ਕੋਰੋਨਾ ਵਾਇਰਸ ਵਿਰੁੱਧ ਜੰਗ ਵਿਚ ਖ਼ਾਲਸਾ ਏਡ ਦਾ ਵੱਡਾ ਯੋਗਦਾਨ, ਫ਼ਤਹਿਗੜ੍ਹ ਸਾਹਿਬ ਵਾਸਤੇ ਦਿੱਤੀਆਂ 90 ਪੀ.ਪੀ.ਈ. ਕਿੱਟਾਂ

TeamGlobalPunjab
1 Min Read

ਫ਼ਤਹਿਗੜ੍ਹ ਸਾਹਿਬ : ਦੁਨੀਆ ਵਿਚ ਕਿਧਰੇ ਵੀ ਕੋਈ ਵੀ ਮੁਸੀਬਤ ਕਿਉਂ ਨਾ ਆ ਜਾਵੇ ਮਦਦ ਲਈ ਸਭ ਤੋਂ ਪਹਿਲਾ ਖਾਲਸਾ ਏਡ ਅੱਗੇ ਆ ਹੀ ਜਾਂਦੀ ਹੈ । ਦੇਸ਼ ਅੰਦਰ ਫੈਲੇ ਕੋਰੋਨਾ ਵਾਇਰਸ ਵਿਰੁੱਧ ਵੀ ਹੁਣ ਇਕ ਵਾਰ ਖਾਲਸਾ ਏਡ ਨੇ ਮੋਰਚਾ ਸੰਭਾਲ ਲਿਆ ਹੈ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਕੌਮਾਂਤਰੀ ਸੰਸਥਾ ਖ਼ਾਲਸਾ ਏਡ ਨੇ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਨੂੰ 90 ਪੀ.ਪੀ.ਈ. (ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ) ਕਿੱਟਾਂ ਭੇਜੀਆਂ ਹਨ। ਜਾਣਕਾਰੀ ਮੁਤਾਬਿਕ ਇਸ ਕਿਟਾਂ ਸਥਾਨਕ ਵਿਧਾਇਕ ਕੁਲਜੀਤ ਸਿੰਘ ਨਾਗਰਾ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨੂੂੰ ਸੋਪੀਆਂ ਗਈਆਂ ਹਨ ।

ਦੱਸ ਦੇਈਏ ਕਿ ਇਸ ਉਪਰਾਲੇ ਦੀ ਜਿਥੇ ਹੋਰਾਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਉਥੇ ਹੀ ਵਿਧਾਇਕ ਨਾਗਰਾ ਨੇ ਵੀ ਖਾਲਸਾ ਏਡ ਦਾ ਧੰਨਵਾਦ ਕੀਤਾ ਹੈ ।ਉਨ੍ਹਾਂ ਕਿਹਾ ਕਿ ਖਾਲਸਾ ਏਡ ਪੂਰੀ ਦੁਨੀਆਂ ਵਿੱਚ ਲੋੜਵੰਦਾਂ ਦੀ ਮਦਦ ਕਰਦੀ ਹੈ। ਉਨ੍ਹਾਂ ਕਿਹਾ ਕਿ ਖ਼ਾਲਸਾ ਏਡ ਵੱਲੋਂ ਕੀਤੇ ਜਾ ਰਹੇ ਉਪਰਾਲੇ ਕੋਰੋਨਾ ਖ਼ਿਲਾਫ਼ ਜੰਗ ਵਿੱਚ ਸਹਾਈ ਸਿੱਧ ਹੋਣਗੇ। ਹਲਕਾ ਵਿਧਾਇਕ ਨੇ ਇਸ ਔਖੀ ਘੜੀ ਵਿੱਚ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਲ ਰਹੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਭਰੋਸਾ ਦਿਵਾਇਆ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

Share this Article
Leave a comment