ਪੰਜਾਬ ਬਜਟ ਸੈਸ਼ਨ ਅੱਜ ਤੋਂ, ਰਾਜਪਾਲ ਦੇ ਭਾਸ਼ਣ ਦੌਰਾਨ ਹੰਗਾਮਾ, ਵਿਰੋਧੀ ਧਿਰ ਨੇ ਕੀਤਾ ਵਾਕਆਊਟ

Rajneet Kaur
2 Min Read

ਚੰਡੀਗੜ੍ਹ: ਰਾਜਪਾਲ ਦੇ ਭਾਸ਼ਣ ਨਾਲ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ ਹੈ।ਰਾਜਪਾਲ ਨੇ ਕਿਹ‍ਾ ਕਿ ਮੇਰੀ ਸਰਕ‍ਾਰ ਨੇ ਸਫਲਤਾ ਨਾਲ ਪਹਿਲਾ ਸਾਲ ਪੂਰਾ ਕਰ ਲਿਆ ਹੈ।  ਵਿਧਾਨ ਸਭਾ ਦੇ ਇਜਲਾਸ ਦੀ ਸ਼ੁਰੂਆਤ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਨਾਲ ਹੋਈ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਆਪਣੇ ਭਾਸ਼ਣ ਦੀ ਸ਼ੁਰੂਆਤ ਵਿੱਚ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਹੁਣ “ਮੈਂ ਜੋ ਵੀ ਜਾਣਕਾਰੀ ਮੰਗਾਂਗਾ ਉਹ ਮੈਨੂੰ ਮਿਲੇਗੀ। ਇਸ ਗੱਲ ਦੇ ਜਵਾਬ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹ‍ਾ ਕਿ ਸਰਕਾਰ ਤਾਂ ਤੁਹਾਨੂੰ ਆਪਣਾ ਮੰਨਦ‍ੀ ਨਹੀਂ ਹੈ।

ਬਾਜਵਾ ਨੇ ਕਿਹਾਕਿ ਤੁਸੀਂ ’ਮੇਰੀ ਸਰਕਾਰ’ ਸ਼ਬਦ ਦੀ ਵਰਤੋਂ ਕਰ ਰਹੇ ਹੋ ਪਰ ਇਹ ਸਰਕਾਰ ਤਾਂ ਤੁਹਾਨੂੰ ਹੀ ਜਾਣਕਾਰੀ ਦਿੰਦੀ ਨਹੀਂ  ਤਾਂ ਇਸ ’ਤੇ ਰਾਜਪਾਲ ਨੇ ਬੋਲੇ , ਮੈਨੂੰ ਉਮੀਦ ਹੈ ਕਿ ਹੁਣ ਸਰਕਾਰ ਜਵਾਬ ਦੇਵੇਗੀ।ਰਾਜਪਾਲ ਨੇ ਆਪਣੇ ਭਾਸ਼ਣ ‘ਚ ਸਿੰਗਾਪੁਰ ਟ੍ਰੇਨਿੰਗ ਦਾ ਵੀ ਜ਼ਿਕਰ ਕੀਤਾ। ਜਿਸ ‘ਤੇ ਕਾਂਗਰਸ ਨੇ ਕਿਹਾ ਕਿ ਇਸ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਗਈ ਸੀ। ਪ੍ਰਿੰਸੀਪਲਜ਼ ਦੇ ਮੁੱਦੇ ‘ਤੇ ਸਦਨ ‘ਚ ਹੰਗਾਮਾ ਹੋ ਗਿਆ। ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਵਿਰੋਧੀ ਧਿਰ ਨੇ ਵਾਕਆਊਟ ਕੀਤਾ। ਜਿਸ ‘ਤੇ ਰਾਜਪਾਲ ਨੇ ਵਿਰੋਧੀ ਧਿਰ ਨੂੰ ਭਾਸ਼ਣ ਸੁਣਨ ਦੀ ਅਪੀਲ ਕੀਤੀ ਪਰ ਵਿਰੋਧੀ ਧਿਰ ਨੇ ਇਕ ਵੀ ਨਾ ਸੁਣੀ ਤੇ ਵਾਕਆਊਟ ਕਰ ਦਿਤਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment