ਨਿਊਜ਼ ਡੈਸਕ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਵੇਸਟ-ਟੂ-ਐਨਰਜੀ ਪਲਾਂਟ ਦਾ ਉਦਘਾਟਨ ਕੀਤਾ ਹੈ। ਉਦਘਾਟਨ ਤੋਂ ਬਾਅਦ ਅਮਿਤ ਸ਼ਾਹ ਨੇ ਪਲਾਂਟ ਦਾ ਨਿਰੀਖਣ ਵੀ ਕੀਤਾ ਅਤੇ ਪਲਾਂਟ ਦੇ ਇੰਜੀਨੀਅਰ ਨਾਲ ਡਬਲਯੂ.ਟੀ.ਈ. ਦੀ ਪ੍ਰਕਿਰਿਆ ਬਾਰੇ ਗੱਲ ਕੀਤੀ।
ਭਾਰਤੀ ਸ਼ਹਿਰਾਂ ਵਿੱਚੋਂ ਹਰ ਰੋਜ਼ 1.5 ਲੱਖ ਟਨ ਤੋਂ ਵੱਧ ਠੋਸ ਰਹਿੰਦ-ਖੂੰਹਦ ਪੈਦਾ ਹੁੰਦਾ ਹੈ, ਜਿਸ ਵਿੱਚੋਂ ਸਿਰਫ਼ 25-28 ਫ਼ੀਸਦੀ ਹੀ ਪ੍ਰੋਸੈਸ ਕੀਤਾ ਜਾਂਦਾ ਹੈ। ਬਾਕੀ ਬਚਿਆ ਕੂੜਾ ਜਾਂ ਤਾਂ ਖੁੱਲ੍ਹੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਾਂ ਸਾੜ ਦਿੱਤਾ ਜਾਂਦਾ ਹੈ। ਅਨੁਮਾਨ ਹੈ ਕਿ ਸਾਲ 2030 ਤੱਕ ਕੂੜੇ ਦੀ ਇਹ ਮਾਤਰਾ ਵਧ ਕੇ 16 ਕਰੋੜ ਟਨ ਹੋ ਜਾਵੇਗੀ। ਇਸ ਵੱਡੀ ਮਾਤਰਾ ਵਿਚ ਕੂੜੇ ਨਾਲ ਨਜਿੱਠਣ ਲਈ ਨੀਤੀ ਨਿਰਮਾਤਾਵਾਂ ਨੇ ਕੂੜੇ ਦੇ ਢੇਰ ਨੂੰ ਖਤਮ ਕਰਨ ਅਤੇ ਨਾਲ ਹੀ ਬਿਜਲੀ ਪੈਦਾ ਕਰਨ ਦਾ ਤਰੀਕਾ ਲੱਭਿਆ ਹੈ। ਇਸ ਪ੍ਰਕਿਰਿਆ ਨੂੰ ਵੇਸਟ ਟੂ ਐਨਰਜੀ ਪਲਾਂਟ ਵਿੱਚ ਸਾੜ ਕੇ ਪੂਰਾ ਕੀਤਾ ਜਾਂਦਾ ਹੈ। ਜਿਸ ਦਾ ਉਦਘਾਟਨ 1 ਨਵੰਬਰ ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ। ਕੂੜੇ ਨੂੰ ਊਰਜਾ ਵਿੱਚ ਬਦਲਣ ਵਾਲਾ ਇਹ ਪਲਾਂਟ ਗੁਜਰਾਤ ਦਾ ਸਭ ਤੋਂ ਵੱਡਾ ਪਲਾਂਟ ਹੈ।
ਇਸ ਪ੍ਰੋਜੈਕਟ ਲਈ ਅਹਿਮਦਾਬਾਦ ਮਿਉਂਸਪਲ ਕਾਰਪੋਰੇਸ਼ਨ ਅਤੇ ਇੱਕ ਪ੍ਰਾਈਵੇਟ ਕੰਪਨੀ ਵਿਚਕਾਰ ਇੱਕ MOU ਸਾਈਨ ਕੀਤਾ ਗਿਆ ਹੈ। ਇਸ ਸਮਝੌਤੇ ਤਹਿਤ ਪ੍ਰਾਈਵੇਟ ਕੰਪਨੀ ਸ਼ਹਿਰ ਵਿੱਚੋਂ ਰੋਜ਼ਾਨਾ ਪੈਦਾ ਹੋਣ ਵਾਲੇ ਇੱਕ ਹਜ਼ਾਰ ਮੀਟ੍ਰਿਕ ਟਨ ਠੋਸ ਰਹਿੰਦ-ਖੂੰਹਦ ਨੂੰ ਸਾੜ ਕੇ ਬਿਜਲੀ ਪੈਦਾ ਕਰੇਗੀ ਅਤੇ ਪੈਸਾ ਕਮਾਏਗੀ। ਇਸ ਨਾਲ ਨਾ ਸਿਰਫ਼ ਕੂੜੇ ਤੋਂ ਛੁਟਕਾਰਾ ਮਿਲੇਗਾ ਸਗੋਂ ਸ਼ਹਿਰ ਵਿੱਚ ਕੂੜੇ ਤੋਂ ਹੋਣ ਵਾਲੀ ਆਮਦਨ ਵਿੱਚ ਵੀ ਵਾਧਾ ਹੋਵੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।