ਲੌਕ ਡਾਊਨ ਕਾਰਨ ਨਹੀਂ ਮਿਲਿਆ ਕੋਈ ਵਾਹਨ ਤਾ ਮਹਿਲਾ ਨੇ ਸੜਕ ਕਿਨਾਰੇ ਦਿੱਤਾ ਬੱਚੇ ਨੂੰ ਜਨਮ

TeamGlobalPunjab
2 Min Read

ਸ਼ਾਹਜਹਾਨਪੁਰ : ਕੋਰੋਨਾ ਵਾਇਰਸ ਨੂੰ ਰੋਕਣ ਲਈ ਦੇਸ਼ ਵਿਚ ਲੌਕ ਡਾਊਨ ਕੀਤਾ ਗਿਆ ਹੈ। ਪਰ ਇਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਓਂਕਿ ਇਥੇ ਦੀ ਰਹਿਣ ਵਾਲੀ ਇਕ ਗਰਭਵਤੀ ਔਰਤ ਨੂੰ ਲੌਕ ਡਾਊਨ ਕਾਰਨ ਕੋਈ ਵਾਹਨ ਨਾ ਮਿਲਣ ਕਰਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਇਸ ਕਾਰਨ ਸੜਕ ‘ਤੇ ਇਕ ਬੱਚੇ ਨੂੰ ਜਨਮ ਦੇਣਾ ਪਿਆ। ਜਾਣਕਾਰੀ ਮੁਤਾਬਿਕ ਮਦਨਪੁਰ ਥਾਣਾ ਖੇਤਰ ਦੇ ਪਿੰਡ ਰਘੁਨਾਥਪੁਰ ਦੀ ਵਸਨੀਕ ਆਪਣੇ ਪਤੀ ਨਾਲ ਹਸਪਤਾਲ ਲਈ ਘਰ ਤੋਂ ਬਾਹਰ ਨਿਕਲੀ ਸੀ ਪਰ ਕੋਈ ਵਾਹਨ ਨਹੀਂ ਮਿਲਿਆ। ਇਸ ਦੌਰਾਨ ਰਸਤੇ ਵਿਚ ਹੀ ਮਹਿਲਾ ਨੂੰ ਉਸ ਦੇ ਜਣੇਪੇ ਵਿਚ ਦਰਦ ਤੇਜ਼ ਹੋ ਗਿਆ। ਜਿਸ ਤੋਂ ਬਾਅਦ ਉਸਨੇ ਸੜਕ ‘ਤੇ ਹੀ ਇਕ ਬੱਚੇ ਨੂੰ ਜਨਮ ਦਿੱਤਾ।

ਰਿਪੋਰਟਾਂ ਮੁਤਾਬਿਕ ਇਸ ਦੌਰਾਨ ਕਿਸੇ ਨੇ 112 ਤੇ ਫੋਨ ਕਰ ਦਿੱਤਾ ਅਤੇ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਪੁਲਿਸ ਦੀ ਮਦਦ ਨਾਲ ਮਹਿਲਾ ਤੇ ਬਚੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਫਿਲਹਾਲ ਦੋਵਾਂ ਦੀ ਹਾਲਤ ਸਹੀ ਦੱਸੀ ਜਾ ਰਹੀ ਹੈ। ਇਸ ਸਬੰਧੀ ਐਸ ਪੀ ਦੇ ਵਸਨੀਕ ਅਪ੍ਰਨਾ ਗੌਤਮ ਵਲੋਂ ਵੀ ਪੁਸ਼ਟੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਵਿਅਕਤੀ ਆਪਣੀ ਪਤਨੀ ਨੂੰ ਸਾਈਕਲ ਤੇ ਬਿਠਾ ਕੇ ਹਸਪਤਾਲ ਲੈ ਜਾ ਰਿਹਾ ਸੀ ਤਾ ਰਸਤੇ ਵਿਚ ਉਸ ਨੂੰ ਦਰਦ ਹੋਣ ਲਗਾ। ਉਨ੍ਹਾਂ ਕਿਹਾ ਕਿ ਸਿਕੰਦਰਪੁਰ ਚੋਰਾਹੇ ਨੇੜੇ ਸੜਕ ਦੇ ਕਿਨਾਰੇ ਘਾਹ ‘ਤੇ ਬੱਚੇ ਨੂੰ ਜਨਮ ਦਿੱਤਾ । ਐਸਪੀ ਅਨੁਸਾਰ ਇਹ ਵੇਖ ਕੇ ਇਕ ਰਾਹਗੀਰ ਨੇ 112 ਤੇ ਫੋਨ ਕੀਤਾ ਅਤੇ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਮਹਿਲਾ ਨੂੰ ਹਸਪਤਾਲ ਭਾਰਤੀ ਕਰਵਾਇਆ ਗਿਆ ।

Share this Article
Leave a comment