ਸਿੱਕਮ ‘ਚ ਹੜ੍ਹ ਦਾ ਕਹਿਰ ਜਾਰੀ, 100 ਤੋਂ ਵੱਧ ਲੋਕ ਲਾਪਤਾ

Rajneet Kaur
2 Min Read

ਨਿਊਜ਼ ਡੈਸਕ: ਸਿੱਕਮ ਦੀ ਲੋਨਾਕ ਝੀਲ ਤੇ ਬੀਤੇ ਮੰਗਲਵਾਰ ਨੂੰ ਬੱਦਲ ਫਟਣ ਕਾਰਨ ਭਾਰੀ ਤਬਾਹੀ ਮਚ ਗਈ ਹੈ। ਜਿਸ ਦੇ ਚਲਦਿਆਂ 21 ਲੋਕਾਂ ਦੇ ਮੌਤ ਦੀ ਖਬਰ ਸਾਹਮਣੇ ਆਈ ਹੈ। ਇਸ ਵਿੱਚ 100 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਸ ਕੁਦਰਤੀ ਹਾਦਸੇ ਨੇ ਇਲਾਕੇ ਦੇ ਲੋਕਾਂ ‘ਚ ਪਰੇਸ਼ਾਨੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਤੇਜ਼ ਹੜ੍ਹ ਕਾਰਨ ਤੀਸਤਾ ਨਦੀ ‘ਚ ਫੌਜ ਦੇ ਜਵਾਨਾਂ ਸਮੇਤ ਲੋਕ ਵੀ ਲਾਪਤਾ ਹਨ। ਜਿਨ੍ਹਾਂ ਦੀ ਭਾਲ ਚੱਲ ਰਹੀ ਹੈ। ਫੌਜ ਵੱਲੋਂ ਤਲਾਸ਼ੀ ਮੁਹਿੰਮ ਦੇ ਨਾਲ-ਨਾਲ ਬਚਾਅ ਮੁਹਿੰਮ ਵੀ ਚਲਾਈ ਜਾ ਰਹੀ ਹੈ।

ਇਸ ਮੌਕੇ ਸਿੱਕਮ ਦੇ ਮੁੱਖ ਮੰਤਰੀ ਵੱਲੋਂ ਵੀ ਹਾਲਾਤ ਦਾ ਜਾਇਜ਼ਾ ਲਿਆ ਗਿਆ ਹੈ। ਜਿਸ ‘ਚ ਮੁੱਖ ਮੰਤਰੀ ਵੱਲੋਂ ਕੁਦਰਤੀ ਆਫਤ ਨਾਲ ਲੜਨ ਦਾ ਭਰੋਸਾ ਜਤਾਇਆ ਹੈ। ਮੁੱਖ ਮੰਤਰੀ ਪੀਐੱਸ ਤਮਾਂਗ ਨੇ ਜਾਣਕਾਰੀ ਦਿੱਤੀ ਕਿ ਬਰਦਾਂਗ ਖੇਤਰ ਤੋਂ ਲਾਪਤਾ ਹੋਏ 23 ਫੌਜੀ ਜਵਾਨਾਂ ਵਿੱਚੋਂ 7 ਜਵਾਨਾਂ ਦੀਆਂ ਲਾਸ਼ਾਂ ਨੂੰ ਨਦੀ ਚੋਂ ਬਰਾਮਦ ਕਰ ਲਿਆ ਗਿਆ ਹੈ। ਰਹਿੰਦੇ 15 ਲਾਪਤਾ ਸੈਨਿਕਾਂ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਚੁੰਗਥਾਂਗ ਡੈਮ ਤੋਂ ਪਾਣੀ ਛੱਡਣ ਕਾਰਨ ਪਾਣੀ ਦਾ ਪੱਧਰ ਅਚਾਨਕ 15-20 ਫੁੱਟ ਉੱਚਾ ਹੋ ਗਿਆ। ਜਿਸ ਕਾਰਨ ਕਸਬਿਆਂ ਅਤੇ ਪਿੰਡਾਂ ਵਿੱਚ ਹੜ੍ਹ ਆ ਗਿਆ।

ਇਸ ਹੜ੍ਹ ਕਾਰਨ 13 ਪੁਲ ਤਬਾਹ ਹੋ ਗਏ ਹਨ। ਹੁਣ ਇਸ ਦਾ ਕਹਿਰ ਸੂਬੇ ਦੀ ਆਰਥਿਕਤਾ ਉੱਤੇ ਪੈਣਾ ਲਾਜ਼ਮੀ ਹੈ। ਇਕੱਲੇ ਮਾਂਗਨ ਜ਼ਿਲ੍ਹੇ ਵਿੱਚ ਅੱਠ ਪੁਲ ਰੁੜ੍ਹ ਗਏ। ਗੰਗਟੋਕ ਵਿੱਚ 3 ਅਤੇ ਨਾਮਚੀ ਵਿੱਚ 2 ਪੁਲ ਤਬਾਹ ਹੋ ਗਏ ਹਨ। ਘਟਨਾ ਤੋਂ ਬਾਅਦ ਕੁੱਲ 103 ਲੋਕ ਲਾਪਤਾ ਹਨ। ਇਨ੍ਹਾਂ ‘ਚੋਂ ਪਾਕਯੋਂਗ ‘ਚ 59, ਗੰਗਟੋਕ ‘ਚ 22, ਮਾਂਗਨ ‘ਚ 17 ਅਤੇ ਨਾਮਚੀ ‘ਚ 5 ਲੋਕ ਲਾਪਤਾ ਦੱਸੇ ਜਾ ਰਹੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment