ਹੁਣ ਕੈਨੇਡਾ ‘ਚ ਸਟੱਡੀ ਵੀਜ਼ਾ ਰੱਦ ਹੋਣ ਤੇ ਵੀ ਮਿਲੇਗਾ ਵੀਜ਼ਾ, ਇੰਨ੍ਹਾਂ ਸ਼ਰਤਾਂ ਤੋਂ ਬਾਅਦ

Global Team
3 Min Read

ਨਿਊਜ਼ ਡੈਸਕ: ਅੱਜਕਲ ਜ਼ਿਆਦਾਤਰ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਹੈ ਅਤੇ ਕੈਨੇਡਾ ਪਹਿਲੀ ਤਰਜੀਹ ਹੁੰਦੀ ਹੈ।ਪਰ ਪਿਛਲੇ ਕੁਝ ਸਮੇਂ ਤੋਂ ਕੈਨੇਡਾ ‘ਚ ਵੀਜ਼ਾ ਨਿਯਮਾਂ ਨੂੰ ਸਖ਼ਤ ਕੀਤਾ ਗਿਆ ਹੈ। ਜਿਸ ਕਾਰਨ ਕਈ ਨੌਜਵਾਨਾਂ ਦੇ ਸਟੱਡੀ ਵੀਜ਼ਾ ਰੱਦ ਹੋਏ ਹਨ।ਕਈ ਵਾਰ ਤਾਂ ਵਿ ਦਿਆਰਥੀ ਹੀ ਪੂਰੇ ਦਸਤਾਵੇਜ਼ ਨਹੀਂ ਲਗਾਉਂਦਾ ਤੇ ਕਈ ਵਾਰ ਉਹ ਕੈਨੇਡਾ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰਦਾ।ਪਰ ਹੁਣ ਜੇਕਰ ਤੁਹਾਡਾ ਸਟੱਡੀ ਵੀਜ਼ਾ ਰੱਦ ਹੋਇਆ ਹੈ ਤਾਂ ਤੁਹਾਡੇ ਲਈ ਇਹ ਖਸ਼ੀ ਦੀ ਖ਼ਬਰ ਹੈ।

ਕੈਨੇਡਾ ਦੀ ਸੰਘੀ ਅਦਾਲਤ ਨੇ ਰੱਦ ਕੀਤੇ ਅਧਿਐਨ ਪਰਮਿਟ ਅਰਜ਼ੀਆਂ ਦੀ ਨਿਆਂਇਕ ਸਮੀਖਿਆ ਦੀ ਬੇਨਤੀ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ।ਇਹ ਭਾਰਤੀਆਂ ਸਮੇਤ ਉਨ੍ਹਾਂ ਲਈ ਲਾਹੇਵੰਦ ਹੈ ਜਿੰਨ੍ਹਾਂ ਦਾ ਪਹਿਲਾਂ ਵੀਜ਼ਾ ਰੱਦ ਹੋਇਆ ਸੀ। ਸਟੱਡੀ ਪਰਮਿਟ ਪਾਇਲਟ ਪ੍ਰੋਜੈਕਟ ਦੇ ਤਹਿਤ ਕੇਸ ਤੇਜ਼ੀ ਨਾਲ ਹੱਲ ਹੋਣਗੇ।ਜਿਹੜੇ ਪਹਿਲਾਂ ਇਸ ਪ੍ਰਕਿਰਿਆ ਲਈ 14-18 ਮਹੀਨੇ ਦਾ ਸਮਾਂ ਲੈਂਦੇ ਸੀ ਉਹ ਹੁਣ ਲੱਗਭਗ 5 ਮਹੀਨਿਆ ‘ਚ ਹੱਲ ਹੋਣਗੇ। ਇਹ ਪ੍ਰੋਜੈਕਟ ਉਨ੍ਹਾਂ ਲਈ ਹੈ ਜਿੰਨ੍ਹਾਂ ਦਾ ਪਹਿਲਾਂ ਸਟੱਡੀ ਪਰਮਿਟ ਰੱਦ ਹੋਇਆ ਹੋਵੇ ਤੇ ਉਹ ਅਦਾਲਤ ਤੋਂ ਇਸਦੀ ਮੁੜ ਸਮੀਖਿਆ ਕਰਵਾਉਣਾ ਚਾਹੁੰਦੇ ਹਨ।

ਵਿਦਿਆਰਥੀ ਸਟੱਡੀ ਪਰਮਿਟ ਪਾਇਲਟ ਰਾਹੀਂ ‘ਲੀਵ ਐਂਡ ਜੁਡੀਸ਼ੀਅਲ ਰਿਵਿਊ’ ਲਈ ਅਰਜ਼ੀ ਦੇ ਸਕਦੇ ਹਨ। ‘ਲੀਵ ਐਂਡ ਜੁਡੀਸ਼ਿਅਲ ਰਿਵਿਊ’ ਦਾ ਮਤਲਬ ਹੈ ਕਿ ਵਿਦਿਆਰਥੀ ਕੈਨੇਡਾ ਦੀ ਸੰਘੀ ਅਦਾਲਤ ਤੋਂ ਆਪਣੀ ਅਰਜ਼ੀ ‘ਤੇ ਮੁੜ ਵਿਚਾਰ ਕਰਨ ਦੀ ਇਜਾਜ਼ਤ ਮੰਗ ਰਿਹਾ ਹੈ। ਇਹ ਪ੍ਰੋਜੈਕਟ ਸਿਰਫ ਵਿਦਿਆਰਥੀਆਂ ਲਈ ਹੈ । ਉਹ ਅਪਲਾਈ ਕਰ ਸਕਦੇ ਹਨ ਜਿੰਨ੍ਹਾਂ ਨੇ ਸਟੱਡੀ ਪਰਮਿਟ ਲਈ ਅਰਜ਼ੀ ਦਿੱਤੀ ਹੈ ਅਤੇ ਹੁਣ ਇਮੀਗ੍ਰੇਸ਼ਨ,ਰਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਤੋਂ ਅਸਵੀਕਾਰ ਪੱਤਰ ਪ੍ਰਾਪਤ ਹੋਇਆ ਹੈ।
ਇੰਨ੍ਹਾਂ ਤੋਂ ਇਲਾਵਾ ਕੁਝ ਹੋਰ ਸ਼ਰਤਾਂ ਵੀ ਹਨ।
ਬਿਨੈਕਾਰ ਅਤੇ IRCC ਦੋਵਾਂ ਨੂੰ ਪ੍ਰੋਜੈਕਟ ‘ਚ ਹਿੱਸਾ ਲੈਣ ਲਈ ਸਹਿਮਤ ਹੋਣਾ ਚਾਹੀਦਾ ਹੈ।
ਦੋਵੇਂ ਧਿਰਾਂ ਨੂੰ ਕੇਸ ਦੇ ਤੱਥਾਂ ‘ਤੇ ਸਹਿਮਤ ਹੋਣਾ ਚਾਹੀਦਾ ਹੈ।
ਕੇਸ ਸਿੱਧਾ ਅਤੇ ਆਸਾਨ ਹੋਣਾ ਚਾਹੀਦਾ ਹੈ।ਕੋਈ ਗਲਤ ਜਾਣਕਾਰੀ ਨਹੀਂ ਹੋਣੀ ਚਾਹੀਦੀ।
ਬਿਨੈਕਾਰਾਂ ਨੂੰ ਅਪਲਾਈ ਕਰਨ ਦੀ ਆਖਰੀ ਮਿਤੀ ਨੂੰ ਵਧਾਉਣ ਦੀ ਬੇਨਤੀ ਨਹੀਂ ਕਰਨੀ ਚਾਹੀਦੀ।
ਇਸ ਪ੍ਰੋਜੈਕਟ ‘ਚ ਕਿਸੇ ਤਰ੍ਹਾਂ ਦੇ ਹਲਫ਼ਨਾਮੇ ਦੀ ਜ਼ਰੂਰਤ ਨਹੀਂ।
ਜੇਕਰ ਬਿਨੈਕਾਰ ਕੈਨੇਡਾ ਤੋਂ ਅਪਲਾਈ ਕਰ ਰਿਹਾ ਹੈ ਤਾਂ ਉਸਨੂੰ ਅਸਵੀਕਾਰ ਪੱਤਰ ਪ੍ਰਾਪਤ ਹੋਣ ਦੇ 15 ਦਿਨਾਂ ਦੇ ਅੰਦਰ ਇਸ ਨਵੇਂ ਪ੍ਰੋਜੈਕਟ ਤਹਿਤ ਆਪਣੀ ਅਰਜ਼ੀ ਜਮ੍ਹਾ ਕਰਾਉਣੀ ਹੋਵੇਗੀ। ਜੇਕਰ ਉਹ ਕੈਨੇਡਾ ਤੋਂ ਬਾਹਰੋਂ ਅਪਲਾਈ ਕਰ ਰਿਹਾ ਹੈ ਤਾਂ ਉਸ ਕੋਲ ਅਪਲਾਈ ਕਰਨ ਲਈ 60 ਦਿਨ ਹੋਣਗੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment