ਹਾਈਕੋਰਟ ਦੀ ਸਖਤੀ: ਮਹਿੰਗੇ ਨਹੀਂ ਵਿਕਣੇ ਚਾਹੀਦੇ ਮਾਸਕ ਤੇ ਸੈਨੇਟਾਈਜ਼ਰ

TeamGlobalPunjab
2 Min Read

ਚੰਡੀਗੜ੍ਹ: ਕੋਰੋਨਾਵਾਇਰਸ ਦੇ ਚਲਦੇ ਕਈ ਥਾਵਾਂ ‘ਤੇ ਮਹਿੰਗੇ ਸੈਨੇਟਾਈਜ਼ਰ ਅਤੇ ਘਟੀਆ ਫੇਸ ਮਾਸਕ ਵੇਚੇ ਜਾਣ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਲਏ ਗਏ ਨੋਟਿਸ ‘ਤੇ ਚੀਫ ਜਸਟਿਸ ਦੀ ਬੈਂਚ ਦੇ ਸਾਹਮਣੇ ਸੁਣਵਾਈ ਹੋਈ। ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵਲੋਂ ਹਾਈ ਕੋਰਟ ਵਿੱਚ ਹਲਫਨਾਮਾ ਦਰਜ ਕਰ ਦੱਸਿਆ ਕਿ ਉਹ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਦਿਸ਼ਾ ਨਿਰਦੇਸ਼ ਦੇ ਤਹਿਤ ਇਹ ਪੱਕਾ ਕਰ ਰਹੇ ਹਨ ਕਿ ਸੈਨੇਟਾਈਜ਼ਰ ਜ਼ਿਆਦਾ ਕੀਮਤ ‘ਤੇ ਅਤੇ ਘਟੀਆ ਫੇਸ ਮਾਸਕ ਨਾਂ ਵਿਕਣ।

ਕੋਰਟ ਦੇ ਆਦੇਸ਼ ਦੇ ਤਹਿਤ ਉਨ੍ਹਾਂ ਨੇ ਕੈਮਿਸਟ ਸ਼ਾਪ ਅਤੇ ਹੋਰ ਦੁਕਾਨਾਂ ਵਿੱਚ ਰੇਡ ਮਾਰ ਕੇ ਸੈਂਪਲ ਵੀ ਲਏ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਵੀ ਕੀਤੀ ਹੈ ਅਤੇ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ। ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਮੰਗ ਦਾ ਨਿਪਟਾਰਾ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਵਿੱਚ ਸਰਕਾਰ ਸਹੀ ਕੰਮ ਕਰ ਰਹੀ ਹੈ ਅਤੇ ਕੋਰਟ ਨੂੰ ਨਿਰਦੇਸ਼ ਜਾਰੀ ਕਰਨ ਦੀ ਜ਼ਰੂਰਤ ਨਹੀਂ ਹੈ।

ਦਸ ਦਈਏ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਨੋਟਿਸ ਲੈ ਕੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਖਾਦ ਵਿਭਾਗ ਦੇ ਸਕੱਤਰਾਂ ਨੂੰ ਆਦੇਸ਼ ਦਿੱਤੇ ਸਨ ਕਿ ਉਹ ਇਹ ਪੱਕਾ ਕਰਨ ਕਿ 21 ਮਾਰਚ 2020 ਤੋਂ ਬਾਅਦ ਦੀ ਮੈਨਿਉਫੈਕਚਰਿੰਗ ਡੇਟ ਦਾ 500 ਐਮਐਲ ਦਾ ਕੋਈ ਵੀ ਸੈਨਿਟਾਈਜਰ 250 ਰੁਪਏ ਤੋਂ ਜ਼ਿਆਦਾ ਕੀਮਤ ਦਾ ਨਾਂ ਹੋਵੇ। ਹਾਈ ਕੋਰਟ ਨੇ ਇਸ ਦੇ ਲਈ ਕੈਮਿਸਟ ਦੀ ਦੁਕਾਨਾਂ ‘ਤੇ ਰੇਡ ਮਾਰਨ ਦੇ ਆਦੇਸ਼ ਦੇ ਦਿੱਤੇ ਸਨ।

ਹਾਈ ਕੋਰਟ ਨੇ ਇੱਕ ਮਾਮਲੇ ਵਿੱਚ ਨੋਟਿਸ ਲੈਂਦੇ ਹੋਏ ਕਿਹਾ ਸੀ ਕਿ ਕਈ ਥਾਵਾਂ ‘ਤੇ ਅਜਿਹੀ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਮਹਿੰਗੇ ਰੇਟਾਂ ‘ਤੇ ਹੈਂਡ ਸੈਨੇਟਾਈਜ਼ਰ ਵੇਚੇ ਜਾ ਰਹੇ ਹਨ ਅਤੇ ਘੱਟੀਆ ਕਿੱਸਮ ਦੇ ਫੇਸ ਮਾਸਕ ਵੇਚੇ ਜਾ ਰਹੇ ਹਨ। ਅਜਿਹੇ ਵਿੱਚ ਇਨ੍ਹਾਂ ਨੂੰ ਅੱਗੇ ਵੇਚਣ ਵਾਲਿਆਂ ‘ਤੇ ਕਾਰਵਾਈ ਕੀਤੀ ਜਾਣੀ ਬੇਹੱਦ ਜ਼ਰੂਰੀ ਹੈ।

- Advertisement -

Share this Article
Leave a comment