ਇੰਦੌਰ : ਇੰਦੌਰ ‘ਚ ਗਰਬਾ ਪੰਡਾਲ ‘ਚ ਗੈਰ-ਹਿੰਦੂਆਂ ਦੀ ਐਂਟਰੀ ਨੂੰ ਲੈ ਕੇ ਇਕ ਵਿਵਾਦਪੂਰਨ ਸੁਝਾਅ ਸਾਹਮਣੇ ਆਇਆ ਹੈ। ਇਹ ਸੁਝਾਅ ਭਾਜਪਾ ਦੇ ਇੰਦੌਰ ਜ਼ਿਲ੍ਹਾ (ਦਿਹਾਤੀ) ਦੇ ਪ੍ਰਧਾਨ ਚਿੰਟੂ ਵਰਮਾ ਨੇ ਦਿੱਤਾ ਹੈ। ਚਿੰਟੂ ਵਰਮਾ ਨੇ ਕਿਹਾ ਹੈ ਕਿ ਦੇਵੀ ਮਾਂ ਦੀ ਪੂਜਾ ਕਰਨ ਲਈ ਗਰਬਾ ਕਰਵਾਇਆ ਜਾਂਦਾ ਹੈ। ਇਸ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਹੈ। ਅਕਸਰ ਅਜਿਹੇ ਲੋਕ ਗਰਬਾ ਪੰਡਾਲ ਵਿੱਚ ਵੀ ਸ਼ਾਮਿਲ ਹੁੰਦੇ ਹਨ ਜਿਨ੍ਹਾਂ ਬਾਰੇ ਬਾਅਦ ਵਿੱਚ ਚਰਚਾ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਮੈਂ ਮੰਨਦਾ ਹਾਂ ਅਤੇ ਕਹਿੰਦਾ ਹਾਂ ਕਿ ਗਰਬਾ ਪੰਡਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਹਰ ਵਿਅਕਤੀ ਨੂੰ ਪ੍ਰਸ਼ਾਦ ਵਜੋਂ ਗਊ ਮੂਤਰ ਦੇਣਾ ਚਾਹੀਦਾ ਹੈ।
ਗ਼ੈਰ ਹਿੰਦੂਆਂ ਨੂੰ ਗਰਬਾ ਦੇ ਪ੍ਰੋਗਰਾਮ ਵਿਚ ਆਉਣ ਤੋਂ ਰੋਕਣ ਲਈ ਇਕ ਭਾਜਪਾ ਨੇਤਾ ਦਾ ਬਿਆਨ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਏ। ਭਾਜਪਾ ਨੇਤਾ ਦਾ ਕਹਿਣਾ ਏ ਕਿ ਗਰਬਾ ਪ੍ਰੋਗਰਾਮ ਵਿਚ ਉਨ੍ਹਾਂ ਲੋਕਾਂ ਦੀ ਹੀ ਐਂਟਰੀ ਹੋਵੇਗੀ ਜੋ ਗਊ ਮੂਤਰ ਪੀਣਗੇ। ਮੱਧ ਪ੍ਰਦੇਸ਼ ਵਿਚ ਇੰਦੌਰ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਚਿੰਟੂ ਵਰਮਾ ਦਾ ਨਰਾਤਿਆਂ ਨੂੰ ਲੈ ਕੇ ਦਿੱਤਾ ਗਿਆ ਬਿਆਨ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆਹੈ। ਭਾਜਪਾ ਨੇਤਾ ਚਿੰਟੂ ਵਰਮਾ ਵੱਲੋਂ ਨਰਾਤਿਆਂ ਦਾ ਪ੍ਰੋਗਰਾਮ ਕਰਵਾਉਣ ਵਾਲੇ ਪ੍ਰਬੰਧਕਾਂ ਤੋਂ ਮੰਗ ਕੀਤੀ ਗਈ ਹੈ ਕਿ ਉਹ ਗਰਬਾ ਪੰਡਾਲਾਂ ਦੇ ਅੰਦਰ ਜਾਣ ਤੋਂ ਪਹਿਲਾਂ ਸਾਰਿਆਂ ਨੂੰ ਗਊ ਮੂਤਰ ਪਿਲਾਉਣ ਤਾਂ ਜੋ ਗ਼ੈਰ ਹਿੰਦੂ ਇਸ ਪ੍ਰੋਗਰਾਮ ਵਿਚ ਸ਼ਾਮਿਲ ਨਾ ਹੋ ਸਕਣ। ਉਸ ਨੇ ਆਖਿਆ ਕਿ ਜੇਕਰ ਕੋਈ ਹਿੰਦੂ ਹੋਵੇਗਾ ਤਾਂ ਉਸ ਨੂੰ ਗਊ ਮੂਤਰ ਪੀਣ ਵਿਚ ਕੋਈ ਇਤਰਾਜ਼ ਨਹੀਂ ਹੋਵੇਗਾ। ਜਦੋਂ ਚਿੰਟੂ ਵਰਮਾ ਨੂੰ ਇਸ ਬਿਆਨ ਦੇ ਪਿਛਲਾ ਤਰਕ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਦੇ ਕਦੇ ਕੁੱਝ ਹੋਰ ਲੋਕ ਇਨ੍ਹਾਂ ਪ੍ਰੋਗਰਾਮਾਂ ਵਿਚ ਸ਼ਾਮਿਲ ਹੋ ਜਾਂਦੇ ਹਨ, ਜਿਸ ਨਾਲ ਕਈ ਤਰ੍ਹਾਂ ਦੇ ਵਿਵਾਦ ਪੈਦਾ ਹੁੰਦੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।