧਾਰਾ 30 (2) (ਏ) ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਕਮਿਸ਼ਨਰ ਕਾਹਨ ਸਿੰਘ ਪੰਨੂੰ ਨੇ ਪੰਜਾਬ ਵਿਚ ਆਨਲਾਈਨ ਫੂਡ ਸਪਲਾਈ ਐਗਰੀਗੇਟਰਾਂ (ਓ.ਐਫ.ਐੱਸ.ਏ.) ਦੇ ਨਾਲ ਨਾਲ ਫੂਡ ਬਿਜ਼ਨਸ ਆਪਰੇਟਰਾਂ (ਐਫ.ਬੀ.ਓ.) ਨੂੰ ਐਫ.ਬੀ.ਓਜ਼ ਨਾਲ ਸੰਬੰਧਤ ਓ.ਐਫ.ਐੱਸ.ਏ ਵੱਲੋਂ ਭੋਜਨ ਦੀ ਵੰਡ/ਸਪਲਾਈ/ਵਿਕਰੀ ‘ਤੇ ਪਾਬੰਦੀ ਨਾ ਲਗਾਉਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਜਿਨ੍ਹਾਂ ਕੋਲ ਆਪਣੀ ਸਫਾਈ ਸਬੰਧੀ ਰੇਟਿੰਗ ਨਹੀਂ ਹੈ।

ਕਮਿਸ਼ਨਰ ਨੇ ਦੱਸਿਆ ਕਿ ਆਨਲਾਈਨ ਫੂਡ ਸਪਲਾਈ ਐਗਰੀਗੇਟਰਾਂ ਨੂੰ ਬਿਨਾਂ ਹਾਈਜੀਨ ਰੇਟਿੰਗ ਵਾਲੇ ਐਫ.ਬੀ.ਓਜ਼ ਤੋਂ ਭੋਜਨ ਪ੍ਰਾਪਤ ਕਰਨ ਦੀ ਮਨਾਹੀ ਕੀਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਇਸ ਸਬੰਧੀ 30 ਜਨਵਰੀ, 2020 ਤੱਕ ਇਤਰਾਜ਼ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਵਿਖੇ ਦਿੱਤੇ ਜਾ ਸਕਦੇ ਹਨ।

ਪੰਨੂ ਨੇ ਕਿਹਾ ਕਿ ਸੂਚਨਾ ਤਕਨਾਲੋਜੀ ਅਧਾਰਿਤ ਆਨਲਾਈਨ ਫੂਡ ਸਪਲਾਈ ਐਗਰੀਗੇਟਰਾਂ ਜਿਵੇਂ ਕਿ ਮੈਸਰਜ਼ ਉਬੇਰ ਈਟਸ, ਮੈਸਰਜ਼ ਸਵਿੱਗੀ, ਮੈਸਰਜ਼ ਜ਼ੋਮੈਟੋ, ਮੈਸਰਜ਼ ਫੂਡ ਪਾਂਡਾ ਆਦਿ ਖਪਤਕਾਰਾਂ ਨੂੰ ਭੋਜਨ ਪਦਾਰਥ ਵੰਡਣ/ਵੇਚਣ/ਸਪਲਾਈ ਕਰਨ ਲਈ ਫੂਡ ਬਿਜਨਸ ਉਪਰੇਟਰਾਂ ਤੋਂ ਭੋਜਨ ਲੈ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਇਸ ਨਾਲ ਖਪਤਕਾਰਾਂ ਅਤੇ ਖਾਧ ਪਦਾਰਥਾਂ ਦੇ ਨਿਰਮਾਤਾ ਵਿਚਕਾਰ ਸਿੱਧਾ ਸੰਪਰਕ ਨਹੀਂ ਰਿਹਾ। ਆਨਲਾਈਨ ਫੂਡ ਬਿਜਨਸ ਉਪਰੇਟਰਾਂ ਵੱਲੋਂ ਭੋਜਨ ਦੀ ਵੰਡ/ਵਿਕਰੀ/ਸਪਲਾਈ ਦੀ ਇਸ ਵਿਧੀ ਨੇ ਭੋਜਨ ਦੀ ਗੁਣਵੱਤਾ ਨੂੰ ਬਣਾਈ ਰੱਖਣ ਦੀ ਜ਼ਿੰਮੇਵਾਰੀ ਨੂੰ ਖਤਮ ਕਰ ਦਿੱਤਾ ਹੈ ਜਿਸ ਸਬੰਧੀ ਖਪਤਕਾਰ ਭੋਜਨ ਲੈਣ ਸਮੇਂ ਖੁਦ ਜਾਂਚ ਕਰ ਸਕਦੇ ਹਨ।

ਕਮਿਸ਼ਨਰ, ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਕਿਹਾ ਕਿ ਓ.ਐੱਫ.ਐੱਸ.ਏ. ਦੀ ਵਿਧੀ ਦੀ ਸ਼ੁਰੂਆਤ ਨਾਲ ਇਹ ਯਕੀਨੀ ਬਣਾਉਣਾ ਮਹੱਤਵਪੂਰਣ ਹੋ ਗਿਆ ਹੈ ਕਿ ਇਹ ਉਪਭੋਗਤਾਵਾਂ ਨੂੰ ਸਿਰਫ ਚੰਗੀ ਕੁਆਲਟੀ ਅਤੇ ਸਹੀ ਢੰਗ ਨਾਲ ਭੋਜਨ ਸਪਲਾਈ ਕਰਨ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਨੇ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਤਹਿਤ ਫੂਡ ਬਿਜ਼ਨਸ ਸੰਚਾਲਕਾਂ ਦੀ ਸਫਾਈ ਰੇਟਿੰਗ ਦੀ ਪ੍ਰਣਾਲੀ ਦਿੱਤੀ ਗਈ ਹੈ। ਐਫਐਸਐਸਏਏਆਈ ਨੇ ਵੱਖ-ਵੱਖ ਏਜੰਸੀਆਂ ਨੂੰ ਐਫ.ਬੀ.ਓਜ਼ ਦੀ ਸਫਾਈ ਰੇਟਿੰਗ ਕਰਨ ਦਾ ਅਧਿਕਾਰ ਦਿੱਤਾ ਹੈ। ਉਹਨਾਂ ਕਿਹਾ ਕਿ ਐਫ.ਡੀ.ਏ ਨੇ ਸਾਰੇ ਓ.ਐਫ.ਐਸ.ਏ. ਨੂੰ ਮਈ 2019 ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਸੀ ਕਿ ਐਫ.ਬੀ.ਓਜ਼ ਜਿਥੋਂ ਲੋਕਾ ਨੂੰ ਸਪਲਾਈ ਕਰਨ ਲਈ ਭੋਜਨ ਲੈ ਰਹੇ ਹਨ ਉਥੋਂ ਉਹ ਆਪਣੇ ਬਿਜਨਸ ਦੀ ਹਾਈਜੀਨ ਰੇਟਿੰਗ ਕਰਵਾਉਣ ਅਤੇ ਓ.ਐਫ.ਐਸ.ਏ. ਸਿਰਫ ਉਹਨਾਂ ਐਫ.ਬੀ.ਓਜ਼ ਤੋਂ ਭੋਜਨ ਲੈਣ ਜਿਹਨਾਂ ਨੇ ਰੇਟਿੰਗ ਕਰਵਾ ਲਈ ਹੈ ਜਾਂ ਜਿਹਨਾ ਦੀ ਰੇਟਿੰਗ 5 ਵਿੱਚੋਂ 3 ਪੁਆਇੰਟਾਂ ਤੋਂ ਘੱਟ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਸਤੰਬਰ 2019 ਵਿਚ ਐਫਬੀਓਜ਼ ਦੀ ਸਫਾਈ ਰੇਟਿੰਗ ਕਰਵਾਉਣ ਦੀ ਮਿਤੀ 31 ਅਕਤੂਬਰ, 2019 ਤੱਕ ਵਧਾ ਦਿੱਤੀ ਗਈ ਸੀ ਪਰ ਦਸੰਬਰ 2019 ਵਿਚ, ਓਐਸਐਸਏ ਦੇ ਨੁਮਾਇੰਦਿਆਂ ਨੇ ਕਿਹਾ ਕਿ ਮੈਸਰਜ਼ ਉਬਰ ਈਟਸ ਨੇ 521 ਐਫਬੀਓਜ਼ ਵਿਚੋਂ 132 ਐਫਬੀਓ ਸੂਚੀਬੱਧ ਕੀਤੇ ਜਿਹਨਾਂ ਦੀ ਸਫਾਈ ਰੇਟਿੰਗ ਹੋ ਗਈ ਹੈ। ਇਸੇ ਤਰ੍ਹਾਂ ਮੇਸਰਜ਼ ਜ਼ੋਮੈਟੋ ਨੇ ਦੱਸਿਆ ਕਿ ਉਨ੍ਹਾਂ ਨਾਲ ਰਜਿਸਟਰ ਕੁੱਲ 6108 ਵਿੱਚੋਂ 72 ਐਫਬੀਓ ਹੀ ਸਫਾਈ ਰੇਟਿੰਗ ਕਰਵਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਏਜੰਸੀਆਂ ਦੁਆਰਾ ਸਫਾਈ ਰੇਟਿੰਗ ਨੂੰ ਯਕੀਨੀ ਬਣਾਉਣ ਦੀ ਪ੍ਰਕਿਰਿਆ ਦਰੁਸਤ ਨਹੀਂ ਪਾਈ ਗਈ ਕਿਉਂਕਿ ਇਹ ਮਾਮਲਾ ਜਨਤਕ ਸਿਹਤ ਨਾਲ ਜੁੜਿਆ ਹੋਇਆ ਹੈ, ਇਸ ਲਈ, ਜਨਤਕ ਹਿੱਤ ਵਿੱਚ ਉਹਨਾਂ ਐਫਬੀਓਜ਼ ਨੂੰ ਵਰਜਿਤ ਕਰਨ ਦੀ ਤਜਵੀਜ਼ ਕੀਤੀ ਗਈ ਹੈ ਜਿਨ੍ਹਾਂ ਨੇ ਓ.ਐਫ.ਐੱਸ.ਏ ਨੂੰ ਭੋਜਨ ਸਪਲਾਈ ਕਰਨ ਲਈ ਆਪਣੀ ਥਾਂ ਦੀ ਸਫਾਈ ਰੇਟਿੰਗ ਨਹੀਂ ਕਰਵਾਈ। ਪੰਨੂੰ ਨੇ ਦੱਸਿਆ ਕਿ ਓ.ਐਫ.ਐੱਸ.ਏ. ਨੂੰ ਉਹਨਾਂ ਐਫ.ਬੀ.ਓਜ਼ ਤੋਂ ਭੋਜਨ ਲੈਣ ਦੀ ਮਨਾਹੀ ਕੀਤੀ ਹੈ ਜਿਹਨਾਂ ਨੇ ਸਫਾਈ ਰੇਟਿੰਗ ਨਹੀਂ ਕਰਵਾਈ ਜਾਂ ਜਿਹਨਾਂ ਦੀ ਰੇਟਿੰਗ 5 ਵਿੱਚੋਂ 3 ਪੁਆਇੰਟ ਤੋਂ ਘੱਟ ਹੈ।

Share This Article
Leave a Comment