ਕੋਰੋਨਾ ਵਾਇਰਸ : ਚੰਡੀਗੜ੍ਹ ਤੋਂ ਆਈ ਖੁਸ਼ੀ ਦੇ ਖ਼ਬਰ, ਕੋਰੋਨਾ ਦੇ ਮਰੀਜ਼ ਹੋਣ ਲਗੇ ਠੀਕ, ਗਿਣਤੀ ਘਟੀ

TeamGlobalPunjab
1 Min Read

ਚੰਡੀਗੜ੍ਹ : ਕੋਰੋਨਾ ਵਾਇਰਸ ਨੇ ਜਿਥੇ ਸਾਰੀ ਦੁਨੀਆ ਦੇ ਲੋਕਾਂ ਦੇ ਨੱਕ ਚ ਦਮ ਕਰ ਦਿੱਤਾ ਹੈ ਉਥੇ ਹੀ ਹੁਣ ਚੰਡੀਗੜ੍ਹ ਤੋਂ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਥੇ ਕੋਰੋਨਾ ਦਾ ਇਕ ਮਰੀਜ਼ ਠੀਕ ਹੋ ਗਿਆ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਚੋ ਘਰ ਭੇਜ ਦਿੱਤੋ ਗਿਆ ਹੈ। ਇਸ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਆਈ ਹੈ।

https://twitter.com/Manoj_ParidaIAS/status/1246333549600333825

ਜਾਣਕਾਰੀ ਮੁਤਾਬਿਕ ਇਹ 22 ਸਾਲਾ ਵਿਅਕਤੀ ਬੀਤੇ ਦਿਨੀ ਦੁਬਈ ਤੋਂ ਆਇਆ ਸੀ ਤਾ ਇਸ ਦੀ ਰਿਪੋਰਟ ਪੌਜ਼ਟਿਵ ਆਈ ਸੀ। ਉਹ ਇਥੋਂ ਦੇ 30 ਸੈਕਟਰ ਦੇ ਹਸਪਤਾਲ ਚ ਭਾਰਤੀ ਸੀ । ਅੱਜ ਉਸ ਦੀ ਰਿਪੋਰਟ ਨੈਗੇਟਿਵ ਆਈ ਹੈ ਜਿਸ ਤੋਂ ਬਾਅਦ ਉਸ ਨੂੰ ਡਿਸਚਾਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਯੂਕੇ ਤੋਂ ਆਏ ਇਕ 26 ਸਾਲਾ ਵਿਅਕਤੀ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਆਈ ਹੈ ਜੋ ਕਿ ਸੈਕਟਰ 19 ਵਿਚ ਜੇਰੇ ਇਲਾਜ ਸੀ ਅਤੇ ਉਸ ਦੀ ਮਾਤਾ ਦੀ ਰਿਪੋਰਟ ਨੈਗੇਟਿਵ ਆਈ ਹੈ ।


ਇਸ ਦੀ ਪੁਸ਼ਟੀ ਮਨੋਜ ਪਰੀਦਾ ਨੇ ਵੀ ਕੀਤੀ ਹੈ। ਉਨ੍ਹਾਂ ਇਸ ਲਈ ਚੰਡੀਗੜ੍ਹ ਦੇ ਡਾਕਟਰਾਂ ਦਾ ਧੰਨਵਾਦ ਕੀਤਾ ਹੈ।  ਦੱਸ ਦੇਈਏ ਕਿ ਇਨ੍ਹਾਂ ਤਿੰਨ ਮਰੀਜ਼ਾਂ ਦੇ ਠੀਕ ਹੋਣ ਨਾਲ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 18 ਤੋਂ ਘੱਟ ਕੇ 15 ਰਹਿ ਗਈ ਹੈ।

- Advertisement -

Share this Article
Leave a comment