ਬਗਦਾਦ ਦੇ ਬਾਜ਼ਾਰ ‘ਚ ਹੋਏ ਬੰਬ ਧਮਾਕੇ ‘ਚ 18 ਦੀ ਮੌਤ,ਦਰਜਨਾਂ ਲੋਕ ਜ਼ਖਮੀ: ਇਰਾਕੀ ਅਧਿਕਾਰੀ

TeamGlobalPunjab
1 Min Read

ਬਗਦਾਦ : ਇਰਾਕ ਦੇ ਬਗਦਾਦ ‘ਚ ਬਾਜ਼ਾਰ ‘ਚ ਸੋਮਵਾਰ ਨੂੰ ਬੰਬ ਧਮਾਕੇ ‘ਚ ਘੱਟੋ ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ। ਦੋ ਇਰਾਕੀ ਸੁਰੱਖਿਆ ਅਧਿਕਾਰੀਆਂ ਨੇ  ਦੱਸਿਆਂ ਕਿ ਹਮਲਾ ਸਦਰ ਸ਼ਹਿਰ ਦੇ ਭੀੜ ਵਾਲੇ ਬਾਜ਼ਾਰ ‘ਚ ਹੋਇਆ। ਇਹ ਧਮਾਕਾ ਈਦ ਅਲ-ਅਜਹਾ ਦੀ ਛੁੱਟੀ ਤੋਂ ਇਕ ਦਿਨ ਪਹਿਲਾਂ ਹੋਇਆ ਹੈ, ਜਦੋਂ ਬਾਜ਼ਾਰ ‘ਚ ਲੋਕ ਖਰੀਦਦਾਰੀ ਕਰ ਰਹੇ ਸਨ।

ਦੁਕਾਨਦਾਰਾਂ ਨੇ ਸੁਰੱਖਿਆ ਬਲਾਂ ਨੂੰ ਦੱਸਿਆ ਕਿ ਧਮਾਕੇ ਤੋਂ ਬਾਅਦ ਜੋ ਬਚ ਸਕਦਾ ਸੀ, ਉਨ੍ਹਾਂ ਨੂੰ ਬਚਾਉਣ ‘ਚ ਉਹ ਲੱਗੇ ਰਹੇ। ਹਾਲੇ ਤਕ ਕਿਸੇ ਨੇ ਵੀ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਸ ਤੋਂ ਪਹਿਲਾਂ ਇਲਾਕੇ ‘ਚ ਇਸਲਾਮਿਕ ਸਟੇਟ ਸਮੂਹ ਅਜਿਹੇ ਹੀ ਹਮਲੇ ਕਰ ਚੁੱਕਾ ਹੈ। ਇਹ ਸਾਲ ‘ਚ ਇਹ ਤੀਜੀ ਵਾਰ ਹੈ। ਜਦੋ ਭੀੜ ਵਾਲੇ ਬਾਜ਼ਾਰ ਵਿਚ ਇਸ ਤਰ੍ਹਾਂ ਦੇ ਧਮਾਕੇ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਮੁਸਤਫਾ ਅਲ-ਕਾਧਿਮੀ ਨੇ ਫੈਡਰਲ ਪੁਲਿਸ ਕਮਾਂਡਰ ਨੂੰ ਹਟਾ ਦਿੱਤਾ ਹੈ। ਇਰਾਕੀ ਫੌਜ ਨੇ ਕਿਹਾ ਹੈ ਕਿ ਧਮਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Share This Article
Leave a Comment