ਆਗਰਾ: ਟਰੇਨ ‘ਚ ਸਫਰ ਦੌਰਾਨ ਕੰਨਾਂ ‘ਤੇ ਹੈੱਡਫੋਨ ਲਗਾ ਕੇ ਪਬਜੀ ਗੇਮ ਖੇਡਣ ‘ਚ 20 ਸਾਲਾ ਨੌਜਵਾਨ ਇੰਨਾ ਖੋ ਗਿਆ ਕਿ ਪਿਆਸ ਲੱਗਣ ‘ਤੇ ਬੈਗ ‘ਚੋਂ ਪਾਣੀ ਦੀ ਥਾਂ ਕੈਮੀਕਲ ਦੀ ਬੋਤਲ ਕੱਢ ਕੇ ਪੀ ਗਿਆ। 45 ਮਿੰਟ ਤੱਕ ਮੈਡੀਕਲ ਸਹਾਇਤਾ ਨਾਂ ਮਿਲਣ ਕਾਰਨ ਉਸਦੀ ਟਰੇਨ ਵਿੱਚ ਹੀ ਮੌਤ ਹੋ ਗਈ।
ਗਵਾਲੀਅਰ ਦੇ ਚੰਦਰਬਨੀ ਨਾਕਾ ਝਾਂਸੀ ਰੋਡ ਵਾਸੀ ਪੀਤਮ ਸਿੰਘ ਯਾਦਵ ਦਾ ਪੁੱਤਰ ਸੌਰਭ ਚਾਂਦੀ ਦੀ ਇੱਕ ਫਰਮ ਲਈ ਕੰਮ ਕਰਦਾ ਸੀ। ਸੌਰਭ ਆਪਣੇ ਦੋਸਤ ਸੰਤੋਸ਼ ਸ਼ਰਮਾ ਨਾਲ ਗਹਿਣੇ ਲੈ ਕੇ ਆਗਰੇ ਦੇ ਚੌਕ ਫਵਾਰਾ ਆ ਰਿਹਾ ਸੀ। ਸੰਤੋਸ਼ ਉੱਪਰ ਵਾਲੀ ਦੀ ਸੀਟ ‘ਤੇ ਬੈਠਾ ਤੇ ਹੇਠਾਂ ਦੀ ਸੀਟ ‘ਤੇ ਸੌਰਭ ਆਨਲਾਈਨ ਗੇਮ ਪਬਜੀ ਖੇਡ ਰਿਹਾ ਸੀ।
ਸੰਤੋਸ਼ ਨੇ ਦੱਸਿਆ ਕਿ ਟਰੇਨ ਦੇ ਮੁਰੈਨਾ ਤੋਂ ਨਿਕਲਣ ਦੇ ਬਾਅਦ ਸੌਰਭ ਨੇ ਬੈਗ ‘ਚੋਂ ਪਾਣੀ ਪੀਣ ਲਈ ਬੋਤਲ ਕੱਢੀ ਤੇ ਪਾਣੀ ਤੋਂ ਇਲਾਵਾ ਬੈਗ ‘ਚ ਚਾਂਦੀ ਦੀ ਸਫਾਈ ਕਰਨ ਵਾਲੇ ਕੈਮਿਕਲ ਦੀ ਬੋਤਲ ਵੀ ਸੀ ।
ਪਬਜੀ ਗੇਮ ‘ਚ ਧਿਆਨ ਹੋਣ ਕਾਰਨ ਉਸਨੇ ਕੈਮੀਕਲ ਦੀ ਬੋਤਲ ਨਹੀਂ ਦੇਖੀ ਤੇ ਉਸਨੇ ਜਿਵੇਂ ਹੀ ਇਸਨੂੰ ਪੀਤਾ, ਜ਼ੋਰ-ਜ਼ੋਰ ਨਾਲ ਚਿਕਣ ਲੱਗਿਆ ਬਚਾਓ – ਬਚਾਓ, ਮੈ ਕੈਮੀਕਲ ਪੀ ਲਿਆ ਹੈ।
ਸੰਤੋਸ਼ ਨੇ ਦੱਸਿਆ ਕਿ ਉਸਨੇ ਚੇਨ ਖਿੱਚ ਦਿੱਤੀ ਤੇ ਟਰੇਨ ਰੁਕ ਗਈ। ਗਾਰਡ ਆਏ ਤੇ ਉਨ੍ਹਾਂ ਨੇ ਦੱਸਿਆ ਕਿ ਟਰੇਨ ਵਿੱਚ ਇਲਾਜ ਦੀ ਕੋਈ ਵਿਵਸਥਾ ਨਹੀਂ ਹੈ ਤੇ ਨਾਂ ਹੀ ਆਸਪਾਸ ਕਿਸੇ ਸਟੇਸ਼ਨ ਤੇ ਜਿਸ ਤੋਂ ਬਾਅਦ ਟਰੇਨ ਸਿੱਧੀ ਆਗਰਾ ਕੈਂਟ ਸਟੇਸ਼ਨ ‘ਤੇ ਰੋਕੀ ਗਈ। ਉੱਥੇ ਪਹਿਲਾਂ ਤੋਂ ਮੌਜੂਦ ਡਾਕਟਰ ਨੇ ਦੱਸਿਆ ਕਿ ਸੰਤੋਸ਼ ਦੀ ਮੌਤ ਹੋ ਚੁੱਕੀ ਹੈ।