ਸਰਕਾਰ ਦੀ ਖ਼ਤਰਨਾਕ ਚਿਤਾਵਨੀ, ‘ਵੈਕਸੀਨ ਲਗਵਾਓ ਜਾਂ ਫਿਰ ਮਰਨ ਲਈ ਤਿਆਰ ਹੋ ਜਾਓ’

TeamGlobalPunjab
2 Min Read

ਬਰਲਿਨ: ਕੋਰੋਨਾ ਵੈਕਸੀਨੇਸ਼ਨ ਤੋਂ ਬਾਅਦ ਵੀ ਸੰਕਰਮਣ ਦੁਨੀਆ ਦੇ ਕਈ ਦੇਸ਼ਾਂ ਵਿੱਚ ਫੈਲ ਰਿਹਾ ਹੈ। ਇਨ੍ਹਾਂ ਦੇਸ਼ਾਂ ‘ਚੋਂ ਇੱਕ ਜਰਮਨੀ ਦਾ ਵੀ ਇਹੀ ਹਾਲ ਹੈ। ਕਈ ਲੋਕਾਂ ਵਲੋਂ ਵੈਕਸੀਨੇਸ਼ਨ ਨਹੀਂ ਕਰਵਾਈ ਜਾ ਰਹੀ ਜਿਸ ਕਾਰਨ ਸਰਕਾਰ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ। ਜਰਮਨੀ ਦੀ ਸਰਕਾਰ ਨੇ ਆਪਣੇ ਦੇਸ਼ ਦੇ ਨਾਗਰਿਕਾਂ ਦੇ ਲਈ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਮੁੜ ਤੋਂ ਵਾਧੇ ਨੂੰ ਦੇਖਦੇ ਹੋਏ ਹੁਣ ਤੱਕ ਦੀ ਸਭ ਤੋਂ ਖ਼ਤਰਨਾਕ ਚਿਤਾਵਨੀ ਜਾਰੀ ਕੀਤੀ ਹੈ।

ਜਰਮਨੀ ਦੇ ਸਿਹਤ ਮੰਤਰੀ ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਜਾਂ ਤਾਂ ਵੈਕਸੀਨ ਲੈ ਕੇ ਆਪਣੀ ਜਾਨ ਬਚਾ ਲਵੋ, ਜਾਂ ਫਿਰ ਕੁਝ ਮਹੀਨੇ ‘ਚ ਮਰਨ ਲਈ ਤਿਆਰ ਹੋ ਜਾਓ।

ਜਰਮਨੀ ਦੇ ਸਿਹਤ ਮੰਤਰੀ ਨੇ ਸੋਮਵਾਰ ਨੂੰ ਦੇਸ਼ ਦੇ ਉਨ੍ਹਾਂ ਲੋਕਾਂ ਦੇ ਲਈ ਚਿਤਾਵਨੀ ਜਾਰੀ ਕੀਤੀ ਹੈ ਜੋ ਕੋਰੋਨਾ ਵੈਕਸੀਨ ਨਹੀਂ ਲਗਵਾ ਰਹੇ ਹਨ। ਜਰਮਨੀ ਦੇ ਸਿਹਤ ਮੰਤਰੀ ਨੇ ਕਿਹਾ ਕਿ ਕੁਝ ਮਹੀਨੇ ‘ਚ ਸਿਰਫ ਉਹੀ ਲੋਕ ਬਚਣਗੇ ਜਿਨ੍ਹਾਂ ਨੇ ਵੈਕਸੀਨੇਸ਼ਨ ਕਰਵਾਈ ਹੈ ਅਤੇ ਕੋਵਿਡ-19 ਦਾ ਟੀਕਾ ਨਹੀਂ ਲੈਣ ਵਾਲੇ ਲੋਕ ਮਾਰੇ ਜਾਣਗੇ।

ਜਰਮਨੀ ਦੇ ਸਿਹਤ ਮੰਤਰੀ ਨੇ ਦੇਸ਼ ਦੇ ਸਾਰੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼ਾਇਦ ਇਸ ਸਾਲ ਦੇ ਅੰਤ ਤੱਕ ਜਾਂ ਸਰਦੀ ਖਤਮ ਹੋਣ ਤੱਕ, ਜਰਮਨੀ ਵਿਚ ਉਹੀ ਲੋਕ ਬਚਣਗੇ ਜਿਨ੍ਹਾਂ ਨੇ ਕੋਰੋਨਾ ਦਾ ਟੀਕਾ ਲਗਵਾ ਲਿਆ ਹੈ ਜਾਂ ਫਿਰ ਜਿਹੜੇ ਲੋਕ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਹਨ… ਨਹੀਂ ਤਾਂ ਬਾਕੀ ਸਾਰੇ ਮਾਰੇ ਜਾਣਗੇ।

- Advertisement -

Share this Article
Leave a comment