ਨਿਊਜ਼ ਡੈਸਕ: ਅੱਜਕਲ ਚੋਰਾਂ ਦੇ ਹੌਂਸਲੇ ਐਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੂੰ ਕਿਸੇ ਦਾ ਡਰ-ਭਓ ਨਹੀਂ ਰਿਹਾ। ਰਾਤੋ- ਰਾਤ ਚੀਜ਼ਾਂ ਇੰਝ ਗਾਇਬ ਹੋ ਰਹੀਆਂ ਨੇ ਜਿਵੇਂ ਕੋਈ ਜਾਦੂ ਦੀ ਛੜੀ ਘੁਮਾ ਕੇ ਗਾਇਬ ਕਰ ਰਿਹਾ ਹੋਵੇ। ਆਏ ਦਿਨ ਕੋਈ ਨਾ ਕੋਈ ਚੋਰੀ ਦੀ ਖ਼ਬਰ ਸੁਨਣ ਨੂੰ ਮਿਲ ਰਹੀ ਹੈ।
ਤਾਜ਼ਾ ਮਾਮਲਾ ਪਿੰਡ ਖਾਨਪੁਰ ਦਾ ਹੈ। ਜਿਥੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਮੇਨ ਗੇਟ ਹੀ ਚੋਰੀ ਹੋ ਗਿਆ ਹੈ।ਸਕੂਲ ਇੰਜਾਰਜ ਨੇ ਦਸਿਆ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਚੋਰੀਆਂ ਹੋ ਚੁਕੀਆਂ ਹਨ, ਪਰ ਪ੍ਰਸ਼ਾਸਨ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।ਉਨ੍ਹਾਂ ਕਿਹਾ ਕਿ ਪੰਚਾਇਤ ਵਲੋਂ ਪੁਲਿਸ ਚੌਂਕੀ ਅਪਰਾ ‘ਚ ਦਰਖ਼ਾਸਤ ਦਿਤੀ ਗਈ ਹੈ।ਇਕ ਪੁਲਿਸ ਅਧਿਕਾਰੀ ਨੇ ਆਕੇ ਮੌਕੇ ਦਾ ਜਾਇਜ਼ਾ ਲਿਆ ਹੈ।
ਘਟਨਾ ਦੀ ਖ਼ਬਰ ਮਿਲਦਿਆਂ ਹੀ ਆਸ ਪਾਸ ਦੇ ਲੋਕੀ ਵੀ ਆ ਗਏ।ਉਨ੍ਹਾਂ ਦਸਿਆ ਕਿ ਪਿੰਡ ਖਾਨਪੁਰ ‘ਚ ਚੋਰੀ ਦੀਆਂ ਵਾਰਦਾਤਾਂ ਬਹੁਤ ਵਧ ਗਈਆਂ ਹਨ, ਪਰ ਪੁਲਿਸ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।