ਰਿਲੀਜ਼ ਹੋਣ ਤੋਂ ਪਹਿਲਾਂ ਵੈੱਬ ਸੀਰੀਜ਼ ‘ਤੇ ਜਤਾਇਆ ਇਤਰਾਜ਼, ਨਿਰਮਾਤਾ ਅਤੇ ਨਿਰਦੇਸ਼ਕ ਨੂੰ ਭੇਜਿਆ ਲੀਗਲ ਨੋਟਿਸ

TeamGlobalPunjab
1 Min Read

ਰਾਂਚੀ : ਆਲ ਇੰਡੀਆ ਸਿੱਖ ਫੈੱਡਰੇਸ਼ਨ ਨੇ ਅਗਲੇ ਹਫ਼ਤੇ ਰਿਲੀਜ਼ ਹੋਣ ਜਾ ਰਹੀ ਇੱਕ ਵੈੱਬ ਸੀਰੀਜ਼ ‘ਤੇ ਇਤਰਾਜ਼ ਜ਼ਾਹਿਰ ਕਰਦਿਆਂ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਫੈਡਰੇਸ਼ਨ ਵੱਲੋਂ ਇਸ ਵੈੱਬ ਸੀਰੀਜ਼ ਦੇ ਨਿਰਦੇਸ਼ਕ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਹੈ। ਦਰਅਸਲ ਹਾਟ ਸਟਾਰ ‘ਤੇ ਰਿਲੀਜ਼ ਹੋ ਰਹੀ ਵੈੱਬ ਸੀਰੀਜ਼ ‘ਗ੍ਰਹਿਣ’ ‘ਤੇ ਆਲ ਇੰਡੀਆ ਸਿੱਖ ਫੈੱਡਰੇਸ਼ਨ ਨੇ ਇਤਰਾਜ਼ ਜਤਾਉਂਦੇ ਹੋਏ ਇਸ ਦੇ ਨਿਰਦੇਸ਼ਕ ਨੂੰ ਕਾਨੂੰਨੀ ਨੋਟਿਸ ਭੇਜ ਕੇ ਇਸ ‘ਤੇ ਰੋਕ ਲਾਉਣ ਲਈ ਕਿਹਾ ਹੈ।

ਕਾਨੂੰਨੀ ਨੋਟਿਸ ‘ਚ ਫੈੱਡਰੇਸ਼ਨ ਨੇ ਦੋਸ਼ ਲਾਇਆ ਕਿ ‘ਗ੍ਰਹਿਣ’ ਵੈੱਬ ਸੀਰੀਜ਼ 24 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ‘ਚ ਝਾਰਖੰਡ ਦੇ ਬੋਕਾਰੋ ‘ਚ ਹੋਏ ਸਿੱਖ ਵਿਰੋਧੀ ਦੰਗਿਆਂ ਸਬੰਧੀ ਗਲਤ ਜਾਣਕਾਰੀ ਦੇਣ ਵਾਲੇ ਦ੍ਰਿਸ਼ ਅਤੇ ਤੱਥਾਂ ਨੂੰ ਪੇਸ਼ ਕੀਤਾ ਗਿਆ ਹੈ।

ਆਲ ਇੰਡੀਆ ਸਿੱਖ ਫੈੱਡਰੇਸ਼ਨ ਦੇ ਪੂਰਬੀ ਭਾਰਤ ਦੇ ਪ੍ਰਧਾਨ ਸਤਨਾਮ ਸਿੰਘ ਗੰਭੀਰ ਵੱਲੋਂ ਦਿਵਾਕਰ ਉਪਾਧਿਆਏ ਨੇ ‘ਗ੍ਰਹਿਣ’ ਵੈੱਬ ਸੀਰੀਜ਼ ਦੇ ਨਿਰਦੇਸ਼ਕ ਰੰਜਨ ਚੰਦੇਲ, ਨਿਰਮਾਤਾ ਅਜੇ ਰਾਏ ਤੇ ਹਾਟ ਸਟਾਰ ਦੇ ਮੁਖੀ ਸੁਨੀਲ ਰਾਇਨ ਨੂੰ ਕਾਨੂੰਨੀ ਨੋਟਿਸ ਭੇਜ ਕੇ ਇਸ ਵੈੱਬ ਸੀਰੀਜ਼ ‘ਤੇ ਰੋਕ ਲਾਉਣ ਲਈ ਕਿਹਾ ਹੈ।

- Advertisement -

 

ਦੱਸ ਦਈਏ ਕਿ ਅਗਲੇ ਹਫ਼ਤੇ ਰਿਲੀਜ਼ ਹੋਣ ਜਾ ਰਹੀ ਗ੍ਰਹਿਣ ਵੈੱਬ ਸੀਰੀਜ਼ ਵਿੱਚ ਪਵਨ ਮਲਹੋਤਰਾ, ਵਾਮਿਕਾ ਗੱਬੀ ਅਤੇ ਜੋ਼ਯਾ ਹੁਸੈਨ ਮੁੱਖ ਭੂਮਿਕਾ ਨਿਭਾ ਰਹੇ ਹਨ ।

Share this Article
Leave a comment