ਬੀਸੀ ਅਤੇ ਓਨਟਾਰੀਓ ਵਿਚ ਕੋਰੋਨਾ ਮਰੀਜ਼ਾਂ ਦੀ ਤਾਜ਼ਾ ਜਾਣਕਾਰੀ

TeamGlobalPunjab
2 Min Read

ਬ੍ਰਿਟਿਸ਼ ਕੋਲੰਬੀਆ ਦੀ ਚੀਫ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ 55 ਨਵੇਂ ਕੋਵਿਡ-19 ਦੇ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਕੁੱਲ ਕੇਸਾਂ ਦੀ ਗਿਣਤੀ 2053 ਹੋ ਗਈ ਹੈ। ਉਨ੍ਹਾਂ ਅਨੁਸਾਰ 2 ਮੌਤਾਂ ਵੀ ਪਿਛਲੇ ਦਿਨ ਹੋਈਆਂ ਹਨ। ਇਸ ਸਮੇਂ ਪ੍ਰੋਵਿੰਸ ਵਿੱਚ 94 ਮਰੀਜ਼ ਹਸਪਤਾਲ ਵਿੱਚ ਦਾਖਲ ਹਨ ਅਤੇ 37 ਆਈਸੀਯੂ ਵਿੱਚ ਹਨ। 1190 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਮੌਤਾਂ ਦਾ ਅੰਕੜਾ 105 ‘ਤੇ ਅੱਪੜ ਗਿਆ ਹੈ। ਡਾ: ਹੈਨਰੀ ਮੁਤਾਬਕ ਸਭ ਤੋਂ ਪਹਿਲੀ ਪਹੁੰਚ ਹਰ ਇੱਕ ਨਾਗਰਿਕ ਦੀ ਹੈਲਥ ਹੈ ਅਤੇ ਜੋ ਹਦਾਇਤਾਂ ਜਾਰੀ ਕੀਤੀਆ ਗਈਆ ਹਨ ਅਤੇ ਕਦਮ ਚੁੱਕੇ ਜਾ ਰਹੇ ਹਨ ਉਹ ਟਰਾਂਸਮਿਸ਼ਨ ਦੀ ਚੇਨ ਤੋੜਨ ਲਈ ਹੈ। ਕਾਬਲੇਗੌਰ ਹੈ ਕਿ ਬੀਸੀ ਵਿੱਚ ਲਗਾਤਾਰ ਕੇਸ ਘੱਟ ਰਹੇ ਸਨ। ਕੇਸ ਵੱਧਣ ਦਾ ਕਾਰਨ ਸੁਪੀਰੀਅਰ ਪੋਲਟਰੀ ਵਿੱਚ ਹੋਈ ਆਊਟਬ੍ਰੇਕ ਅਤੇ ਯੂਨਾਈਟਿਡ ਪੋਲਟਰੀ ਦੀ ਆਊਟਬ੍ਰੇਕ ਹੈ।

 

 

ਓਨਟਾਰੀਓ ਵਿੱਚ ਨੋਵਲ ਕਰੋਨਾਵਾਇਰਸ ਦੇ 525 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਇੱਕ ਦਿਨ ਪਹਿਲਾਂ ਨਾਲੋਂ ਇਨ੍ਹਾਂ ਵਿੱਚ 3.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਪ੍ਰੋਵਿੰਸ ਵਿੱਚ ਇਸ ਸਮੇਂ ਕੋਵਿਡ-19 ਦੇ ਕੁੱਲ 15,381 ਮਾਮਲੇ ਹਨ। ਇਸ ਮਹਾਮਾਰੀ ਕਾਰਨ 59 ਹੋਰ ਲੋਕ ਮਾਰੇ ਜਾ ਚੁੱਕੇ ਹਨ ਤੇ ਪ੍ਰੋਵਿੰਸ ਵਿੱਚ ਹੁਣ ਤੱਕ ਕਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 951 ਤੱਕ ਅੱਪੜ ਗਈ ਹੈ। ਓਨਟਾਰੀਓ  ਵੱਲੋਂ ਸੋਮਵਾਰ ਫਰੇਮਵਰਕ ਦਾ ਐਲਾਨ ਕੀਤਾ ਗਿਆ। ਇਸ ਦੇ ਪਹਿਲੇ ਪੜਾਅ ਲਈ ਚੀਫ ਮੈਡੀਕਲ ਆਫੀਸਰ ਨੇ ਨਵੇਂ ਕੇਸਾਂ ਵਿੱਚ ਲਗਾਤਾਰ ਦੋ ਤੋਂ ਤਿੰਨ ਹਫਤਿਆਂ ਤੱਕ ਕਮੀ ਆਉਣ ਦੀ ਸ਼ਰਤ ਰੱਖੀ ਹੈ। ਪਰ ਲਗਾਤਾਰ ਤਿੰਨ ਦਿਨ ਘੱਟ ਕੇਸ ਆਉਣ ਤੋਂ ਬਾਅਦ ਇਹ ਸਿਲਸਿਲਾ ਵੀ ਖ਼ਤਮ ਹੋ ਗਿਆ। ਜਿਨ੍ਹਾਂ ਮਾਮਲਿਆਂ ਵਿੱਚ ਸੁਧਾਰ ਆਇਆ ਹੈ ਉਨ੍ਹਾਂ ਦੀ ਗਿਣਤੀ 8525 ਤੋਂ 8964 ਤੱਕ ਅੱਪੜ ਗਈ ਹੈ। ਹਸਪਤਾਲਾਂ ਵਿੱਚ ਭਰਤੀ ਲੋਕਾਂ ਦੀ ਗਿਣਤੀ 957 ਹੈ ਜਦਕਿ ਇੰਟੈਂਸਿਵ ਕੇਅਰ ਯੂਨਿਟ ਤੇ ਵੈਂਟੀਲੇਟਰਜ਼ ਉੱਤੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਕੱਲ੍ਹ 11,000 ਟੈਸਟ ਪ੍ਰੋਵਿੰਸ ਵਿੱਚ ਕੀਤੇ ਗਏ ਤੇ 6282 ਦੀ ਜਾਂਚ ਅਜੇ ਚੱਲ ਰਹੀ ਹੈ।

- Advertisement -

Share this Article
Leave a comment