ਹਨੀ ਟ੍ਰੈਪ ਮਾਮਲਾ : ਨੌਜਵਾਨ ਨੂੰ ਅਗਵਾਹ ਕਰਨ ਦੀ ਕੀਤੀ ਗਈ ਕੋਸਿਸ਼, 3 ਗ੍ਰਿਫ਼ਤਾਰ

Global Team
3 Min Read

ਨਵੀਂ ਦਿੱਲੀ: ਦੱਖਣੀ ਪੂਰਬੀ ਦਿੱਲੀ ਦੇ ਕਾਲਕਾਜੀ ਥਾਣੇ ਦੀ ਟੀਮ ਨੇ ਦੋ ਅਗਵਾਕਾਰਾਂ ਇਕਰਾਰ ਅਲੀ ਅਤੇ ਅਨੁਰਾਧਾ ਉਰਫ਼ ਪ੍ਰੀਤੀ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਮੁਲਜ਼ਮ ਹਨੀ ਟਰੈਪ ਰਾਹੀਂ ਇੱਕ ਵਿਅਕਤੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਉਸ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕਰ ਰਹੇ ਸਨ। ਵਧੀਕ ਡੀਸੀਪੀ ਸੁਰਿੰਦਰ ਚੌਧਰੀ ਅਨੁਸਾਰ 18 ਦਸੰਬਰ 2022 ਨੂੰ ਸ਼ਾਮ ਕਰੀਬ 6.50 ਵਜੇ ਕਾਲਕਾਜੀ ਥਾਣੇ ਵਿੱਚ ਇੱਕ ਲੜਕੇ ਦੇ ਅਗਵਾ ਹੋਣ ਦੀ ਸੂਚਨਾ ਮਿਲੀ ਸੀ। ਪੁਲਸ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਕਾਰ ਵਿਚ ਇਕਰਾਰ ਅਲੀ ਅਤੇ ਜਾਵੇਦ ਨਾਂ ਦੇ ਦੋ ਲੜਕੇ ਅਤੇ ਪ੍ਰੀਤੀ ਗੁਪਤਾ ਉਰਫ ਅਨੁਰਾਧਾ ਨਾਂ ਦੀ ਇਕ ਲੜਕੀ ਸਵਾਰ ਸਨ। ਪੁਲੀਸ ਟੀਮ ਨੇ ਤੁਰੰਤ ਕਾਰ ਸਮੇਤ ਉਨ੍ਹਾਂ ਨੂੰ ਆਪਣੇ ਚੁੰਗਲ ਵਿੱਚ ਲੈ ਲਿਆ। ਕਾਰ ਦੀ ਤਲਾਸ਼ੀ ਲੈਣ ‘ਤੇ ਇੱਕ ਦੇਸੀ ਪਿਸਤੌਲ, ਚਾਰ ਕਾਰਤੂਸ ਅਤੇ ਇੱਕ ਲੁੱਟਿਆ ਹੋਇਆ ਮੋਬਾਈਲ ਬਰਾਮਦ ਹੋਇਆ।

ਜੁਰਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ.ਐਚ.ਓ ਕਾਲਕਾ ਜੀ ਇੰਸਪੈਕਟਰ ਰਾਕੇਸ਼ ਕੁਮਾਰ ਅਤੇ ਏ.ਸੀ.ਪੀ ਪ੍ਰਦੀਪ ਕੁਮਾਰ ਦੀ ਨਿਗਰਾਨੀ ਹੇਠ ਇਸ ਵਾਰਦਾਤ ਦੀ ਸਾਜਿਸ਼ ਦਾ ਪਤਾ ਲਗਾਉਣ ਲਈ ਟੀਮ ਦਾ ਗਠਨ ਕੀਤਾ ਗਿਆ। ਤਫ਼ਤੀਸ਼ ਦੌਰਾਨ ਲੜਕੀ ਪ੍ਰੀਤੀ ਗੁਪਤਾ ਉਰਫ਼ ਅਨੁਰਾਧਾ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ ਉਹ ਮੁਲਜ਼ਮਾਂ ਨਾਲ ਮਿਲ ਕੇ ਸਾਜ਼ਿਸ਼ ਰਚ ਰਹੀ ਸੀ। ਮੁਲਜ਼ਮਾਂ ਦੇ ਕਹਿਣ ‘ਤੇ ਉਸ ਨੇ ਪੀੜਤ ਜਾਵੇਦ ਨੂੰ ਹਨੀ ਟ੍ਰੈਪ ਕਰਨ ਲਈ ਦੋਸਤੀ ਦੀ ਬੇਨਤੀ ਭੇਜੀ ਸੀ। ਮੁਲਜ਼ਮਾਂ ਨੂੰ ਪਤਾ ਸੀ ਕਿ ਲੜਕਾ ਇੱਕ ਅਮੀਰ ਪਰਿਵਾਰ ਨਾਲ ਸਬੰਧਤ ਹੈ ਅਤੇ ਉਹ ਉਸ ਨੂੰ ਅਗਵਾ ਕਰਕੇ ਉਸ ਦੇ ਪਰਿਵਾਰ ਤੋਂ ਮੋਟੀ ਰਕਮ ਵਸੂਲ ਸਕਦੇ ਹਨ।

ਇਸ ਤੋਂ ਪਹਿਲਾਂ ਪੀੜਤ ਲੜਕੇ ਜਾਵੇਦ ਨੂੰ ਹੋਰ ਥਾਵਾਂ ’ਤੇ ਵੀ ਅਗਵਾ ਕਰਨ ਦੀਆਂ ਦੋ ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਪਰ ਉਸ ਦੇ ਆਉਣ ਤੋਂ ਇਨਕਾਰ ਕਰਨ ਕਾਰਨ ਉਹ ਸਫ਼ਲ ਨਹੀਂ ਹੋ ਸਕੇ। ਮੁਲਜ਼ਮ ਲੜਕੀ ਕਾਲਾਂ ਅਤੇ ਵਟਸਐਪ ਚੈਟ ਰਾਹੀਂ ਮੁਲਜ਼ਮਾਂ ਦੇ ਸੰਪਰਕ ਵਿੱਚ ਸੀ। ਪੀੜਤ ਜਾਵੇਦ ਨੇ ਖੁਲਾਸਾ ਕੀਤਾ ਕਿ ਪ੍ਰੀਤੀ ਗੁਪਤਾ ਨੇ ਕਰੀਬ ਇਕ ਮਹੀਨਾ ਪਹਿਲਾਂ ਇੰਸਟਾਗ੍ਰਾਮ ਰਾਹੀਂ ਉਸ ਨਾਲ ਦੋਸਤੀ ਕੀਤੀ ਸੀ ਅਤੇ ਉਸ ਨੂੰ 18 ਦਸੰਬਰ ਨੂੰ ਰਿੰਗ ਰੋਡ ‘ਤੇ ਕਾਲਕਾਜੀ ਮੰਦਰ ਮੈਟਰੋ ਸਟੇਸ਼ਨ ਨੇੜੇ ਮਿਲਣ ਲਈ ਬੁਲਾਇਆ ਸੀ।

 

- Advertisement -

ਜਦੋਂ ਜਾਵੇਦ ਸ਼ਾਮ 5.20 ਵਜੇ ਦੇ ਕਰੀਬ ਉੱਥੇ ਪਹੁੰਚਿਆ ਤਾਂ ਉਸ ਨੇ ਲੜਕੀ ਪ੍ਰੀਤੀ ਗੁਪਤਾ ਨੂੰ ਕਾਰ ਦੀ ਡਰਾਈਵਿੰਗ ਸੀਟ ‘ਤੇ ਬੈਠਾ ਦੇਖਿਆ। ਜਿਵੇਂ ਹੀ ਉਹ ਅੱਗੇ ਦੀ ਸਵਾਰੀ ਵਾਲੀ ਸੀਟ ‘ਤੇ ਬੈਠਿਆ ਤਾਂ ਦੋਸ਼ੀ ਇਕਰਾਰ ਅਲੀ ਡਰਾਈਵਰ ਦੀ ਸਾਈਡ ‘ਤੇ ਆ ਗਿਆ। ਇਸ ਦੌਰਾਨ ਦੋ ਹੋਰ ਵਿਅਕਤੀ ਪਿਛਲੀ ਸੀਟ ‘ਤੇ ਆਏ ਅਤੇ ਜਾਵੇਦ ਨੂੰ ਅੱਗੇ ਤੋਂ ਪਿਛਲੀ ਸੀਟ ‘ਤੇ ਘਸੀਟ ਕੇ ਲੈ ਗਏ। ਇਸ ਦੇ ਨਾਲ ਹੀ ਸਾਹਮਣੇ ਵਾਲੀ ਸੀਟ ‘ਤੇ ਇਕ ਹੋਰ ਵਿਅਕਤੀ ਬੈਠ ਗਿਆ, ਜਿਸ ਨੇ ਪਿਸਤੌਲ ਦੀ ਨੋਕ ‘ਤੇ ਜਾਵੇਦ ਦਾ ਮੋਬਾਈਲ ਲੁੱਟ ਲਿਆ।

Share this Article
Leave a comment