ਹੁਣ 5 ਗ੍ਰਾਮ ਵੀ ਚਿੱਟਾ ਰੱਖਣ ਵਾਲਿਆਂ ਨੂੰ ਨਹੀਂ ਬਖ਼ਸ਼ਿਆ ਜਾਵੇਗਾ, ਇੰਨ੍ਹਾਂ ਦੇਸ਼ਾਂ ਤੋਂ ਆ ਰਿਹੈ ਚਿੱਟਾ: ਮੁਕੇਸ਼ ਅਗਨੀਹੋਤਰੀ

Rajneet Kaur
2 Min Read

ਸ਼ਿਮਲਾ: ਨਸ਼ਿਆਂ ਦੀ ਵਰਤੋ ਕਰਨ ਨਾਲ ਨੌਜਵਾਨਾਂ ਦੀ ਭਰੀ ਜਵਾਨੀ ‘ਚ ਮੌਤਾਂ ਹੋ ਰਹੀਆਂ ਹਨ।ਸਰਕਾਰ ਨਸ਼ਿਆਂ ‘ਤੇ ਠੱਲ੍ਹ ਪਾਉਣ ਲਈ ਕਈ ਯਤਨ ਕਰ ਰਹੀ ਹੈ। ਹੁਣ ਹਿਮਾਚਲ ਸਰਕਾਨ ਵੀ ਐਕਸ਼ਨ ਮੋਡ ‘ਚ ਆ ਗਈ ਹੈ। ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਸਰਕਾਰ ਚਿੱਟੇ ‘ਤੇ ਪਾਬੰਦੀ ਲਗਾਉਣ ‘ਤੇ ਕਮਰ ਕੱਸ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੋਲ 5 ਗ੍ਰਾਮ ਤੋਂ ਵੀ ਘੱਟ ਚਿੱਟਾ ਹੈ ਉਸਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

ਹੁਣ ਕੇਂਦਰ ਸਰਕਾਰ ਨੂੰ ਪੰਜ ਗ੍ਰਾਮ ਤੋਂ ਘੱਟ ਚਿੱਟਾ ਹੋਣ ‘ਤੇ ਵੀ ਜ਼ਮਾਨਤ ਨਾ ਦੇਣ ਦਾ ਪ੍ਰਸਤਾਵ ਭੇਜਿਆ ਗਿਆ ਹੈ। ਹਿਮਾਚਲ ਵਿਧਾਨ ਸਭਾ ਵੱਲੋਂ ਪਾਸ ਕੀਤੇ ਇਸ ਪ੍ਰਸਤਾਵ ਨੂੰ ਪ੍ਰਵਾਨ ਕਰਨ ਨਾਲ ਨਸ਼ਿਆਂ ਦੇ ਇਸ ਕਾਰੋਬਾਰ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਫਿਲਹਾਲ ਪੰਜ ਗ੍ਰਾਮ ਚਿੱਟਾ  ਸਮੇਤ ਫੜੇ ਗਏ ਵਿਅਕਤੀਆਂ ਨੂੰ ਜ਼ਮਾਨਤ ਮਿਲ ਗਈ ਹੈ। ਦਸ ਦਈਏ ਕਿ ਇਸ ਦੀ ਸਪਲਾਈ ਕਬਾਇਲੀ ਇਲਾਕਿਆਂ ਤੱਕ ਪਹੁੰਚਦੀ ਹੈ। ਮੁਕੇਸ਼ ਅਗਨੀਹੋਤਰੀ ਨੇ ਦੱਸਿਆ ਕਿ ਨਸ਼ਾ ਰੋਕੂ ਕੇਂਦਰਾਂ ਵਿੱਚ ਵੀ ਸਪਲਾਈ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਸਰਕਾਰ ਨੇ ਇਨ੍ਹਾਂ ਕੇਂਦਰਾਂ ਦੀ ਅਚਨਚੇਤ ਜਾਂਚ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ 4,445 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ 14.33 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕੀਤੀ ਗਈ ਹੈ।

ਉਪ ਮੁੱਖ ਮੰਤਰੀ ਨੇ ਇਸ ਸਬੰਧੀ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵੀ ਚਿੱਟੇ ਦੇ ਮੁਲਜ਼ਮਾਂ ਨਾਲ ਭਰੀਆਂ ਪਈਆਂ ਹਨ। ਵਿਧਾਨ ਸਭਾ ਸਦਨ ​​ਵਿੱਚ ਪ੍ਰਸ਼ਨ ਕਾਲ ਦੌਰਾਨ ਵਿਧਾਇਕਾਂ ਰਾਜੇਸ਼ ਧਰਮਾਨੀ ਅਤੇ ਕੇਐਲ ਠਾਕੁਰ ਨੇ ਇਹ ਮੁੱਦਾ ਚੁੱਕਿਆ ਸੀ।  ਉਪ ਮੁੱਖ ਮੰਤਰੀ ਨੇ ਕਿਹਾ ਕਿ ਹਿਮਾਚਲ ਵਿੱਚ ਚਿੱਟੇ ਦਾ ਕਾਰੋਬਾਰ ਵਿਦੇਸ਼ਾਂ ਤੋਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ‘ਚ ਬੈਠੇ ਡਰੱਗ ਡੀਲਰ ਨਸ਼ੇ ਦੀ ਖੇਪ ਹਿਮਾਚਲ ‘ਚ ਭੇਜ ਰਹੇ ਹਨ। ਦਿੱਲੀ ਵਿੱਚ ਨਾਈਜੀਰੀਅਨ ਵੀ ਇਹ ਕਾਰੋਬਾਰ ਚਲਾ ਰਹੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment