ਚੀਨ ਜਹਾਜ਼ ਹਾਦਸਾ: 132 ਮੁਸਾਫ਼ਰਾਂ ‘ਚੋਂ ਇੱਕ ਵੀ ਨਹੀਂ ਮਿਲਿਆ ਜ਼ਿੰਦਾ

TeamGlobalPunjab
2 Min Read

ਨਿਊਜ਼ ਡੈਸਕ: ਦੱਖਣੀ ਚੀਨ ਦੇ ਪਹਾੜੀ ਖੇਤਰ ਵਿੱਚ ਸੋਮਵਾਰ ਨੂੰ ਵਾਪਰੇ ਜਹਾਜ਼ ਹਾਦਸੇ ਵਿੱਚ ਹੁਣ ਤੱਕ ਇੱਕ ਵੀ ਮੁਸਾਫਰ ਜ਼ਿੰਦਾ ਨਹੀਂ ਮਿਲਿਆ ਹੈ। ‘ਚਾਇਨਾ ਈਰਸਟਨ ਏਅਰਲਾਈਨ’ ਦੇ ਜਹਾਜ਼ ਵਿੱਚ 132 ਲੋਕ ਸਵਾਰ ਸਨ ਅਤੇ ਹਾਦਸੇ ਤੋਂ ਦੋ ਦਿਨ ਬਾਅਦ ਵੀ ਤਲਾਸ਼ੀ ਮੁਹਿੰਮ ਜਾਰੀ ਹੈ।

ਰਿਪੋਰਟਾਂ ਮੁਤਾਬਕ ਹਾਦਸੇ ਤੋਂ ਪਹਿਲਾਂ ਜਹਾਜ਼ ਤੇਜ਼ ਰਫਤਾਰ ਨਾਲ ਉੱਡ ਰਿਹਾ ਸੀ, ਜਿਸ ਕਾਰਨ ਬਹੁਤ ਸਾਰੀਆਂ ਚੀਜਾਂ ਬਾਰੇ ਪਤਾ ਨਹੀਂ ਚੱਲ ਰਿਹਾ। ਵਾਇਸ ਰਿਕਾਰਡਰ ਵੀ ਇੰਨੀ ਰਫ਼ਤਾਰ ਨਾਲ ਜਾ ਰਹੇ ਜਹਾਜ਼ ਦੀਆਂ ਗਤੀਵਿਧੀਆਂ ਨੂੰ ਰਿਕਾਰਡ ਨਹੀਂ ਕਰ ਪਾਇਆ। ਫਲਾਲਇਟਰਡਾਰ 24 ਤੋਂ ਮਿਲੇ ਡਾਟਾ ਦੇ ਮੁਤਾਬਕ ਜਹਾਜ਼ ਦੀ ਰਫ਼ਤਾਰ 966 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਸੀ।

ਦੱਸ ਦਈਏ ਕਿ ਸਮੁੰਦਰੀ ਪੱਧਰ ‘ਤੇ ਆਵਾਜ਼ ਦੀ ਗਤੀ 761 ਮੀਟਰ ਪ੍ਰਤੀ ਘੰਟਾ ਹੁੰਦੀ ਹੈ, ਜਦਕਿ ਜ਼ਿਆਦਾ ਉਚਾਈ ‘ਤੇ ਤਾਪਮਾਨ ਘੱਟ ਹੋਣ ਕਾਰਨ ਸਪੀਡ ਘੱਟ ਹੋ ਜਾਂਦੀ ਹੈ। 35 ਹਜ਼ਾਰ ਫੁੱਟ ਦੀ ਉਚਾਈ ‘ਤੇ ਸਾਊਂਡ ਦੀ ਸਪੀਡ 633 ਮੀਟਰ ਪ੍ਰਤੀ ਘੰਟਾ ਹੀ ਰਹਿ ਜਾਂਦੀ ਹੈ।

ਰਿਪੋਰਟਾਂ ‘ਚ ਦੱਸਿਆ ਗਿਆ ਕਿ ਹਾਦਸੇ ਤੋਂ 18 ਘੰਟੇ ਬਾਅਦ ਘਟਨਾ ਸਥਾਨ ‘ਤੇ ਜਹਾਜ਼ ਦਾ ਮਲਬਾ ਮਿਲ ਗਿਆ ਹੈ, ਪਰ ਹੁਣ ਤੱਕ ਉਸ ਵਿੱਚ ਸਵਾਰ ਕਿਸੇ ਵਿਅਕਤੀ ਦਾ ਕੁੱਝ ਪਤਾ ਨਹੀਂ ਚੱਲ ਸਕਿਆ। ਦੱਸਣਯੋਗ ਹੈ ਕਿ ਦੱਖਣ-ਪੱਛਮੀ ਕੁਨਮਿੰਗ ਤੋਂ ਪੂਰਬੀ ਤੱਟ ਦੇ ਨਾਲ ਗੁਆਂਗਜ਼ੂ ਦੇ ਉਦਯੋਗਿਕ ਕੇਂਦਰ ਲਈ ਉਡਾਣ ਭਰਦੇ ਸਮੇਂ ਬੋਇੰਗ 737-800 ਜਹਾਜ਼ ਗੁਆਂਗਸ਼ੀ ਖੇਤਰ ਦੇ ਵੁਜ਼ੌ ਸ਼ਹਿਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment